ਸਾਰੇ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਟੱਲੇਵਾਲ ਪੁਲਸ ਵੱਲੋਂ ਚਲਾਨ, ਜ਼ਿਲ੍ਹਾ ਪੁਲਸ ਮੁਖੀ ਕੋਲ ਕੀਤੀ ਇਨਸਾਫ਼ ਦੀ ਮੰਗ

Friday, Jun 06, 2025 - 02:01 PM (IST)

ਸਾਰੇ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਟੱਲੇਵਾਲ ਪੁਲਸ ਵੱਲੋਂ ਚਲਾਨ, ਜ਼ਿਲ੍ਹਾ ਪੁਲਸ ਮੁਖੀ ਕੋਲ ਕੀਤੀ ਇਨਸਾਫ਼ ਦੀ ਮੰਗ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਬਰਨਾਲਾ ਮੋਗਾ ਰੋਡ 'ਤੇ ਟੱਲੇਵਾਲ ਟੋਲ ਪਲਾਜ਼ਾ ਨੇੜੇ ਟੱਲੇਵਾਲ ਪੁਲਸ ਵੱਲੋਂ ਇਕ ਸ਼ਹਿਰ ਨਿਵਾਸੀ ਦੀ ਕਾਰ ਦੇ ਸਾਰੇ ਕਾਨੂੰਨੀ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਉਨ੍ਹਾਂ ਦਾ ਚਲਾਨ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੇ ਸਥਾਨਕ ਲੋਕਾਂ ਵਿਚ ਨਾਰਾਜ਼ਗੀ ਦੀ ਲਹਿਰ ਪੈਦਾ ਕਰ ਦਿੱਤੀ ਹੈ। ਬਰਨਾਲਾ ਵਾਸੀ ਹਨੀ ਗੋਇਲ ਪੁੱਤਰ ਬਲਦੇਵ ਕ੍ਰਿਸ਼ਨ ਗੋਇਲ, ਜੋ ਕਿ ਆਦਿ ਸ਼ਕਤੀ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ, ਨੇ ਦੱਸਿਆ ਕਿ ਉਹ ਮੋਗਾ ਤੋਂ ਬਰਨਾਲਾ ਵਾਪਸ ਆ ਰਹੇ ਸਨ। ਜਿਵੇਂ ਹੀ ਉਹ ਟੱਲੇਵਾਲ ਟੋਲ ਪਲਾਜ਼ਾ ਨੇੜੇ ਪੁੱਜੇ ਤਾਂ ਉਥੇ ਟੱਲੇਵਾਲ ਪੁਲਸ ਵੱਲੋਂ ਲਾਏ ਨਾਕੇ 'ਤੇ ਉਨ੍ਹਾਂ ਨੂੰ ਰੋਕਿਆ ਗਿਆ। ਪੁਲਸ ਨੇ ਉਨ੍ਹਾਂ ਕੋਲੋਂ ਕਾਰ ਸਬੰਧੀ ਸਾਰੇ ਦਸਤਾਵੇਜ਼ ਮੰਗੇ, ਜਿਨ੍ਹਾਂ ਵਿਚ ਡਰਾਈਵਿੰਗ ਲਾਇਸੈਂਸ, ਆਰ.ਸੀ., ਇੰਸ਼ੋਰੈਂਸ, ਪਲਿਊਸ਼ਨ ਸਰਟੀਫਿਕੇਟ ਆਦਿ ਸਬ ਕੁਝ ਪੂਰਾ ਸੀ।

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ! ਪੂਰੇ ਹਫ਼ਤੇ ਲਈ ਹੋ ਗਈ ਭਵਿੱਖਬਾਣੀ

