ਸਿਵਲ ਹਸਪਤਾਲ ’ਚ ਜਮ ਕੇ ਉਡਾਈਆਂ ਗਈਆਂ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ

Monday, Jun 08, 2020 - 06:55 PM (IST)

ਸਿਵਲ ਹਸਪਤਾਲ ’ਚ ਜਮ ਕੇ ਉਡਾਈਆਂ ਗਈਆਂ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ

ਅਬੋਹਰ (ਸੁਨੀਲ) : ਇਕ ਪਾਸੇ ਜਿਥੇ ਪੁਲਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਲਾਕਡਾਊਨ ਨਿਯਮਾਂ ਦਾ ਕਠੋਰਤਾ ਨਾਲ ਪਾਲਣ ਕਰਨ ਲਈ ਜਾਗਰੂਕ ਕਰਨ ਦੇ ਨਾਲ-ਨਾਲ ਆਏ ਦਿਨ ਇਨ੍ਹਾਂ ਨਿਯਮਾਂ ਨੂੰ ਤੋੜਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਉਥੇ ਹੀ ਦੂਜੇ ਪਾਸੇ ਅੱਜ ਜਿਵੇਂ ਹੀ ਸਿਵਲ ਹਸਪਤਾਲ ਖੁੱਲ੍ਹਿਆ ਤਾਂ ਇਥੋਂ ਦੀ ਪਰਚੀ ਕੱਟਣ ਵਾਲੀ ਖਿੜਕੀ ’ਤੇ ਜਮ ਕੇ ਸੋਸ਼ਲ ਡਿਸਟੇਸਿੰਗ ਦੇ ਨਿਯਮ ਦੀ ਜਮ ਕੇ ਧੱਜੀਆਂ ਉਡਾਈਆਂ ਗਈਆਂ। ਹਸਪਤਾਲ ’ਚ ਪੁਲਸ ਕਰਮਚਾਰੀਆਂ ਦੀ ਤਾਇਨਾਤੀ ਹੋਣ ਦੇ ਬਾਵਜੂਦ ਇਸ ਪਾਸੇ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ। ਇਸ ਬਾਰੇ ਹਸਪਤਾਲ ਮੁਖੀ ਗਗਨਦੀਪ ਸਿੰਘ ਨੂੰ ਜਾਣੂ ਕਰਵਾਉਣ ’ਤੇ ਉਨ੍ਹਾਂ ਨੇ ਕਿਹਾ ਕਿ ਉਹ ਇਸ ਸਬੰਧ ’ਚ ਪੁਲਸ ਅਧਿਕਾਰੀਆਂ ਨੂੰ ਜਾਣੂ ਕਰਵਾਉਣਗੇ।

