CBSE ਦੀ ਅਨਟਰੇਸ ਰਿਪੋਰਟ: ਸਿੱਪੀ ਸਿੱਧੂ ਦੀਆਂ 6 ਗਰਲਫਰੈਂਡ ’ਚੋਂ ਕਿਸੇ ’ਤੇ ਨਹੀਂ ਕਤਲ ਦਾ ਸ਼ੱਕ

07/09/2022 6:16:22 PM

ਚੰਡੀਗੜ੍ਹ - ਵਕੀਲ ਅਤੇ ਨਿਸ਼ਾਨੇਬਾਜ਼ ਸਿੱਪੀ ਸਿੱਧੂ ਦੇ ਕਤਲ ਕੇਸ ਦੇ ਮੁਲਜ਼ਮ ਕਲਿਆਣੀ ਸਿੰਘ ਦੀ ਜ਼ਮਾਨਤ ਪਟੀਸ਼ਨ ਦਾ ਸੀ.ਬੀ.ਆਈ. ਵਲੋਂ ਵਿਰੋਧ ਕੀਤਾ ਗਿਆ ਹੈ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਸੁਣਵਾਈ ਦੌਰਾਨ ਸੀ.ਬੀ.ਆਈ. ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਜੇਕਰ ਅਜਿਹੀ ਹਾਲਤ 'ਚ ਦੋਸ਼ੀ ਕਲਿਆਣੀ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਹ ਇਸ ਮਾਮਲੇ ਦੀ ਜਾਂਚ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ: ਪਿਆਰ ਲਈ ਸਰਹੱਦ ਪਾਰ ਕਰ ਜਲੰਧਰ ਆਈ ਪਾਕਿਸਤਾਨੀ ਕੁੜੀ, ਇੰਝ ਸ਼ੁਰੂ ਹੋਈ ਸੀ ਲਵ ਸਟੋਰੀ

ਇਸ ਤੋਂ ਇਲਾਵਾ ਸੀ.ਬੀ.ਆਈ. ਨੇ ਆਪਣੀ ਅਨਟਰੇਸ ਰਿਪੋਰਟ ਵਿੱਚ ਸਿੱਪੀ ਸਿੱਧੂ ਦੀਆਂ ਛੇ ਗਰਲਫਰੈਂਡ ਹੋਣ ਦਾ ਜ਼ਿਕਰ ਕੀਤਾ ਸੀ ਪਰ ਇਨ੍ਹਾਂ ਵਿੱਚੋਂ ਕੋਈ ਵੀ ਗਰਲਫਰੈਂਡ ਸੀ.ਬੀ.ਆਈ. ਦੇ ਸ਼ੱਕ ਦੇ ਘੇਰੇ ਵਿੱਚ ਨਹੀਂ ਆਈ। ਨਰੂਲਾ ਨੇ ਅਦਾਲਤ ਨੂੰ ਦੱਸਿਆ ਕਿ ਸਿੱਪੀ ਦੇ ਕਤਲ ਦਾ ਕਾਰਨ ਵਿਵਾਦਤ ਜਾਇਦਾਦ ਵੀ ਹੋ ਸਕਦੀ ਹੈ। ਜਦੋਂ ਸਿੱਪੀ ਕੈਨੇਡਾ 'ਚ ਸੀ, ਉਦੋਂ ਵੀ ਉਸ ਨੂੰ ਧਮਕੀਆਂ ਮਿਲ ਰਹੀਆਂ ਸਨ। ਅਜਿਹੀ ਹਾਲਤ 'ਚ ਦੋਸ਼ੀ ਕਲਿਆਣੀ ਨੂੰ ਜ਼ਮਾਨਤ ਮਿਲਣ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਦਿੱਤਾ ਹੈ ਅਤੇ ਇਸ ਪਟੀਸ਼ਨ 'ਤੇ ਹੁਣ 13 ਜੁਲਾਈ ਨੂੰ ਸੁਣਾਈ ਹੋ ਸਕਦੀ ਹੈ। 

ਪੜ੍ਹੋ ਇਹ ਵੀ ਖ਼ਬਰ: ਖੇਮਕਰਨ ’ਚ ਰੂੰਹ ਕੰਬਾਊ ਵਾਰਦਾਤ: ਦਿਨ ਦਿਹਾੜੇ ਟੈਕਸੀ ਡਰਾਈਵਰ ਦਾ ਤਾਬੜਤੋੜ ਗੋਲੀਆਂ ਮਾਰ ਕੀਤਾ ਕਤਲ

ਦੂਜੇ ਪਾਸੇ ਕਲਿਆਣੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਪਟੀਸ਼ਨਰ ਦੀ ਗ੍ਰਿਫ਼ਤਾਰੀ ਲਈ ਉਸ ਖ਼ਿਲਾਫ਼ ਕੋਈ ਸਬੂਤ ਨਹੀਂ ਹੈ। ਪਟੀਸ਼ਨਰ ਨੂੰ ਇਸ ਮਾਮਲੇ ਵਿੱਚ ਝੂਠਾ ਫਸਾਇਆ ਜਾ ਰਿਹਾ ਹੈ। ਐਡਵੋਕੇਟ ਨਰੂਲਾ ਨੇ ਕਿਹਾ ਕਿ ਸੀ.ਬੀ.ਆਈ. ਨੇ ਖੁਦ ਇਸ ਮਾਮਲੇ ਵਿੱਚ 14 ਦਸੰਬਰ 2020 ਨੂੰ ਇੱਕ ਅਨਟਰੇਸ ਰਿਪੋਰਟ ਦਾਇਰ ਕੀਤੀ ਸੀ, ਜਿਸ ਵਿੱਚ ਕਿਸੇ ਨੂੰ ਦੋਸ਼ੀ ਨਹੀਂ ਬਣਾਇਆ ਸੀ। ਸੀ.ਬੀ.ਆਈ. ਵੱਲੋਂ ਕਲਿਆਣੀ ਸਿੰਘ ਨੂੰ ਇੰਨੇ ਲੰਬੇ ਸਮੇਂ ਬਾਅਦ ਬਿਨਾਂ ਕਿਸੇ ਨਵੇਂ ਸਬੂਤ ਅਤੇ ਤੱਥਾਂ ਦੇ ਗ੍ਰਿਫ਼ਤਾਰ ਕਰਨਾ ਗ਼ਲਤ ਹੈ।


rajwinder kaur

Content Editor

Related News