ਬੱਸ ਕੰਡਕਟਰ ਦੀ ਕੁੱਟਮਾਰ, 4 ਲੋਕਾਂ ਖ਼ਿਲਾਫ਼ ਮਾਮਲਾ ਦਰਜ
Tuesday, Dec 03, 2024 - 10:45 AM (IST)
ਬਠਿੰਡਾ (ਸੁਖਵਿੰਦਰ) : ਥਾਣਾ ਮੌੜ ਪੁਲਸ ਨੇ ਇਕ ਹਾਦਸੇ ਤੋਂ ਬਾਅਦ ਬੱਸ ਕੰਡਕਟਰ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ 3 ਅਣਪਛਾਤੇ ਮੁਲਜ਼ਮਾਂ ਸਮੇਤ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਕੰਡਕਟਰ ਲਵਪ੍ਰੀਤ ਸਿੰਘ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਹ ਬੱਸ ਰਾਹੀਂ ਆ ਰਿਹਾ ਸੀ, ਜਦੋਂ ਇਕ ਸਕੂਟਰੀ ਸਵਾਰ ਸਤਪਾਲ ਸਿੰਘ ਵਾਸੀ ਮੌੜ ਮੰਡੀ ਕਿਸੇ ਹੋਰ ਵਾਹਨ ਨੂੰ ਕ੍ਰਾਸ ਕਰਦੇ ਹੋਏ ਉਸ ਦੀ ਬੱਸ ਕੋਲ ਡਿੱਗ ਪਿਆ।
ਇਸ ਘਟਨਾ ਤੋਂ ਬਾਅਦ ਸਤਪਾਲ ਸਿੰਘ ਅਤੇ 2-3 ਹੋਰ ਵਿਅਕਤੀਆਂ ਨੇ ਸੱਚਾਈ ਜਾਣੇ ਬਿਨਾਂ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਅਜਿਹਾ ਕਰ ਕੇ ਮੁਲਜ਼ਮਾਂ ਨੇ ਉਸ ਨੂੰ ਨਾ ਸਿਰਫ਼ ਸਰੀਰਕ ਨੁਕਸਾਨ ਪਹੁੰਚਾਇਆ, ਸਗੋਂ ਉਸ ਦੀ ਸਰਕਾਰੀ ਨੌਕਰੀ ਵਿਚ ਵੀ ਰੁਕਾਵਟ ਪਾਈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।