ਚੋਰੀ ਕਰਨ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ
Thursday, Nov 01, 2018 - 12:21 AM (IST)
ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਸਰਕਾਰੀ ਸਕੂਲ ’ਚ ਗੈਸ ਸਿਲੰਡਰ ਅਤੇ ਬਰਤਨ ਆਦਿ ਚੋਰੀ ਕਰਨ ’ਤੇ ਅਣਪਛਾਤੇ ਵਿਅਕਤੀ/ ਵਿਅਕਤੀਆਂ ਖਿਲਾਫ ਥਾਣਾ ਅਮਰਗਡ਼੍ਹ ’ਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਮੁਦੱਈ ਅਨਵਰੀ ਬਾਨੋ ਇੰਚਾਰਜ ਸਰਕਾਰੀ ਪ੍ਰਾਇਮਰੀ ਸਕੂਲ ਬਿੰਜੋਕੀ ਕਲਾਂ ਬਲਾਕ ਮਾਲੇਰਕੋਟਲਾ ਨੇ ਇਕ ਦਰਖਾਸਤ ਪੁਲਸ ਨੂੰ ਦਿੱਤੀ ਕਿ 21 ਅਕਤੂਬਰ ਦੀ ਰਾਤ ਨੂੰ ਉਨ੍ਹਾਂ ਦੇ ਸਕੂਲ ’ਚ ਕੋਈ ਅਣਪਛਾਤਾ ਵਿਅਕਤੀ ਦੋ ਗੈਸ ਸਿਲੰਡਰ, ਥਾਲ, ਗਿਲਾਸ, ਚੁੱਲ੍ਹਾ ਅਤੇ ਇਕ ਕੁੱਕਰ (ਕੁੱਲ ਕੀਮਤ 5500 ਰੁ.) ਆਦਿ ਚੋਰੀ ਕਰ ਕੇ ਲੈ ਗਿਆ, ਜਿਸ ਦੀ ਉਹ ਹੁਣ ਤੱਕ ਆਪਣੇ ਤੌਰ ’ਤੇ ਜਾਂਚ ਕਰਦੇ ਰਹੇ ਪਰ ਅਜੇ ਤੱਕ ਕੁਝ ਪਤਾ ਨਹੀਂ ਲੱਗਾ। ਪੁਲਸ ਨੇ ਮੁਦੱਈ ਦੀ ਦਰਖਾਸਤ ਦੀ ਜਾਂਚ ਕਰਨ ਉਪਰੰਤ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