ਪੜ੍ਹੋ ਇਹ ਵੀ - ਰੋਜ਼ਾਨਾ 20 ਮਿੰਟ ਰੱਸੀ ਟੱਪਣ ਨਾਲ ਸਰੀਰ ਨੂੰ ਹੁੰਦੇ ਹਨ ਹੈਰਾਨੀਜਨਕ ਫ਼ਾਇਦੇ 

ਜਾਣਕਾਰੀ ਅਨੁਸਾਰ ਅੱਜ ਜਿਵੇਂ ਹੀ ਹਸਪਤਾਲ ਖੁੱਲ੍ਹਿਆ ਤਾਂ ਉਥੇ ਮਰੀਜਾਂ ਵੱਲੋਂ ਪਰਚੀ ਕਟਵਾਉਣ ਵਾਲੀ ਲਾਈਨ ’ਚ ਜਮਾਵੜਾ ਲਗ ਗਿਆ, ਜਿਨਾਂ ’ਚੋਂ ਜ਼ਿਆਦਾਤਰ ਲੋਕਾਂ ਨੇ ਮਾਸਕ ਵੀ ਨਹੀਂ ਪਾਇਆ ਸੀ, ਅਜਿਹੇ ’ਚ ਲੋਕਾਂ ਵੱਲੋਂ ਜਮ ਕੇ ਸਮਾਜਿਕ ਦੂਰੀ ਨਿਯਮਾਂ ਦੀ ਧੱਜੀਆਂ ਉਡਾਈਆਂ ਗਈਆਂ। ਹਾਲਾਂਕਿ ਹਸਪਤਾਲ ’ਚ ਬਣੀ ਚੌਕੀ ’ਚ ਤਾਇਨਾਤ ਪੁਲਸ ਕਰਮੀ ਸਿਵਲ ਡ੍ਰੈਸ ’ਚ ਘੁੰਮਦੇ ਰਹੇ ਪਰ ਉਹ ਵੀ ਇਸ ਗੰਭੀਰ ਮਸਲੇ ਨੂੰ ਲੈ ਕੇ ਚੁੱਪ ਚਾਪ ਖੜੇ ਰਹੇ। ਕਿਸੇ ਨੇ ਇਨ੍ਹਾਂ ਲੋਕਾਂ ਨੂੰ ਸਮਾਜਿਕ ਦੂਰੀ ਬਣਾਉਣ ਦੇ ਲਈ ਪ੍ਰੇਰਤ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੂੰ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ’ਤੇ ਫਟਕਾਰ ਲਾਈ। ਸਿਵਲ ਡ੍ਰੈਸ ’ਚ ਹੋਣ ਕਾਰਣ ਲੋਕਾਂ ’ਚ ਵੀ ਪੁਲਸ ਵਰਦੀ ਦਾ ਡਰ ਨਜ਼ਰ ਨਹੀਂ ਆਇਆ।

ਪੜ੍ਹੋ ਇਹ ਵੀ - ਆਖ਼ਰ ਕਿਉਂ ਲੁੱਟਣ ਵਾਲਿਆਂ ਨੇ ਕਿਸੇ ਦੀ ਮਜ਼ਬੂਰੀ ਵੀ ਨਾ ਵੇਖੀ....? 

ਇਸ ਬਾਰੇ ਜਦੋਂ ਹਸਪਤਾਲ ਦੇ ਮੁਖੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਤੋਂ ਪੁਲਸ ਕਾਮਿਆਂ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ ਉਹ ਬਿਲਕੁਲ ਗਲਤ ਹੈ। ਜੇਕਰ ਉਹ ਅੱਗੇ ਵੀ ਇਸੇ ਤਰ੍ਹਾਂ ਤੋਂ ਲਾਪ੍ਰਵਾਹੀ ਬਰਤਣਗੇ ਤਾਂ ਉਹ ਨਗਰ ਥਾਣਾ ਇਕ ’ਚ ਉਨ੍ਹਾਂ ਦੀ ਸ਼ਿਕਾਇਤ ਕਰ ਇਨ੍ਹਾਂ ਕਰਮਚਾਰੀਆਂ ਦੇ ਤਬਾਦਲੇ ਦੀ ਮੰਗ ਕਰਨਗੇ। ਕਿਉਂਕਿ ਕਿਸੇ ਵੀ ਤਰ੍ਹਾਂ ਦੀ ਭੀੜ ਜਮਾਂ ਹੋਣ ’ਤੇ ਲੋਕਾਂ ਨੂੰ ਕੰਟਰੋਲ ਕਰਨਾ ਪੁਲਸ ਦਾ ਕੰਮ ਹੁੰਦਾ ਹੈ। ਅੱਜ ਹਸਪਤਾਲ ’ਚ ਕਰੀਬ 643 ਪਰਚੀਆਂ ਕੱਟੀਆਂ ਗਈਆਂ। ਇਧੱਰ ਇਸ ਬਾਰੇ ’ਚ ਥਾਣਾ ਨੰ. 1 ਮੁਖੀ ਚੰਦਰ ਸ਼ੇਖਰ ਨੇ ਇਸ ਮੁੱਦੇ ’ਤੇ ਕਾਰਵਾਈ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਪੁਲਸ ਕਰਮਚਾਰੀ ਦੀ ਲਾਪ੍ਰਵਾਹੀ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਪੜ੍ਹੋ ਇਹ ਵੀ - ਦਿਮਾਗ ਨੂੰ ਤੇਜ਼ ਕਰਨ ਦੇ ਨਾਲ-ਨਾਲ ਹੱਥਾਂ-ਪੈਰਾਂ ਲਈ ਲਾਭਦਾਇਕ ਹੈ ‘ਪਿਸਤਾ’, ਜਾਣੋ ਹੋਰ ਵੀ ਫਾਇਦੇ


author

rajwinder kaur

Content Editor

Related News