ਨਕਦੀ ਲੁੱਟਣ ਵਾਲੇ ਵਾਹਨ ਸਮੇਤ 2 ਅਤੇ ਰੇਪ ਕੇਸ ''ਚ ਇਕ ਕਾਬੂ

04/06/2022 8:44:02 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਸੀਨੀਅਰ ਪੁਲਸ ਕਪਤਾਨ ਮਨਦੀਪ ਸਿੰਘ ਸਿੱਧੂ ਆਈ. ਪੀ. ਐੱਸ. ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੌਰਾਨ ਹੰਸ ਰਾਜ ਪੀ. ਪੀ. ਐੱਸ. ਉਪ ਕਪਤਾਨ ਪੁਲਸ (ਆਰ) ਦੀ ਨਿਗਰਾਨੀ ਹੇਠ ਅੱਜ ਥਾਣਾ ਸਦਰ ਸੰਗਰੂਰ ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਮੁਕੱਦਮਾ ਨੰਬਰ 31 ਮਿਤੀ 02/04/22 ਅ.ਧ. 379 ਬੀ 34 ਥਾਣਾ ਸਦਰ ਸੰਗਰੂਰ ਜੋ ਸ਼ਿਵਦਾਸ ਸਿੰਘ ਪੁੱਤਰ ਅਮਿਤ ਸਿੰਘ ਵਾਸੀ ਪਿੰਡ ਮੰਗਵਾਲ ਦੇ ਬਿਆਨ 'ਤੇ ਦਰਜ ਹੋਇਆ ਸੀ।

ਇਹ ਵੀ ਪੜ੍ਹੋ : ਡਾ. ਵੇਰਕਾ ਦੇ ਦੋਸ਼ਾਂ ਤੋਂ ਬਾਅਦ ਸੁਨੀਲ ਜਾਖੜ ਨੇ ਦਿੱਤਾ ਸਪੱਸ਼ਟੀਕਰਨ

ਮਿਤੀ 31/03/22 ਨੂੰ ਸ਼ਿਵਦਾਸ ਸਿੰਘ ਉਕਤ ਪੀ. ਐੱਨ. ਬੀ. ਬੈਂਕ ਸੰਗਰੂਰ 'ਚ 80 ਰੁਪਏ ਰੁਪਏ ਕਢਵਾ ਕੇ ਸਾਈਕਲ 'ਤੇ ਆਪਣੇ ਘਰ ਜਾ ਰਿਹਾ ਸੀ। ਘਰ ਜਾਂਦੇ ਸਮੇਂ ਉਸ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਸਕੂਟਰੀ ਸਵਾਰ 2 ਵਿਅਕਤੀ ਉਸ ਕੋਲੋਂ ਪੈਸੇ ਖੋਹ ਕੇ ਲੈ ਗਏ ਸਨ। ਸਹਾਇਕ ਥਾਣੇਦਾਰ ਕਮਲਜੀਤ ਸਿੰਘ ਥਾਣਾ ਸਦਰ ਸੰਗਰੂਰ ਨੇ ਪੁਲਸ ਪਾਰਟੀ ਸਮੇਤ ਮੁੱਦਈ ਕੋਲੋਂ ਪੈਸੇ ਖੋਹਣ ਵਾਲੇ 2 ਵਿਅਕਤੀਆਂ ਸੁਖਦੇਵ ਸਿੰਘ ਉਰਫ ਦੇਵ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਬੁੰਗਰਾ ਥਾਣਾ ਲੌਂਗੋਵਾਲ ਹਾਲ ਵਾਸੀ ਪੂਨੀਆ ਕਾਲੋਨੀ ਗਲੀ ਨੰਬਰ 104 ਸੰਗਰੂਰ ਨੂੰ ਹੋਟਲ ਕਿੰਗ ਪੈਲੇਸ ਸਾਹਮਣੇ 43 ਬੱਸ ਸਟੈਂਡ ਚੰਡੀਗੜ੍ਹ ਤੋਂ ਅਤੇ ਫਿਰ ਦੂਸਰੇ ਦੋਸ਼ੀ ਰਕੇਸ਼ ਕੁਮਾਰ ਪੁੱਤਰ ਗੁਜਰਾਜ ਸਿੰਘ ਵਾਸੀ ਅਜੀਤ ਨਗਰ ਬਸਤੀ ਸੰਗਰੂਰ ਨੂੰ ਕਾਰ ਵਰਨਾ ਸਮੇਤ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਖੋਹੀ ਗਈ ਰਕਮ 'ਚੋਂ 45 ਹਜ਼ਾਰ ਰੁਪਏ ਨਕਦ ਅਤੇ ਵਾਰਦਾਤ ਸਮੇਂ ਵਰਤੀ ਗਈ ਸਕੂਟਰੀ ਬਰਾਮਦ ਕਰਵਾ ਕੇ ਕਬਜ਼ੇ ਵਿਚ ਲਈ ਗਈ।

