ਪੰਜਾਬ ਨੂੰ ਕੀਤਾ ਜਾਵੇਗਾ ਨਸ਼ਾ ਮੁਕਤ: ਮੁੱਖ ਮੰਤਰੀ ਭਜਨ ਲਾਲ ਸ਼ਰਮਾ

Sunday, Sep 27, 2026 - 05:31 PM (IST)

ਪੰਜਾਬ ਨੂੰ ਕੀਤਾ ਜਾਵੇਗਾ ਨਸ਼ਾ ਮੁਕਤ: ਮੁੱਖ ਮੰਤਰੀ ਭਜਨ ਲਾਲ ਸ਼ਰਮਾ

ਗੁਰੂਹਰਸਹਾਏ  (ਸੁਨੀਲ ਵਿੱਕੀ ਆਵਲਾ)- ਅੱਜ ਰਾਜਸਥਾਨ ਦੇ ਸੀ. ਐੱਮ. ਭਜਨ ਲਾਲ ਸ਼ਰਮਾ ਹਲਕਾ ਗੁਰੂਹਰਸਹਾਏ ਪਹੁੰਚੇ। ਉਨ੍ਹਾਂ ਦਾ ਹੈਲੀਕਾਪਟਰ ਮੁੱਖ ਦਾਣਾ ਮੰਡੀ ਵਿਚ ਲੈਂਡ ਕੀਤਾ ਗਿਆ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਦੱਸਿਆ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਅੰਦਰ ਨਸ਼ੇ ਨੂੰ ਖ਼ਤਮ ਕਰਨ ਲਈ ਨਸ਼ਾ ਮੁਕਤ ਪੰਜਾਬ ਦੀ ਜੋ ਮੁੰਹਿਮ ਚਲਾਈ ਗਈ ਹੈ, ਉਹ ਜਾਰੀ ਰਹੇਗੀ। ਉਨ੍ਹਾਂ ਵੱਲੋਂ ਨਸ਼ੇ ਨੂੰ ਖ਼ਤਮ ਕਰਨ ਲਈ ਇਕ ਰੋਡ ਮੈਪ ਬਣਾਇਆ ਗਿਆ ਹੈ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਹੀ ਰਹਾਂਗੇ। 

ਨਸ਼ੇ ਕਾਰਨ ਪੰਜਾਬ ਦੇ ਬੱਚੇ ਨੌਜਵਾਨ ਮਾਤਾ-ਪਿਤਾ ਬਹੁਤ ਪਰੇਸ਼ਾਨ ਹਨ। ਪੰਜਾਬ ਵਿਚੋਂ ਨਸ਼ੇ ਨੂੰ ਖ਼ਤਮ ਕਰ ਲਈ ਸਾਨੂੰ ਸਭ ਨੂੰ ਇਕ ਜੁਟ ਹੋਣਾ ਪਵੇਗਾ। ਪੰਜਾਬ ਦੀ ਨੌਜਵਾਨ ਪੀੜ੍ਹੀ ਬੇਹੱਦ ਹੁਸ਼ਿਆਰ ਹੈ। ਉਨ੍ਹਾਂ ਕਿਹਾ ਕਿ ਸਾਰੇ ਸਾਡਾ ਕੰਮ ਵੇਖ ਰਹੇ ਹਨ ਕਿ ਸਾਡੇ ਸਾਰੇ ਸੀ. ਐੱਮ. ਵੱਡੇ-ਵੱਡੇ ਲੀਡਰ ਆ ਰਹੇ ਹਨ। ਅਸੀਂ ਨੌਜਵਾਨ ਪੀੜ੍ਹੀ ਤੇ ਮਾਤਾ-ਭੈਣਾਂ ਨੂੰ ਨਾਲ ਜੋੜ ਕੇ ਅਸੀਂ ਘਰ-ਘਰ ਜਾ ਰਹੇ ਹਾਂ, ਸਾਡੀ ਇਹ ਭਾਵਨਾ ਸਭ ਨੂੰ ਵਿਖਾਈ ਦੇ ਰਹੀ ਹੈ। ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ। 

ਇਹ ਵੀ ਪੜ੍ਹੋ-  MIG-23 'ਤੇ ਚੜ੍ਹੇ LPU ਦੇ ਵਿਦਿਆਰਥੀ! DIG ਦਾ ਆ ਗਿਆ ਵੱਡਾ ਬਿਆਨ, ਜਾਣੋ ਨਵੀਂ ਅਪਡੇਟ

ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਕਿਹਾ ਕਿ 'ਆਪ' ਸਰਕਾਰ ਪੰਜਾਬ ਵਿਚੋਂ ਨਸ਼ਾ ਨੂੰ ਖ਼ਤਮ ਕਰਨ ਵਿਚ ਫੇਲ੍ਹ ਹੋ ਗਈ ਹੈ ਅਤੇ ਸਮਾਂ ਵਧਾ ਰਹੀ ਹੈ। ਇਥੇ ਇਹ ਗੱਲ ਦੱਸਣਯੋਗ ਹੈ ਕਿ ਰਾਜਸਥਾਨ ਦੇ ਸੀ. ਐੱਮ. ਭਜਨ ਲਾਲ ਸ਼ਰਮਾ ਦਾ ਪ੍ਰੋਗਰਾਮ ਜ਼ਿਲ੍ਹਾ ਫਿਰੋਜ਼ਪੁਰ ਦੇ ਲੀਡਰਾਂ ਵੱਲੋਂ ਸ਼ਹਿਰ ਦੇ ਨਾਨਕ ਚੌਂਕ ਵਿੱਚ ਰੱਖਿਆ ਗਿਆ ਸੀ। ਲੋਕਾਂ ਨੂੰ 11 ਵਜੇ ਦੇ ਕਰੀਬ ਟਾਈਮ ਦਿੱਤਾ ਗਿਆ ਸੀ ਕਿ ਸੀ. ਐੱਮ. ਭਜਨ ਲਾਲ ਸ਼ਰਮਾ ਪਹੁੰਚ ਰਹੇ ਹਨ ਅਤੇ ਲੋਕ ਸਮੇਂ ਸਿਰ ਪਹੁੰਚ ਗਏ ਅਤੇ ਨਸ਼ਾ ਮੁਕਤ ਪੰਜਾਬ ਦੀ ਬੈਨਰ ਵਾਲੀਆਂ ਗੱਡੀਆਂ ਵੀ ਚੌਂਕ ਦੇ ਬਾਹਰ ਸੜਕ 'ਤੇ ਖੜ੍ਹੀਆਂ ਹੋਈਆਂ ਸਨ, ਜਿਸ 'ਚ ਬੈਠ ਕੇ ਸੀ. ਐੱਮ. ਵੱਲੋਂ ਸ਼ਹਿਰ ਅੰਦਰ ਰੈਲੀ ਕੱਢੀ ਜਾਣੀ ਸੀ ਪਰ ਸੀ. ਐੱਮ. ਨਾਨਕ ਚੌਂਕ 'ਚ ਨਹੀਂ ਪਹੁੰਚੇ, ਆਖਿਰ ਕਿਉਂ ਨਹੀਂ ਪਹੁੰਚੇ ਮੌਕੇ 'ਤੇ ਆ ਕੇ ਪ੍ਰੋਗਰਾਮ ਕਿਉਂ ਕੈਂਸਲ ਕੀਤਾ ਗਿਆ ? ਤੇ ਲੋਕ ਉਥੋਂ ਮਾਯੂਸ ਹੋ ਕੇ ਵਾਪਸ ਅਪਣੇ ਘਰ ਚਲੇ ਗਏ। ਕਿਉਂਕਿ 11 ਵਜੇ ਦਾ ਟਾਈਮ ਸੀ ਅਤੇ ਸੀ.ਐੱਮ. ਸਾਹਿਬ ਸ਼ਹਿਰ ਦੀ ਦਾਣਾ ਮੰਡੀ ਵਿਚ ਹੈਲੀਕਾਪਟਰ ਰਾਹੀਂ 3 ਵਜੇ ਦੇ ਕਰੀਬ ਪਹੁੰਚੇ ਅਤੇ ਉਥੋਂ ਹੀ ਉਹ ਪ੍ਰੈੱਸ ਨਾਲ ਗੱਲਬਾਤ ਕਰਕੇ ਆਪਣੇ ਕਾਫ਼ਲੇ ਨਾਲ ਕਿਸੇ ਹੋਰ ਸਥਾਨ ਲਈ ਰਵਾਨਾ ਹੋ ਗਏ।

ਇਹ ਵੀ ਪੜ੍ਹੋ-  LPU ਦਾ ਮਾਮਲਾ ਭੱਖਿਆ! ਨੈਸ਼ਨਲ ਹਾਈਵੇਅ ਜਾਮ, 3 ਜ਼ਿਲ੍ਹਿਆਂ ਦੀ ਪੁਲਸ ਤਾਇਨਾਤ, SIT ਦਾ ਗਠਨ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News