ਕਾਂਸਟੇਬਲ ’ਤੇ ਹਮਲੇ ਦੇ ਦੋਸ਼ੀ ਨੂੰ 4 ਸਾਲ ਕੈਦ
Friday, Sep 21, 2018 - 04:49 AM (IST)

ਚੰਡੀਗਡ਼੍ਹ, (ਸੰਦੀਪ)- ਡਿਊਟੀ ਖਤਮ ਕਰ ਕੇ ਘਰ ਵਾਪਸ ਜਾ ਰਹੇ ਕਾਂਸਟੇਬਲ ’ਤੇ ਹਮਲਾ ਕਰਨ ਦੇ ਮਾਮਲੇ ਵਿਚ ਜ਼ਿਲਾ ਅਦਾਲਤ ਨੇ ਦੋਸ਼ੀ ਕਵਲਜੀਤ ਸਿੰਘ ਨੂੰ 4 ਸਾਲ ਦੀ ਸਜ਼ਾ ਸੁਣਾਉਂਦਿਆਂ ਉਸ ’ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਕੁੱਲ 4 ਦੋਸ਼ੀ ਸਨ, ਨਾਬਾਲਗ ਹੋਣ ਕਾਰਨ 3 ਦਾ ਕੇਸ ਜ਼ੁਵੇਨਾਈਲ ਅਦਾਲਤ ਵਿਚ ਚੱਲ ਰਿਹਾ ਹੈ। ਹਮਲੇ ਵਿਚ ਜ਼ੀਰਕਪੁਰ ਦੀ ਜਨਰਲ ਇਨਕਲੇਵ ਸੋਸਾਇਟੀ ਫੇਜ਼-2 ਦਾ ਨਿਵਾਸੀ ਕਾਂਸਟੇਬਲ ਪੰਕਜ ਕੁਮਾਰ ਜ਼ਖਮੀ ਹੋਇਆ ਸੀ। 16 ਨਵੰਬਰ 2017 ਨੂੰ ਦੇਰ ਰਾਤ ਪੰਕਜ ਆਪਣੇ ਮੋਟਰਸਾਈਕਲ ’ਤੇ ਘਰ ਆ ਰਿਹਾ ਸੀ। ਇਸ ਦੌਰਾਨ ਹੱਲੋ ਮਾਜਰਾ ਲਾਈਟ ਪੁਆਇੰਟ ਦੇ ਨਜ਼ਦੀਕ ਚਾਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ ਸੀ।