ਬਦਕਿਸਮਤ ਮਾਂ! ਜੰਜ਼ੀਰਾਂ ਨਾਲ ਬੰਨ੍ਹਣਾ ਪਿਆ ਪੁੱਤਰ, ਬੱਚੇ ਨੂੰ ਨਾਲ ਲੈ ਕੇ ਨੂੰਹ ਵੀ ਤੁਰ ਗਈ ਪੇਕੇ

Thursday, Jul 15, 2021 - 01:09 PM (IST)

ਮੋਗਾ (ਵਿਪਨ ਓਂਕਾਰਾ): ਕਹਿੰਦੇ ਹਨ ਕਿ ਬੱਚੇ ਦੇ ਨਾਲ ਮਾਂ ਦਾ ਸਭ ਤੋਂ ਵੱਧ ਪਿਆਰ ਹੁੰਦਾ ਹੈ ਅਤੇ ਆਪਣੇ ਬੱਚਿਆਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਦੀ ਹੈ ਅਤੇ ਖ਼ੁਦ ਕੰਡੇ ਸਹਿੰਦੀ ਹੈ ਪਰ ਇਹ ਉਹ ਮਾਂ ਹੈ ਜੋ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਉਸ ਨੂੰ ਸੰਗਲਾਂ ਨਾਲ ਇਸ ਲਈ ਬੰਨ੍ਹ ਕੇ ਰੱਖਦੀ ਹੈ ਕਿ ਉਸ ਦਾ ਪੁੱਤਰ ਨਸ਼ੇ ਦੀ ਦਲ ਦਲ ’ਚੋਂ ਨਿਕਲ ਕੇ ਆਪਣੇ ਪਰਿਵਾਰ ਦੀ ਦੇਖਭਾਲ ਕਰ ਸਕੇ। ਤਾਜ਼ਾ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਦਾ ਸਾਹਮਣੇ ਆਇਆ ਹੈ, ਜਿੱਥੇ ਜਗਤਾਰ ਸਿੰਘ (27) ਜੋ ਕਿ ਨਸ਼ੇ ਦੀ ਦਲਦਲ ’ਚ ਫਸ ਗਿਆ ਹੈ ਅਤੇ ਉਸ ਨੇ ਨਸ਼ਾ ਲੈਣ ਲਈ ਆਪਣੇ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ। ਇੱਥੋਂ ਤੱਕ ਕਿ ਘਰ ’ਤੇ ਲੱਗੇ ਦਰਵਾਜ਼ੇ ਅਤੇ ਪਾਣੀ ਦੀ ਮੋਟਰ ਤੱਕ ਵੀ ਵੇਚ ਦਿੱਤੀ ਹੈ। ਜਗਤਾਰ ਦੇ 2 ਬੱਚੇ ਹਨ ਅਤੇ ਜਗਤਾਰ ਵਲੋਂ ਆਪਣੀ ਪਤਨੀ ਨੂੰ ਮਾਰਿਆ ਕੁੱਟਿਆ ਜਾਂਦਾ ਸੀ ਤਾਂ ਪਤਨੀ ਵੀ ਕਰੀਬ 4 ਸਾਲ ਪਹਿਲਾਂ ਉਸ ਨੂੰ ਛੱਡ ਕੇ ਪੇਕੇ ਚਲੀ ਗਈ ਅਤੇ ਇਕ ਬੱਚੇ ਨੂੰ ਨਾਲ ਲੈ ਗਈ ਅਤੇ ਦੂਜੇ ਬੱਚੇ ਦੀ ਦੇਖ਼ਭਾਲ ਜਗਤਾਰ ਦੀ ਮਾਂ ਕਰਦੀ ਹੈ, ਉੱਥੇ ਜਗਤਾਰ ਦੇ ਪਿਤਾ ਦੀ ਵੀ ਇਸ ਸਦਮੇ ਦੇ ਕਾਰਨ ਇਕ ਮਹੀਨਾਂ ਪਹਿਲਾਂ ਮੌਤ ਹੋ ਗਈ ਅਤੇ ਇਕੱਲੀ ਮਾਂ ਆਪਣੇ ਪੁੱਤਰ ਅਤੇ ਪੋਤਰੇ ਨੂੰ ਸੰਭਾਲਦੀ ਹੈ। ਘਰ ਦੇ ਹਾਲਾਤ ਬੇਹੱਦ ਮਾੜੇ ਹਨ।

PunjabKesari

ਇਹ ਵੀ ਪੜ੍ਹੋ: ਮਲੇਸ਼ੀਆ 'ਚ ਪੰਜਾਬੀ ਨੌਜਵਾਨ ਦੀ ਮੌਤ, ਗ਼ਰੀਬ ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ

ਘਰ ਦੇ ਹਾਲਾਤ ਬਾਰੇ ਜਦੋਂ ਪਿੰਡ ਦੇ ਹੀ ਟਿਕ-ਟਾਕ ਸਟਾਰ ਸੰਦੀਪ ਨੂੰ ਪਤਾ ਚੱਲਿਆ ਤਾਂ ਉਸ ਨੇ ਇਸ ਨੌਜਵਾਨ ਨੂੰ ਠੀਕ ਕਰਵਾਉਣ ਅਤੇ ਇਸ ਦਾ ਨਸ਼ਾ ਛੁਡਵਾਉਣ ਲਈ ਮੋਗਾ ਦੇ ਡੀ.ਐੱਸ.ਪੀ. ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਡੀ.ਐੱਸ.ਪੀ. ਸੁਖਵਿੰਦਰ ਸਿੰਘ ਨੇ ਪਿੰਡ ਜਾ ਕੇ ਇਸ ਦੀ ਹਾਲਤ ਦੇਖ਼ੀ ਤਾਂ ਉਨ੍ਹਾਂ ਨੇ ਇਸ ਨੌਜਵਾਨ ਦੀ ਮਦਦ ਦੀ ਜ਼ਿੰਮੇਵਾਰੀ ਲਈ ਅਤੇ ਟਿਕ-ਟਾਕ ਸਟਾਰ ਸੰਦੀਪ ਨੂੰ ਇਸ ਦਾ ਇਲਾਜ ਕਰਵਾਉਣ ਲਈ ਫਰੀਦਕੋਟ ਜਾਣ ਨੂੰ ਕਿਹਾ ਤੇ ਸੰਦੀਪ ਪਿੰਡ ਵਾਸੀਂ ਅਤੇ ਆਮ ਜਨਤਾ ਦੇ ਸਹਿਯੋਗ ਨਾਲ ਇਸ ਦਾ ਇਲਾਜ ਕਰਵਾਉਣਗੇ ਤਾਂ ਕਿ ਇਸ ਨੂੰ ਜੰਜ਼ੀਰਾ ਤੋਂ ਮੁਕਤ ਕਰਵਾਇਆ ਜਾਵੇ ਅਤੇ ਜਗਤਾਰ ਠੀਕ ਹੋ ਕੇ ਆਪਣੇ ਬੱਚੇ, ਮਾਂ ਅਤੇ ਪਤਨੀ ਦਾ ਖ਼ਿਆਲ ਰੱਖ ਸਕੇ। ਹੁਣ ਜਗਤਾਰ ਵੀ ਨਸ਼ਾ ਛੱਡਣਾ ਚਾਹੁੰਦਾ ਹੈ। ਉੱਥੇ ਟਿਕ-ਟਾਕ ਸਟਾਰ ਸੰਦੀਪ ਨੇ ਆਮ ਜਨਤਾ ਨੂੰ ਇਸ ਦੇ ਇਲਾਜ ਅਤੇ ਪਰਿਵਾਰ ਲਈ ਮਦਦ ਦੀ ਅਪੀਲ ਕੀਤੀ ਹੈ।

PunjabKesari

ਇਹ ਵੀ ਪੜ੍ਹੋ:  ਕਿਸਾਨ ਬਿਨਾਂ ਸ਼ਰਤ ਗੱਲਬਾਤ ਲਈ ਤਿਆਰ, ਹੁਣ ਕੇਂਦਰ ਵੀ ਬਿਨਾਂ ਸ਼ਰਤ ਗੱਲਬਾਤ ਲਈ ਕਰੇ ਪਹਿਲ : ਦਾਦੂਵਾਲ

ਇਸ ਸਬੰਧੀ ਜਗਤਾਰ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਲੰਬੇ ਸਮੇਂ ਤੋਂ ਨਸ਼ਾ ਕਰਦਾ ਹੈ ਅਤੇ ਨਸ਼ਾ ਖ਼ਰੀਦਣ ਲਈ ਉਸ ਦੇ ਸਾਰੇ ਘਰ ਦਾ ਸਾਮਾਨ ਤੱਕ ਵੇਚ ਦਿੱਤਾ। ਇੱਥੋਂ ਤੱਕ ਕਿ ਕਮਰਿਆਂ ਦੇ ਦਰਵਾਜ਼ੇ ਅਤੇ ਪਾਣੀ ਦੀ ਮੋਟਰ ਤੱਕ ਵੇਚ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜਗਤਾਰ ਘਰ ਦੇ ਸਾਰੇ ਮੈਂਬਰਾਂ ਨੂੰ ਮਾਰਦਾ-ਕੁੱਟਦਾ।ਇਸ ਸਬੰਧੀ ਜਦੋਂ ਡੀ.ਐੱਸ.ਪੀ. ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੈਨੂੰ ਸੰਦੀਪ ਨੇ ਫੋਨ ਕੀਤਾ ਅਤੇ ਉਨ੍ਹਾਂ ਨੇ ਮੁੰਡੇ ਦੇ ਘਰ ਜਾ ਕੇ ਦੇਖਿਆ ਤਾਂ ਉਹ ਸੰਗਲਾਂ ਨਾਲ ਬੰਨ੍ਹਿਆ ਹੋਇਆ ਸੀ ਅਤੇ ਨਸ਼ਾ ਕਰਨ ਲਈ ਘਰ ਦਾ ਸਾਰਾ ਸਾਮਾਨ ਤੱਕ ਵੇਚ ਦਿੱਤਾ। ਹੁਣ ਇਸ ਨੂੰ ਫਰੀਦਕੋਟ ਮੈਡੀਕਲ ਹਸਪਤਾਲ ’ਚ ਇਸ ਦਾ ਇਲਾਜ ਕਰਵਾਉਣ ਲਈ ਭੇਜ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਨਸ਼ਾ  ਛੁਡਾਉਣ ਲਈ ਬਹੁਤ ਸੈਂਟਰ ਚੱਲ ਰਹੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ੇ ਦੀ ਦਲਦਲ ਤੋਂ ਬਚਣ । ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸ ਨਾਲ ਸੰਪਰਕ ਕਰਨ।  

PunjabKesari

ਇਹ ਵੀ ਪੜ੍ਹੋ: ਤਪਾ ਮੰਡੀ ਦਾ ਫ਼ੌਜੀ ਨੌਜਵਾਨ ਅਰੁਣਾਚਲ ਪ੍ਰਦੇਸ਼ ’ਚ ਸੜਕ ਹਾਦਸੇ ’ਚ ਹੋਇਆ ਸ਼ਹੀਦ

PunjabKesari


Shyna

Content Editor

Related News