ਕਾਂਗਰਸੀ ਆਗੂ ਵਲੋਂ ਚਲਾਈ ਜਾ ਰਹੀ ਨਜਾਇਜ਼ ਰੇਤ ਦੀ ਖੱਡ 'ਤੇ ਪੁਲਸ ਦੀ ਛਾਪੇਮਾਰੀ

Saturday, Apr 20, 2019 - 11:06 PM (IST)

ਲੁਧਿਆਣਾ,(ਅਨਿਲ) : ਪੰਜਾਬ ਸਰਕਾਰ ਵੱਲੋਂ ਰਾਜ ਵਿਚ ਨਾਜਾਇਜ਼ ਤਰੀਕੇ ਨਾਲ ਚਲਾਈਆਂ ਜਾਣ ਵਾਲੀਆਂ ਖੱਡਾਂ 'ਤੇ ਸਖਤੀ ਨਾਲ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਫਿਰ ਵੀ ਕੁਝ ਲੋਕ ਸ਼ਰੇਆਮ ਦਿਨ ਦੇ ਚਾਨਦ ਵਿਚ ਬਿਨਾ ਕਿਸੇ ਡਰ ਦੇ ਨਾਜਾਇਜ਼ ਰੇਤ ਦਾ ਕਾਰੋਬਾਰ ਚਲਾ ਰਹੇ ਹਨ ਜਿਸ ਦੀ ਮਿਸਾਲ ਲਾਡੋਵਾਲ ਦੇ ਕੋਲ ਸਤਲੁਜ ਦਰਿਆ ਵਿਚ ਆਮ ਦੇਖੀ ਜਾ ਸਕਦੀ ਹੈ। ਇੱਥੇ ਇਕ ਕਾਂਗਰਸ ਦੇ ਆਗੂ ਵੱਲੋਂ ਸ਼ਰੇਆਮ ਰੇਤ ਦੀ ਨਾਜਾਇਜ਼ ਖੱਡ ਚਲਾਈ ਜਾ ਰਹੀ ਹੈ ਜਿਸ ਵੱਲ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਦਾ ਧਿਆਨ ਨਹੀਂ ਹੈ। ਜ਼ਿਕਰਯੋਗ ਹੈ ਕਿ ਅੱਜ ਸਵੇਰ ਲਾਡੋਵਾਲ ਪੁਲਸ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਸਤਲੁਜ ਦਰਿਆ ਵਿਚ ਹੱਡਾ ਰੋੜੀ ਵਿਚ ਨਾਜਾਇਜ਼ ਰੇਤ ਦੀ ਖੱਡ ਚਲਾਈ ਜਾ ਰਹੀ ਹੈ ਜਿਸ ਤੋਂ ਬਾਅਦ ਲਾਡੋਵਾਲ ਪੁਲਸ ਨੇ ਉਕਤ ਰੇਤ ਦੀ ਖੱਡ 'ਤੇ ਛਾਪੇਮਾਰੀ ਕੀਤੀ ਪਰ ਉਦੋਂ ਤੱਕ ਮੌਕੇ ਤੋਂ ਪੋਕ ਲਾਇਨ ਮਸ਼ੀਨਾਂ ਅਤੇ ਟਿਪਰ ਚਾਲਕ ਫਰਾਰ ਹੋ ਗਏ। ਮੌਕੇ 'ਤੇ ਪੁੱਜੇ ਜਾਂਚ ਅਧਿਕਾਰੀ ਨੀਲ ਕੰਠ ਅਤੇ ਸੁਖਪਾਲ ਸਿੰਘ ਨੇ ਸਤਲੁਜ ਦਰਿਆ ਤੋਂ ਰੇਤ ਮਾਫੀਆ ਰਾਹੀਂ ਰੇਤ ਚੁੱਕਣ ਤੋਂ ਬਾਅਦ ਟੋਇਆਂ ਦੀ ਵੀਡੀਓ ਬਣਾਈ ਗਈ ਜਿਸ ਦੀ ਸੂਚਲਾ ਉਨ੍ਹਾਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਕੇਸ ਦੀ ਜਾਂਚ ਕਰ ਰਹੀ ਹੈ। ਇਹ ਖੱਡ ਕੌਣ ਚਲਾ ਰਿਹਾ ਹੈ ਅਤੇ ਉਸ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।  ਵਰਣਨਯੋਗ ਹੈ ਕਿ ਕਾਂਗਰਸੀ ਆਗੂ ਵੱਲੋਂ ਨਾਜਾਇਜ਼ ਤਰੀਕੇ ਨਾਲ ਰੇਤ ਦੀ ਖੱਡ ਚਲਾਈ ਜਾ ਰਹੀ ਹੈ। ਉਹ ਖੱਡ ਥਾਣਾ ਲਾਡੋਵਾਲ ਤੋਂ ਸਿਰਫ ਇਕ ਕਿਲੋਮੀਟਰ ਦੂਰ ਹੈ ਅੇਤ ਉੱਥੇ ਪੁਲਸ ਨੇ ਪੁੱਜਣ ਵਿਚ ਇਕ ਘੰਟਾ ਲਗਾ ਦਿੱਤਾ, ਉਦੋਂ ਤੱਥ ਪੋਕ ਲਾਇਨ ਮਸ਼ੀਨਾਂ ਸਤਲੁਜ ਦਰਿਆ ਤੋਂ ਕੱਢ ਕੇ 500 ਮੀਟਰ ਦੀ ਦੂਰੀ 'ਤੇ ਖੜ੍ਹੀ ਕਰ ਦਿੱਤੀ ਗਈ। ਜਦੋਂ ਪੁਲਸ ਮੌਕੇ 'ਤੇ ਪੁੱਜੀ ਤਾਂ ਇਹ ਪੋਕ ਲਾਇਨ ਮਸ਼ੀਨਾਂ ਬਾਈਪਾਸ ਦੇ ਕੋਲ ਚੱਲ ਰਹੇ ਕੰਮ ਦੇ ਕੋਲ ਜਾ ਕੇ ਖੜ੍ਹੀ ਕਰ ਦਿੱਤੀ ਗਹੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਪਵੇ।

