ਪਤੀ ’ਤੇ ਦੂਜਾ ਵਿਆਹ ਕਰਨ ਦਾ ਲਾਇਆ ਦੋਸ਼

Monday, Dec 24, 2018 - 02:39 AM (IST)

ਪਤੀ ’ਤੇ ਦੂਜਾ ਵਿਆਹ ਕਰਨ ਦਾ ਲਾਇਆ ਦੋਸ਼

ਮੋਗਾ, (ਆਜ਼ਾਦ)- ਨਿਗਾਹਾ ਰੋਡ ਮੋਗਾ ਨਿਵਾਸੀ ਇਕ ਨ੍ਹੰਨੀ ਬੱਚੀ ਦੀ ਮਾਂ ਵੱਲੋਂ ਆਪਣੇ ਪਤੀ ’ਤੇ ਉਸ ਨੂੰ ਕਾਨੂੰਨੀ ਤਲਾਕ ਦਿੱਤੇ ਬਗੈਰ ਦੂਜਾ ਵਿਆਹ ਕਰਵਾਉਣ ਦਾ ਦੋਸ਼ ਲਾਇਆ  ਗਿਆ ਹੈ।  ਇਸ ਸਬੰਧੀ ਥਾਣਾ ਸਿਟੀ ਮੋਗਾ ’ਚ ਮੁਹੱਲਾ ਨਿਵਾਸੀਆਂ ਦੀ ਹਾਜ਼ਰੀ ਵਿਚ ਗੱਲਬਾਤ ਕਰਦਿਆਂ ਪੀਡ਼ਤਾ ਨੇ ਕਿਹਾ ਕਿ ਉਸ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੀ ਇਕ ਡੇਢ ਸਾਲ ਦੀ ਲਡ਼ਕੀ ਹੈ। ਉਸ ਨੇ ਆਪਣੇ ਪਤੀ ਤੇ ਸਹੁਰੇ ਪਰਿਵਾਰ ਦੇ ਮੈਂਬਰਾਂ ’ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦੇ ਕਿਹਾ ਕਿ ਮੈਂ ਆਪਣਾ ਘਰ ਵਸਾਉਣ ਲਈ ਉਨ੍ਹਾਂ ਦੀਆਂ ਵਧੀਕੀਆਂ ਸਹਿੰਦੀ ਰਹੀ ਹਾਂ। 23 ਦਸੰਬਰ ਨੂੰ ਮੇਰੇ ਪਤੀ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਕਥਿਤ ਮਿਲੀਭੁਗਤ ਕਰ ਕੇ ਮੈਨੂੰ ਕਾਨੂੰਨੀ ਤਲਾਕ ਦਿੱਤੇ ਬਗੈਰ ਝਾਰਖੰਡ ਦੀ ਰਹਿਣ ਵਾਲੀ ਇਕ ਅੌਰਤ ਨਾਲ ਵਿਆਹ  ਕਰ ਲਿਆ ਹੈ,  ਜਿਸ ਨਾਲ ਮੇਰੇ ਪਤੀ ਨੇ ਵਿਆਹ ਕਰਵਾਇਆ ਹੈ ਉਹ ਸਾਡੇ ਘਰ ’ਚ ਹੀ ਰਹਿ ਰਹੀ ਹੈ। ਹੁਣ ਮੇਰਾ ਪਤੀ ਅਤੇ ਸਹੁਰੇ ਪਰਿਵਾਰ ਵਾਲੇ ਮੈਨੂੰ ਆਪਣੇ ਘਰ ਰੱਖਣ ਲਈ ਤਿਆਰ ਨਹੀਂ ਅਤੇ ਮੇਰੀ ਵਿਧਵਾ ਮਾਂ ਪਹਿਲਾਂ ਹੀ ਗਰੀਬੀ ਹੋਣ ਕਾਰਨ ਮੁਸ਼ਕਲ ਨਾਲ ਗੁਜ਼ਾਰਾ ਕਰਦੀ ਹੈ, ਜਿਸ ਕਾਰਨ ਮੈਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹਾਂ ਅਤੇ ਆਪਣੀ ਬੱਚੀ ਨੂੰ ਲੈ ਕੇ ਭਟਕ ਰਹੀ ਹਾਂ। ਉਸ ਨੇ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਕਥਿਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਅਪੀਲ ਕੀਤੀ ਹੈ। 


Related News