ਅੰਡਰ ਗਰਾਊਂਡ ਕੇਬਲ ਵਿਛਾਉਣ ਵਾਲੀ ਕੰਪਨੀ ਨੇ ਤੋੜ ਦਿੱਤੀ ਸੀਵਰੇਜ ਦੀ ਪਾਈਪ, ਕਮਿਸ਼ਨਰ ਕੋਲ ਪੁੱਜੀ ਸ਼ਿਕਾਇਤ
Monday, Jun 17, 2024 - 02:47 PM (IST)

ਲੁਧਿਆਣਾ (ਹਿਤੇਸ਼)- ਅੰਡਰ ਗਰਾਊਂਡ ਕੇਬਲ ਵਿਛਾਉਣ ਵਾਲੀ ਕੰਪਨੀ ਵੱਲੋਂ ਮਾਡਲ ਗ੍ਰਾਮ ’ਚ ਸੜਕ ਦੇ ਨਾਲ ਸੀਵਰੇਜ ਦੀ ਪਾਈਪ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ’ਚ ਸਾਬਕਾ ਕੌਂਸਲਰ ਮਮਤ ਆਸ਼ੂ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ ਹੈ, ਜਿਸ ਮੁਤਾਬਕ ਅੰਡਰ ਗਰਾਊਂਡ ਕੇਬਲ ਵਿਛਾਉਣ ਵਾਲੀ ਕੰਪਨੀ ਵੱਲੋਂ ਨਗਰ ਨਿਗਮ ਤੋਂ ਮਨਜ਼ੂਰੀ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਉਸ ਦੇ ਮੁਲਾਜ਼ਮ ਇਸ ਸਬੰਧ ’ਚ ਨਕਸ਼ਾ ਨਹੀਂ ਦਿਖਾ ਸਕੇ, ਜਿਸ ’ਚ ਏਰੀਆ ਮਾਰਕ ਕੀਤਾ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - WhatsApp 'ਤੇ ਗ਼ਲਤ ਵੀਡੀਓ ਵਾਇਰਲ ਕਰਨਾ ਪਿਆ ਭਾਰੀ! ਪੁਲਸ ਨੇ ਲਿਆ ਐਕਸ਼ਨ
ਸਾਬਕਾ ਕੌਂਸਲਰ ਦੇ ਮੁਕਾਬਲੇ ਕੰਪਨੀ ਵੱਲੋਂ ਠੀਕ ਹਾਲਤ ਵਾਲੀ ਸੜਕ ਅਤੇ ਇੰਟਰਲਾਕਿੰਗ ਟਾਈਲਸ ਵਾਲੇ ਫੁੱਟਪਾਥ ਨੂੰ ਤੋੜਨ ਦੇ ਨਾਲ ਹੀ ਹੇਠਾਂ ਗੁਜ਼ਰ ਰਹੀ ਸੀਵਰੇਜ ਦੀ ਲਾਈਨ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਇਸ ਨੂੰ ਲੈ ਕੇ ਸੰਪਰਕ ਕਰਨ ’ਤੇ ਜ਼ੋਨ ਡੀ ਦੀ ਬੀ. ਐਂਡ ਆਰ. ਬ੍ਰਾਂਚ ਦੇ ਐੱਸ. ਡੀ. ਓ. ਕੋਲ ਕੋਈ ਸੰਤੋਸ਼ਜਨਕ ਜਵਾਬ ਨਾ ਹੋਣ ਦੀ ਗੱਲ ਵੀ ਸਾਬਕਾ ਕੌਂਸਲਰ ਨੇ ਕਹੀ ਹੈ।
ਇਹ ਖ਼ਬਰ ਵੀ ਪੜ੍ਹੋ - Punjab Weather: ਦੇਸ਼ ਭਰ 'ਚੋਂ ਸਭ ਤੋਂ ਵੱਧ ਗਰਮ ਰਿਹਾ ਪੰਜਾਬ ਦਾ ਇਹ ਸ਼ਹਿਰ, ਜਾਰੀ ਹੋਇਆ ਅਲਰਟ
ਇਸ ਸਬੰਧੀ ਐਕਸੀਅਨ ਸੁਰਿੰਦਰ ਸਿੰਘ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਜ਼ੋਨ ਡੀ ਦੇ ਕੁਝ ਇਲਾਕਿਆਂ ’ਚ ਅੰਡਰ ਗਰਾਊਂਡ ਕੇਬਲ ਵਿਛਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਪਰ ਸ਼ਿਕਾਇਤ ਮਿਲਣ ’ਤੇ ਕੰਮ ਰੋਕ ਦਿੱਤਾ ਗਿਆ ਹੈ ਅਤੇ ਚੈੱਕ ਕੀਤਾ ਜਾਵੇਗਾ ਕਿ ਇਸ ਇਲਾਕੇ ਦੀ ਮਨਜ਼ੂਰੀ ਦਿੱਤੀ ਗਈ ਹੈ, ਉਥੇ ਕੰਮ ਹੋ ਰਿਹਾ ਹੈ ਜਾਂ ਨਹੀਂ। ਇਸ ਤਰ੍ਹਾਂ ਕੰਪਨੀ ਨੂੰ ਹੀ ਸੀਵਰੇਜ ਲਾਈਨ ਦੀ ਰਿਪੇਅਰ ਕਰਨ ਲਈ ਬੋਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8