ਚਰਨਜੀਤ ਸਿੰਘ ਜਟਾਣਾ ਬਣੇ ਨਗਰ ਕੌਂਸਲ ਰਾਮਪੁਰਾ ਫੂਲ ਦੇ ਮੀਤ ਪ੍ਰਧਾਨ

Tuesday, Oct 16, 2018 - 03:49 AM (IST)

ਚਰਨਜੀਤ ਸਿੰਘ ਜਟਾਣਾ ਬਣੇ ਨਗਰ ਕੌਂਸਲ ਰਾਮਪੁਰਾ ਫੂਲ ਦੇ ਮੀਤ ਪ੍ਰਧਾਨ

ਰਾਮਪੁਰਾ ਫੂਲ, (ਤਰਸੇਮ)- ਨਗਰ ਕੌਸਲ ਰਾਮਪੁਰਾ ਫੂਲ ਦੇ ਮੀਤ ਪ੍ਰਧਾਨ ਦੀ ਚੋਣ ਸਰਵਸੰਮਤੀ ਨਾਲ ਅਬਜਰਵਰ ਨਾਇਬ ਤਹਿਸੀਲਦਾਰ ਪੁਨੀਤ ਬਾਂਸਲ ਦੀ ਅਗਵਾਈ ਵਿੱਚ ਹੋਈ । ਇਸ ਮੋਕੇ ਊਰਜਾ ਮੰਤਰੀ ਤੇ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗਡ਼ ਸਮੇਤ ਗਿਆਰਾਂ ਕੌਸਲਰਾਂ ਨੇ ਇਸ ਚੋਣ ਵਿੱਚ ਭਾਗ ਲਿਆ। ਚੋਣ ਦੌਰਾਨ ਨਗਰ ਕੌਂਸਲ ਰਾਮਪੁਰਾ ਫੂਲ ਦੇ ਕਾਰਜ ਸਾਧਕ ਅਫਸਰ ਸੁਰਿੰਦਰ ਗਰਗ, ਡੀ ਐੱਸ ਪੀ ਫੂਲ ਗੁਰਪ੍ਰੀਤ ਸਿੰਘ , ਸਹਾਇਕ ਇੰਜਨੀਅਰ ਇੰਦਰਜੀਤ ਸਿੰਘ ਵਿਸ਼ੇਸ ਤੋਰ ਤੇ ਸ਼ਾਮਲ ਹੋਏ। ਸਾਬਕਾ ਪ੍ਰਧਾਨ ਸੁਨੀਲ ਬਿੱਟਾ ਨੇ ਆਪਣੇ ਸਮੇਤ ਗਿਆਰਾਂ ਕੌਂਸਲਰਾਂ ਨਾਲ ਚੋਣ ਵਿਚ ਹਿੱਸਾ ਨਹੀ ਲਿਆ। ਚੋਣ ਆਬਜਰਵਰ ਨਾਇਬ ਤਹਿਸੀਲਦਾਰ ਪੁਨੀਤ ਬਾਂਸਲ ਨੇ ਦੱਸਿਆ ਕਿ ਡਿਪਟੀ ਕਮੀਸ਼ਨਰ ਬਠਿੰਡਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਗਰ ਕੋਸਲ ਦੇ ਮੀਤ ਪ੍ਰਧਾਨ ਦੀ ਚੋਣ ਕਰਵਾਈ ਗਈ ਜਿਸ ਵਿੱਚ ਵਾਰਡ ਨੰ: 2 ਦੇ ਕੌਸਲਰ ਗੁਰਤੇਜ ਸਿੰਘ ਰਾਣਾ ਵਾਰਡ ਨੰ: 21 ਦੇ ਕੌਸਲਰ ਚਰਨਜੀਤ ਸਿੰਘ ਜਟਾਣਾ ਦਾ ਨਾਮ ਮੀਤ ਪ੍ਰਧਾਨਗੀ ਲਈ ਪੇਸ਼ ਕੀਤਾ ਗਿਆ। ਜਿਸ ਤੇ ਵਾਰਡ ਨੰ: 9 ਦੇ ਕੋਸਲਰ ਸੁਰਿੰਦਰ ਬਾਂਸਲ ਨਿੰਨੀ ਸਮੇਤ ਬਾਕੀ ਕੋਸਲਰਾ ਨੇ ਵੀ ਚਰਨਜੀਤ ਜਟਾਣਾ ਦੇ ਹੱਕ ਵਿੱਚ ਆਪਣਾ ਵੋਟ ਦੇ ਕੇ ਮੀਤ ਪ੍ਰਧਾਨ ਲਈ ਸਰਵ ਸੰਮਤੀ ਨਾਲ ਚਰਨਜੀਤ ਜਟਾਣਾ ਨੂੰ ਚੁਣਿਆ। ਉੱਧਰ ਦੂਜੇ ਪਾਸੇ ਨਗਰ ਕੋਸਲ ਦੇ ਸਾਬਕਾ ਪ੍ਰਧਾਨ ਸੁਨੀਲ ਬਿੱਟਾ ਨੇ ਆਪਣੇ ਸਾਥੀਆਂ ਸਮੇਤ ਇਸ ਚੋਣ ਦਾ ਵਿਰੋਧ ਕਰਦਿਆਂ ਮਾਨਯੋਗ ਅਦਾਲਤ ਦਾ ਦਰਵਾਜ਼ਾ ਖਡ਼ਕਾਇਆ। ਜਿਸਤੇ ਕਾਰਵਾਈ ਕਰਦਿਆਂ ਕੋਰਟ ਨੰ: 12 ਕੇਸ ਨੰ: 113 ਅਧੀਨ ਮਾਨਯੋਗ ਜੱਜ ਜਤਿੰਦਰ ਚੋਹਾਨ ਨੇ ਅਗਲੇ ਹੁਕਮਾਂ ਤੱਕ ਨਗਰ ਕੋਸਲ ਰਾਮਪੁਰਾ ਫੂਲ ਦੇ ਮੀਤ ਪ੍ਰਧਾਨ ਦੀ ਚੋਣ ਤੇ ਸਟੈਅ ਆਰਡਰ ਜਾਰੀ ਕਰ ਦਿੱਤੇ। 