PunjabKesari
ਕੀ ਕਹਿੰਦੇ ਹਨ ਮਾਈਨਿੰਗ ਅਧਿਕਾਰੀ
ਇਸ ਸਬੰਧੀ ਸਿੰਚਾਈ ਵਿਭਾਗ ਦੇ ਐੱਸ.ਡੀ.ਓ. ਬਲਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱÎਸਿਆ ਕਿ ਲਾਡੋਵਾਲ ਇਲਾਕੇ ਵਿਚ ਕੇਵਲ ਉਸ ਸਮੇਂ ਮਜਾਰਾ ਕਲਾਂ ਦੀ ਜ਼ਮੀਨ ਵਿਚ ਰੇਤ ਦੀ ਖੱਡ ਮਾਈਨਿੰਗ ਵਿਭਾਗ ਵੱਲੋਂ ਮਨਜ਼ੂਰ ਕੀਤੀ ਗਈ ਹੈ ਜੋ ਲਾਡੋਵਾਲ ਤੋਂ ਕਰੀਬ 7-8 ਕਿਲੋਮੀਟਰ ਦੂਰ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿਭਾਗ ਵੱਲੋਂ ਹੋਰ ਕਿਸੇ ਜਗ੍ਹਾ 'ਤੇ ਖੱਡ ਦੀ ਮਨਜ਼ੂਰੀ ਨਹੀਂ ਦਿੱਤੀ ਗਈ।

PunjabKesari

ਕਾਂਗਰਸ ਦੇ ਵਿਧਾਇਕ ਵੱਲੋਂ ਚਲਾਏ ਜਾਣ ਦੀ ਚਰਚਾ
ਲਾਡੋਵਾਲ ਵਿਚ ਜੋ ਨਾਜਾਇਜ਼ ਰੇਤ ਦਾ ਕਾਰੋਬਾਰ ਚਲਾਇਆ ਜਾ ਰਿਹਾ ਹੈ। ਉਸ ਵਿਚ ਇਕ ਕਾਂਗਰਸ ਦੇ ਵਿਧਾÎਇਕ ਦਾ ਨਾਮ ਸਾਹਮਣੇ ਆ ਰਿਹਾ ਹੈ ਜੋ ਮਾਲਵਾ ਇਲਾਕੇ ਤੋਂ ਕਾਂਗਰਸ ਪਾਰਟੀ ਦਾ ਮੌਜੂਦਾ ਵਿਧਾਇਕ ਹੈ। ਰੇਤ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਸ ਕਾਂਗਰਸੀ ਵਿਧਾਇਕ ਦੀ ਉੱਚੀ ਪਹੁੰਚ ਕਾਰਨ ਇਹ ਕਾਰੋਬਾਰ ਚਲਾਇਆ ਜਾ ਰਿਹਾ ਹੈ ਜਿਸ ਖਿਲਾਫ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਕਾਰਵਾਈ ਨਹੀਂ ਕਰ ਸਕਦਾ। ਉਸ ਨੇ ਦੱਸਿਆ ਕਿ ਸਤਲੁਜ ਦਰਿਆ ਵਿਚ ਕਿਸੇ ਵੀ ਤਰ੍ਹਾਂ ਰੇਤ ਦਾ ਕਾਰੋਬਾਰ ਕਰਨ ਦੇ ਹੁਕਮ ਵਿਧਾਇਕ ਨੇ ਦਿੱਤੇ ਹੋਏ ਹਨ। ਚਾਹੇ ਉਹ ਜ਼ਮੀਨ ਕਿਸੇ ਵੀ ਪਿੰਡ ਦੇ ਅਧੀਨ ਆਉਂਦੀ ਹੋਵੇ।

ਕੀ ਕਹਿੰਦੇ ਹਨ ਏ.ਸੀ. ਪੀ. ਵੈਸਟ
ਜਦੋਂ ਇਸ ਸਬੰਧੀ ਏ.ਸੀ.ਪੀ. ਵੈਸਟ ਸਮੀਰ ਵਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮੌਕੈ 'ਤੇ ਥਾਣਾ ਲਾਡੋਵਾਲ ਦੀ ਪੁਲਸ ਨੂੰ ਰੇਡ ਕਰਨ ਭੇਜਿਆ ਗਿਆ ਸੀ ਪਰ ਉੱਥੇ ਕੋਈ ਵਾਹਨ ਮੌਕੇ 'ਤੇ ਨਹੀਂ ਮਿਲਿਆ।


Related News