ਪਿੰਡ ਗੋਬਿੰਦਪੁਰਾ ਦੀ ਪੰਚਾਇਤ ਨੇ ਲੋੜਵੰਦਾਂ ਦੇ ਘਰਾਂ ਤੱਕ ਆਪਣੇ ਨਿੱਜੀ ਸਾਧਨ ਰਾਹੀਂ ਪਹੁੰਚਾਏ ਗੈਸ ਸਿਲੰਡਰ

03/27/2020 12:08:39 PM

ਬੁਢਲਾਡਾ (ਮਨਜੀਤ): ਕੋਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਦੇ ਕਾਰਨ ਲੱਗੇ ਕਰਫਿਊ ਦੇ ਮੱਦੇਨਜ਼ਰ ਪਿੰਡ ਗੋਬਿੰਦਪੁਰਾ ਦੀ ਗ੍ਰਾਮ ਪੰਚਾਇਤ ਵਲੋਂ ਪਿੰਡ ਦੇ ਲੋਕਾਂ ਨੂੰ ਘਰੇਲੂ ਗੈਸ ਸਿਲੰਡਰ ਬਰੇਟਾ ਏਜੰਸੀ ਤੋਂ ਆਪਣੇ ਨਿੱਜੀ ਸਾਧਨ ਰਾਹੀਂ ਲਿਆ ਕੇ ਮੁਹੱਈਆ ਕਰਵਾਇਆ ਗਿਆ ਹੈ। ਇਸ ਸਬੰਧੀ ਪਿੰਡ ਦੇ ਸਰਪੰਚ  ਗੁਰਲਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਦੇ ਸਹਿਯੋਗ ਨਾਲ ਪੰਚਾਇਤ ਵਲੋਂ ਨਿੱਜੀ ਤੌਰ 'ਤੇ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਦਿੱਤਾ ਗਿਆ ਹੈ ਅਤੇ ਅੱਜ ਦੂਸਰੇ ਦਿਨ ਪਿੰਡ ਦੇ ਲੋੜਵੰਦ ਲੋਕਾਂ ਨੂੰ ਇੱਕਠ ਤੋਂ ਬਚਾਉਣ ਲਈ ਆਪਣੇ ਨਿੱਜੀ ਸਾਧਨ ਰਾਹੀਂ ਪੰਚਾਇਤ ਵੱਲੋਂ ਘਰ-ਘਰ ਘਰੇਲੂ ਗੈਸ ਸਿਲੰਡਰ ਵੰਡੇ ਗਏ ਹਨ।

ਇਸ ਤੋਂ ਇਲਾਵਾ ਪਿੰਡ ਦੇ ਮਜਬੂਰ ਤੇ ਬੇਵੱਸ ਮਰੀਜਾਂ ਨੂੰ ਪੰਚਾਇਤ ਵਲੋਂ ਪਾਸ ਬਣਵਾ ਕੇ ਦਿੱਤੇ ਗਏ ਹਨ ਤਾਂ ਕਿ ਉਹ ਹਸਪਤਾਲ ਜਾ ਕੇ ਆਪਣਾ ਇਲਾਜ ਕਰਵਾ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਮਰੀਜਾਂ ਨੂੰ ਉਹ ਖੁਦ ਹਸਪਤਾਲ ਛੱਡ ਕੇ ਆਏ ਹਨ ਤਾਂ ਕਿ ਉਨ੍ਹਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਸਰਪੰਚ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜ਼ਿਲਾ ਪ੍ਰਸ਼ਾਸਨ ਮਾਨਸਾ ਦੀਆਂ ਹਦਾਇਤਾਂ ਦੀ ਪਾਲਣਾ ਪੰਚਾਇਤ ਵਲੋਂ ਕੀਤਾ ਜਾ ਰਿਹਾ ਹੈ ਅਤੇ ਪਿੰਡ ਵਾਸੀਆਂ ਨੂੰ ਕਿਤੇ ਵੀ ਇੱਕਠਾ ਨਾ ਹੋਣ ਬਾਰੇ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਤਰਸੇਮ ਸਿੰਘ ਸੇਮਾ, ਰਣਵੀਰ ਸਿੰਘ, ਗੁਰਤੇਜ ਸਿੰਘ ਤੇਜੀ, ਗੁਰਜੀਤ ਸਿੰਘ ਕਾਲਾ, ਪੰਚ ਅਮ੍ਰਿਤਪਾਲ, ਲਾਭਾ ਸਿੰਘ, ਮੈਂਬਰ ਬੂਟਾ ਸਿੰਘ, ਮੈਂਬਰ ਕੁਲਦੀਪ ਸਿੰਘ, ਦਲਬਾਰਾ ਸਿੰਘ, ਲਾਲੀ ਸਿੰਘ, ਰਵਿੰਦਰ ਪਪਨੀ, ਵਿੱਕੀ ਸਿੰਘ ਨੇ ਵੀ ਯੌਗਦਾਨ ਪਾਇਆ।


Shyna

Content Editor

Related News