ਹਨੀ ਗੋਇਲ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਸਾਰੇ ਦਸਤਾਵੇਜ਼ ਵਿਖਾ ਦਿੱਤੇ, ਤਾਂ ਉਸ ਦੇ ਬਾਵਜੂਦ ਪੁਲਸ ਨੇ ਉਨ੍ਹਾਂ ਨੂੰ ਕਿਹਾ, "ਅਸੀਂ ਤਾਂ ਚਲਾਨ ਕੱਟਣਾ ਹੀ ਹੈ।" ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਜਦ ਦਸਤਾਵੇਜ਼ ਪੂਰੇ ਹਨ, ਤਾਂ ਚਲਾਨ ਕਿਵੇਂ? ਇਸ ਉੱਤੇ ਉਥੇ ਮੌਜੂਦ ਇਕ ਮਹਿਲਾ ਪੁਲਸ ਅਧਿਕਾਰੀ ਨੇ ਕਿਹਾ ਕਿ "ਤੁਹਾਡੇ ਕੋਲ ਫਰਸਟ ਏਡ ਕਿੱਟ ਨਹੀਂ ਹੈ, ਇਸ ਕਰਕੇ ਚਲਾਨ ਕੱਟਿਆ ਜਾਵੇਗਾ।" ਹਨੀ ਗੋਇਲ ਮੁਤਾਬਕ ਉਨ੍ਹਾਂ ਨੇ ਤੁਰੰਤ ਆਪਣੇ ਵਾਹਨ ਵਿਚੋਂ ਫਰਸਟ ਏਡ ਕਿੱਟ ਵਿਖਾਈ, ਪਰ ਪੁਲਸ ਨੇ ਉਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਉਨ੍ਹਾਂ ਦਾ ਚਲਾਨ ਕੱਟ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਿਧੀ ਤੌਰ 'ਤੇ ਬੇਇਨਸਾਫੀ ਹੈ ਅਤੇ ਲੋਕਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਉਹ ਜ਼ਿਲ੍ਹਾ ਪੁਲਸ ਮੁਖੀ ਕੋਲੋਂ ਮੰਗ ਕਰਦੇ ਹਨ ਕਿ ਅਜਿਹੇ ਪੁਲਸ ਕਰਮਚਾਰੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ।

PunjabKesari

ਇਹ ਖ਼ਬਰ ਵੀ ਪੜ੍ਹੋ - Breaking: ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਭੇਜਣ ਵਾਲਾ SSP ਵਿਜੀਲੈਂਸ ਸਸਪੈਂਡ! ਹੋਏ ਸਨਸਨੀਖੇਜ਼ ਖ਼ੁਲਾਸੇ (ਵੀਡੀਓ)

ਇਸ ਮਾਮਲੇ 'ਤੇ ਜਦ ਐੱਸ.ਪੀ.ਐੱਸ. ਰਾਜੇਸ਼ ਛਿੱਬਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ, "ਇਹ ਮਾਮਲਾ ਮੇਰੇ ਧਿਆਨ ਵਿਚ ਆਇਆ ਹੈ। ਮੈਂ ਪੂਰੀ ਜਾਂਚ ਕਰਵਾਉਂਦਾ ਹਾਂ ਅਤੇ ਜੇਕਰ ਕੋਈ ਪੁਲਸ ਅਧਿਕਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।"  ਇਸ ਘਟਨਾ ਨੇ ਇਕ ਵਾਰ ਫਿਰ ਇਹ ਸਵਾਲ ਖੜੇ ਕਰ ਦਿੱਤੇ ਹਨ ਕਿ ਕੀ ਆਮ ਨਾਗਰਿਕਾਂ ਨੂੰ ਬਿਨਾ ਕਿਸੇ ਗਲਤੀ ਦੇ ਵੀ ਚਲਾਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਅਤੇ ਕੀ ਪੁਲਿਸ ਦੀ ਇਹ ਮਰਜੀ ਹੈ ਕਿ ਉਹ ਕਿਸੇ ਵੀ ਵਜ੍ਹਾ ਤੋਂ ਕਿਸੇ ਨੂੰ ਵੀ ਚਲਾਨ ਕਰ ਸਕਦੀ ਹੈ?  ਸਥਾਨਕ ਵਾਸੀਆਂ ਅਤੇ ਸਮਾਜਕ ਜਥੇਬੰਦੀਆਂ ਵੱਲੋਂ ਵੀ ਮਾਮਲੇ ਦੀ ਨਿੱਜੀ ਜਾਂਚ ਦੀ ਮੰਗ ਕੀਤੀ ਗਈ ਹੈ, ਤਾਂ ਜੋ ਐਸੇ ਬੇਵਜ੍ਹਾ ਚਲਾਨਾਂ ਤੋਂ ਲੋਕਾਂ ਨੂੰ ਛੁਟਕਾਰਾ ਮਿਲ ਸਕੇ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਹੋਣ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News