ਜ਼ਿਕਰਯੋਗ ਹੈ ਕਿ ਨਗਰ ਕੋਸਲ ਰਾਮਪੁਰਾ ਵਿਖੇ 21 ਕੌਂਸਲਰ ਹਨ ਜਦਕਿ ਅੱਜ ਇਸ ਮੌਕੇ ਕੌਂਸਲਰ ਚਰਨਜੀਤ ਜਟਾਣਾ, ਬੰਸੋ ਕੋਰ, ਗੁਰਤੇਜ ਸਿੰਘ ਰਾਣਾ, ਸੰਸਾਰੀ ਲਾਲ, ਚਿਡ਼ੀਆਂ ਰਾਣੀ, ਸੁਰਿੰਦਰ ਬਾਂਸਲ, ਅਮਰਨਾਥ ਕੱਕਲੀ, ਮਨਦੀਪ ਕਰਕਰਾ, ਨਿਰਮਲਾ ਦੇਵੀ, ਰਜ਼ਨੀ ਰਾਣੀ ਸਾਮਲ ਸਨ ਅਤੇ ਊਰਜਾ ਮੰਤਰੀ ਤੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗਡ਼ ਮੌਜੂਦ ਰਹੇ।
 ਜਦ ਇਸ ਸਬੰਧੀ ਨਗਰ ਕੋਸਲ ਦੇ ਪ੍ਰਧਾਨ ਸੁਨੀਲ ਬਿੱਟਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਜਟਾਣਾ ਦੀ ਚੋਣ ਕਥਿਤ ਧੱਕੇਸ਼ਾਹੀ ਨਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਚੋਣ ਵਿੱਚ  ਅਕਾਲੀ-ਭਾਜਪਾ ਗਠਜੋੜ ਦੇ ਤਿੰਨ ਕੌਂਸਲਰ ਅਮਰਨਾਥ ਕੱਕਲੀ, ਸੰਸਾਰੀ ਲਾਲ ਤੇ ਚਿਡ਼ੀਆਂ ਦੇਵੀ ਨੂੰ ਜਬਰਦਸਤੀ ਡਰਾ ਕੇ ਚੋਣ ਵਿੱਚ ਸ਼ਾਮਲ ਕੀਤਾ ਗਿਆ ਹੈ। ਕਿਉਕਿ ਨਗਰ ਕੋਸਲ ਰਾਮਪੁਰਾ ਫੂਲ ਵਿਖੇ 21 ਵਾਰਡ ਹਨ ਤੇ ਇੱਕ ਹਲਕਾ ਵਿਧਾਇਕ ਸਮੇਤ ਕੁੱਲ 22 ਵੋਟਾਂ ਬਣਦੀਆਂ ਹਨ ਤੇ ਜਿੱਤ ਲਈ ਘੱਟੋਂ ਘੱਟ 12 ਵੋਟਾਂ ਇਕ ਪਾਸੇ ਹੋਣੀਆਂ ਜਰੂਰੀ ਹਨ। ਉਨ੍ਹਾਂ ਕਿਹਾ ਕਿ 11, 11 ਵੋਟਾਂ ਦੋਵੇ ਪਾਸੇ ਹਨ ਇਸ ਲਈ ਕਾਨੂੰਨ ਅਨੁਸਾਰ ਟਾਸ ਕਰਕੇ ਚੌਣ ਕਰਨੀ ਹੁੰਦੀ ਹੈ ਪਰ ਇਨ੍ਹਾਂ ਨੇ ਜਬਰਦਸਤੀ ਚੋਣ ਕੀਤੀ ਹੈ। ਇਸ ਲਈ ਅਸੀ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖਟਕਾ ਕੇ ਇਸ ਚੋਣ ਤੇ ਸਟੈਅ ਕਰਵਾ ਦਿੱਤੀ ਹੈ ਜਿਸਦੀ ਅਗਲੀ ਤਾਰੀਖ 26 ਅਕਤੂਬਰ ਰੱਖੀ ਗਈ ਹੈ।     


Related News