ਬੱਸ ਉਡੀਕ ਰਹੀ ਔਰਤ ਹੋਈ ਲੁੱਟ ਦਾ ਸ਼ਿਕਾਰ, ਦਿਨ-ਦਿਹਾੜੇ ਗਲੇ ''ਚ ਪਾਈ ਸੋਨੇ ਦੀ ਚੇਨ ਝਪਟ ਕੇ ਲੁਟੇਰੇ ਹੋਏ ਫਰਾਰ

Monday, Dec 18, 2023 - 09:15 PM (IST)

ਬਰੇਟਾ (ਬਾਂਸਲ)- ਸਥਾਨਕ ਸ਼ਹਿਰ 'ਚ ਦਿਨ ਬ ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇੱਕ ਮਹੀਨੇ ਵਿੱਚ ਲੁੱਟ-ਖੋਹ ਦੀ ਚੌਥੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦਿਨ-ਦਿਹਾੜੇ ਦਪਹਿਰ ਸਮੇਂ ਬਰੇਟਾ ਕੈਂਚੀਆਂ ਚੌਕ 'ਚ ਲੁਟੇਰੇ ਇੱਕ ਔਰਤ ਦੇ ਗਲੇ ਚੋਂ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ- ਘਰ 'ਚ ਖੜ੍ਹੀ ਐਕਟਿਵਾ ਦਾ ਹੀ ਹੋ ਗਿਆ ਚਲਾਨ, ਮਾਮਲਾ ਜਾਣ ਹੋ ਜਾਓਗੇ ਹੈਰਾਨ

ਇਸ ਸਬੰਧੀ ਪੀੜ੍ਹਤ ਔਰਤ ਹਰਪ੍ਰੀਤ ਕੌਰ ਵਾਸੀ ਕਿਸ਼ਨਗੜ੍ਹ ਨੇ ਦੱਸਿਆ ਕਿ ਮੈਂ ਆਪਣੀ ਮਾਤਾ ਨਾਲ ਪਿੰਡ ਕਿਸ਼ਨਗੜ੍ਹ ਤੋਂ ਬਰੇਟਾ ਮੰਡੀ 'ਚ ਖਰੀਦਦਾਰੀ ਕਰਨ ਲਈ ਆਈ ਸੀ। ਖਰੀਦਦਾਰੀ ਕਰਨ ਤੋਂ ਬਾਅਦ ਜਦ ਅਸੀ ਪਿੰਡ ਜਾਣ ਲਈ ਬਰੇਟਾ ਕੈਂਚੀਆਂ ਚੌਕ 'ਚ ਬੱਸ ਦੀ ਉਡੀਕ ਕਰ ਰਹੀਆਂ ਸੀ ਤਾਂ ਉੱਥੇ ਇੱਕ ਔਰਤ ਨੇ ਮੇਰੇ ਗਲੇ ਚੋਂ ਸੋਨੇ ਦੀ ਚੇਨ ਕੱਟ ਲਈ ਅਤੇ ਇੱਕ ਚਿੱਟੇ ਰੰਗ ਦੀ ਕਾਰ 'ਚ ਸਵਾਰ ਹੋ ਕੇ ਰਫੂ ਚੱਕਰ ਹੋ ਗਈ। ਪੀੜਤ ਔਰਤ ਅਨੁਸਾਰ ਚੇਨ ਡੇਢ ਤੋਲੇ ਦੀ ਸੀ। ਇਸ ਸੰਬੰਧੀ ਥਾਣਾ ਮੁਖੀ ਬੂਟਾ ਸਿੰਘ ਬਰੇਟਾ ਨੇ ਕਿਹਾ ਕਿ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- SIT ਵੱਲੋਂ 7 ਘੰਟੇ ਲੰਬੀ ਪੁੱਛਗਿੱਛ ਤੋਂ ਬਾਅਦ ਬਿਕਰਮ ਮਜੀਠੀਆ ਹੋਏ ਮੀਡੀਆ ਦੇ ਰੂਬਰੂ, ਕਹੀਆਂ ਵੱਡੀਆਂ ਗੱਲਾਂ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News