ਦੇਸ਼ ਦੀ ਕਰੰਸੀ ਦਾ ਮਜ਼ਾਕ ਉਡਾਉਣ ਵਾਲਿਆਂ ਖਿਲਾਫ ਹੋਵੇ ਕੇਸ ਦਰਜ : ਕਸ਼ਯਪ

06/18/2019 3:46:44 AM

ਲਾਡੋਵਾਲ, (ਰਵੀ)- ਆਲ ਇੰਡੀਆ ਐਂਟੀ ਕੁਰੱਪਸ਼ਨ ਐਂਟੀ ਕ੍ਰਾਈਮ ਬਿਉੂਰੋ ਦੇ ਰਾਸ਼ਟਰੀ ਪ੍ਰਧਾਨ ਬੀ. ਐੱਸ. ਕਸ਼ਯਪ ਨੇ ਆਪਣੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਦੇਸ਼ ਦੀ ਨਕਲੀ ਕਰੰਸੀ ਛਾਪਣ ਅਤੇ ਵੇਚਣ ਵਾਲੇ ਦੁਕਾਨਦਾਰਾਂ ’ਤੇ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੋ ਨਕਲੀ ਕਰੰਸੀ ਬਣਾ ਕੇ ਦੇਸ਼ ਦੀ ਕਰੰਸੀ ਦਾ ਮਜ਼ਾਕ ਉਡਾਉਂਦੇ ਹਨ ਅਤੇ ਛੋਟੇ ਬੱਚਿਆਂ ਦੇ ਦਿਮਾਗ ’ਚ ਭਰਮ ਪੈਦਾ ਕਰਦੇ ਹਨ ਕਿ ਭਾਰਤ ਦੀ ਕਰੰਸੀ ਨਕਲੀ ਵੀ ਛਪਦੀ ਹੈ, ਜੋ ਸਾਡੇ ਬੱਚਿਆਂ ਲਈ ਬਹੁਤ ਘਾਤਕ ਸਿੱਧ ਹੋ ਸਕਦੀ ਹੈ ਅਤੇ ਇਕ ਚਿੰਤਾ ਵਾਲਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਹ ਨਕਲੀ ਨੋਟ ਪਹਿਲੀ ਵਾਰ ਦੇਖਣ ’ਤੇ ਪਤਾ ਹੀ ਨਹੀਂ ਲਗਦਾ ਕਿ ਇਹ ਨੋਟ ਨਕਲੀ ਹੈ ਅਤੇ ਨੋਟ ਦੇ ਸਾਈਜ਼ ’ਚ ਵੀ ਕੋਈ ਬਹੁਤਾ ਫਰਕ ਨਹੀਂ ਹੁੰਦਾ। ਕਸ਼ਯਪ ਨੇ ਕਿਹਾ ਕਿ ਕਈ ਵਾਰ ਕਈ ਗੱਲਾਂ ਅਜਿਹੀਆਂ ਹੁੰਦੀਆਂ ਹਨ, ਜੋ ਬੱਚਿਆਂ ਦੇ ਦਿਲਾਂ ’ਚ ਘਰ ਕਰ ਜਾਂਦੀਆਂ ਹਨ ਅਤੇ ਵੱਡੇ ਹੋਣ ’ਤੇ ਵੀ ਦਿਲ ਵਿਚੋਂ ਨਹੀਂ ਨਿਕਲਦੀਆਂ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਇਸ ਨਕਲੀ ਕਰੰਸੀ ਨੂੰ ਬੰਦ ਕਰਵਾਉਣਾ ਚਾਹੀਦਾ ਹੈ ਤਾਂ ਕਿ ਸਾਡੇ ਦੇਸ਼ ਦੀ ਆਰਥਿਕ ਸਥਿਤੀ ’ਤੇ ਕੋਈ ਅਸਰ ਨਾ ਪਵੇ।


Bharat Thapa

Content Editor

Related News