ਇਹ ਵੀ ਪੜ੍ਹੋ : ਪੁਲਸ ਨੇ ਦੁੱਧ ਵਾਲੇ ਟਰੱਕ 'ਚੋਂ ਬਰਾਮਦ ਕੀਤੀ 4 ਕਿਲੋ ਤੋਂ ਵੱਧ ਅਫੀਮ, ਡਰਾਈਵਰ ਕਾਬੂ

ਦੋਸ਼ੀਆਂ ਵੱਲੋਂ ਵਰਨਾ ਕਾਰ ਦੀ ਰਿਪੇਅਰ 'ਤੇ 15000 ਰੁਪਏ ਖਰਚ ਕਰਨ ਕਰਕੇ ਉਕਤ ਕਾਰ ਵੀ ਬਰਾਮਦ ਕਰਵਾ ਕੇ ਪੁਲਸ ਨੇ ਕਬਜ਼ੇ 'ਚ ਲੈ ਲਈ ਹੈ, ਬਾਕੀ ਬਚਦੇ 22000 ਰੁਪਏ ਦੋਸ਼ੀਆਂ ਨੇ ਖਰਚ ਲਏ ਸਨ। ਦੋਸ਼ੀਆਂ ਨੂੰ ਮਾਣਯੋਗ ਅਦਾਲਤ ਸੰਗਰੂਰ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਚੁੱਕਾ ਹੈ। ਪੁੱਛਗਿੱਛ ਦੌਰਾਨ ਦੋਸ਼ੀਆਂ ਪਾਸੋਂ ਹੋਰ ਵੀ ਖੁਲਾਸੇ ਹੋਣ ਦਾ ਸੰਭਾਵਨਾ ਹੈ। ਇਸੇ ਮੁਹਿੰਮ ਦੇ ਚੱਲਦਿਆਂ ਥਾਣੇਦਾਰ ਸ਼ੁਭਪ੍ਰੀਤ ਕੌਰ ਥਾਣਾ ਸਿਟੀ-1 ਸੰਗਰੂਰ ਵੱਲੋਂ ਪੁਲਸ ਪਾਰਟੀ ਸਮੇਤ ਮੁਕੱਦਮਾ ਨੰਬਰ 39 ਮਿਤੀ 04/01/22 ਅ.ਧ. 376 ਥਾਣਾ ਸਿਟੀ-1 ਸੰਗਰੂਰ 'ਚ ਪੀੜਤਾ ਨਾਲ ਰੇਪ ਕਰਨ ਵਾਲਾ ਕਾਲਾ ਸਿੰਘ ਉਰਫ ਜੀਵਨ ਸ਼ਰਮਾ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਬਟੂਹਾ ਪੱਤੀ ਲੌਂਗੋਵਾਲ ਨੂੰ ਉਸੇ ਦਿਨ ਹੀ ਗ੍ਰਿਫਤਾਰ ਕਰ ਲਿਆ ਗਿਆ। ਪੀੜਤਾ ਨੂੰ ਸਮੇਂ ਸਿਰ ਇਨਸਾਫ ਦੇਣ ਉਪਰੰਤ ਦੋਸ਼ੀ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਜ਼ਿਲ੍ਹਾ ਜੇਲ੍ਹ ਸੰਗਰੂਰ 'ਚ ਬੰਦ ਕਰਵਾਇਆ ਜਾ ਚੁੱਕਾ ਹੈ। ਪੁਲਸ ਦੀ ਇਸ ਕਾਰਵਾਈ ਨਾਲ ਸਮਾਜ ਵਿਰੋਧੀ ਅਨਸਰਾਂ 'ਚ ਕਾਫੀ ਖੌਫ ਪੈਦਾ ਹੋਣ ਅਤੇ ਕਰਾਈਮ ਨੂੰ ਠੱਲ੍ਹ ਪੈਣ ਦੀ ਸੰਭਾਵਨਾ ਹੈ।


Harnek Seechewal

Content Editor

Related News