ਪੰਜਾਬ: 5,00,000 ਰੁਪਏ ਦੀ ਲਾਟਰੀ ਵਾਲਾ ਬੈਗ ਹੀ ਹੋ ਗਿਆ ''ਗਾਇਬ''!

Tuesday, Sep 22, 2026 - 02:50 PM (IST)

ਪੰਜਾਬ: 5,00,000 ਰੁਪਏ ਦੀ ਲਾਟਰੀ ਵਾਲਾ ਬੈਗ ਹੀ ਹੋ ਗਿਆ ''ਗਾਇਬ''!

ਫਿਰੋਜ਼ਪੁਰ (ਸੰਨੀ): ਫ਼ਿਰੋਜ਼ਪੁਰ ਕੈਂਟ ਦੇ ਪਾਇਲਟ ਚੌਂਕ 'ਤੇ ਸਥਿਤ 'ਕੁੱਕੂ ਲਾਟਰੀ ਸਟਾਲ' ਤੋਂ ਕਰੀਬ 5 ਲੱਖ ਰੁਪਏ ਦੀਆਂ ਲਾਟਰੀਆਂ ਵਾਲਾ ਬੈਗ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਸਵੇਰੇ ਕਰੀਬ 8 ਵਜੇ ਵਾਪਰੀ।

ਸਟਾਲ ਸੰਚਾਲਕ ਚਰਨਜੀਤ ਸਿੰਘ, ਜੋ ਕਿ ਪਿਛਲੇ 50 ਸਾਲਾਂ ਤੋਂ ਲਾਟਰੀ ਸਟਾਲ ਚਲਾ ਰਹੇ ਹਨ, ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੇ ਸਟਾਲ 'ਤੇ ਪਹੁੰਚੇ ਸਨ। ਉਨ੍ਹਾਂ ਨੇ ਆਪਣਾ ਬੈਗ ਕਾਊਂਟਰ ਦੇ ਹੇਠਾਂ ਰੱਖਿਆ ਅਤੇ ਸਟਾਲ 'ਤੇ ਲਾਈਟ ਲਗਾਉਣ ਲਈ 5 ਮਿੰਟ ਲਈ ਪਿੱਛੇ ਗਏ। ਜਦੋਂ ਉਹ ਵਾਪਸ ਆਏ ਤਾਂ ਕਾਊਂਟਰ ਹੇਠੋਂ ਬੈਗ ਗਾਇਬ ਸੀ।

ਬੈਗ ਵਿਚ 1 ਹਜ਼ਾਰ ਰੁਪਏ ਤੱਕ ਦੀਆਂ ਵੱਖ-ਵੱਖ ਲਾਟਰੀਆਂ ਸਨ, ਜਿਨ੍ਹਾਂ ਦੀ ਕੁੱਲ ਕੀਮਤ ਕਰੀਬ 5 ਲੱਖ ਰੁਪਏ ਦੱਸੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਆਸ-ਪਾਸ ਦੇ ਖੇਤਰ ਤੋਂ ਜਾਣਕਾਰੀ ਇਕੱਠੀ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 5 ਲੱਖ ਰੁਪਏ ਦੀ ਲਾਟਰੀ ਚੋਰੀ ਹੋਣ ਦੀ ਇਹ ਘਟਨਾ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।


author

Anmol Tagra

Content Editor

Related News