ਪਿੰਡ ਧਰਮਪੁਰਾ ਦੇ ਸ਼ਖ਼ਸ ਨੇ ਆਪਣੇ ਜੌਕੀ ਨਾਲ ਮਿਲ ਜਿੱਤੀ ਦੁਨੀਆ ਦੀ ਸਭ ਤੋਂ ਮਹਿੰਗੀ ਦੌੜ, ਮਿਲੇ 100 ਕਰੋੜ ਰੁਪਏ

04/02/2024 11:56:49 PM

ਅਬੋਹਰ (ਸੁਨੀਲ)– ਹਰ ਸਾਲ ਦੁਬਈ ਵਿਖੇ ਹੋਣ ਵਾਲੇ ‘ਦੁਬਈ ਵਿਸ਼ਵ ਕੱਪ’ ’ਚ ਭਾਗ ਲੈਣ ਲਈ ਸਰਵੋਤਮ ਟਰੇਨਰਾਂ ਵਲੋਂ ਤਿਆਰ ਕੀਤੇ ਘੋਡ਼ੇ ਯੂ. ਏ. ਈ. ਪਹੁੰਚਦੇ ਹਨ ਪਰ ਇਸ ’ਚ ਜਿੱਤ ਸਿਰਫ਼ ਇਕ ਹੀ ਵਿਅਕਤੀ ਨੂੰ ਮਿਲਦੀ ਹੈ।

ਇਹ ਖ਼ਬਰ ਵੀ ਪੜ੍ਹੋ : ਨਰਿੰਦਰ ਮੋਦੀ ਦਾ ਰਾਹੁਲ ਗਾਂਧੀ ਨਾਲ ਕੋਈ ਮੁਕਾਬਲਾ ਨਹੀਂ, ‘ਇੰਡੀਆ’ ਗੱਠਜੋੜ ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਬਿਆਨ

ਇਸ ਵਾਰ ਉਹ ਖ਼ੁਸ਼ਕਿਸਮਤ ਟਰੇਨਰ ਅਬੋਹਰ ਦੇ ਪਿੰਡ ਧਰਮਪੁਰਾ ਦਾ ਰਹਿਣ ਵਾਲਾ ਕੁੰਵਰ ਭੂਪਤ ਸਿੰਘਮਾਰ ਹੈ, ਜਿਸ ਨੇ ਜੌਕੀ ਤਧਾਂਗ ਓ ਸ਼ੀਆ ਨਾਲ ਦੁਨੀਆ ਦੀ ਸਭ ਤੋਂ ਮਹਿੰਗੀ ਦੌਡ਼ ਜਿੱਤੀ ਹੈ। ਇਸ ’ਚ 12 ਮਿਲੀਅਨ ਡਾਲਰ ਯਾਨੀ 100 ਕਰੋਡ਼ ਰੁਪਏ ਦਾਅ ’ਤੇ ਸਨ ਤੇ ਉਸ ਨੇ ਆਪਣੇ ਜੌਕੀ ਘੋਡ਼ੇ ਲਾਰੇਲ ਰਿਵਰ ਨਾਲ ਇਤਿਹਾਸ ਰਚ ਦਿੱਤਾ ਹੈ।

ਦੁਬਈ ਦੇ ਜਾਬਿਲ ਰੇਸਿੰਗ ਫਾਰਮ ਦਾ ਘੋਡ਼ਾ ਟਰੇਨਰ ਕੁੰਵਰ ਭੂਪਤ ਸਿੰਘਮਾਰ ਇਸ ਰੇਸ ਨੂੰ ਜਿੱਤਣ ਵਾਲਾ ਪਹਿਲਾ ਭਾਰਤੀ ਹੈ। ਕੈਟਕੀ ਡਰਬੀ ’ਚ ਖੇਡਣ ਵਾਲਾ ਉਹ ਪਹਿਲਾ ਏਸ਼ੀਆਈ ਟਰੇਨਰ ਵੀ ਹੈ। ਭੂਪਤ ਨੇ ਕਿਹਾ ਕਿ ਇਸ ਸਫ਼ਲਤਾ ਨੂੰ ਸ਼ਬਦਾਂ ’ਚ ਬਿਆਨ ਕਰਨਾ ਮੁਸ਼ਕਿਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News