ਕਾਂਗਰਸੀ ਮਹਿਲਾ ਕੌਂਸਲਰ ਦੇ ਪਤੀ ਨੂੰ ਗੋਲੀ ਮਾਰਨ ਵਾਲੇ 6 ਖ਼ਿਲਾਫ਼ ਮਾਮਲਾ ਦਰਜ

04/20/2022 5:03:05 PM

ਫਿਰੋਜ਼ਪੁਰ (ਕੁਮਾਰ) : ਸ਼ਹਿਰ ਦੀ ਮਹਿਲਾ ਕੌਂਸਲਰ ਪ੍ਰਵੀਨ ਦੇ ਪਤੀ ਮੁਲਖ ਰਾਜ ਉਰਫ਼ ਮੁੱਖਾ ਨੂੰ ਗੋਲੀ ਮਾਰਨ ਦੇ ਦੋਸ਼ ਵਿੱਚ ਥਾਣਾ ਸਿਟੀ ਦੀ ਪੁਲਸ ਨੇ ਅਮਰੀਕ ਸਿੰਘ ਅਤੇ ਉਸਦੇ 5 ਅਣਪਛਾਤੇ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਬਲਦੇਵ ਰਾਜ ਨੇ ਦੱਸਿਆ ਕਿ ਸ਼ਿਕਾਇਤਕਰਤਾ ਜ਼ਖਮੀ ਮੁਲਖ ਰਾਜ ਮੁੱਖਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਹ ਆਪਣੀ ਪਤਨੀ ਨਾਲ ਜੂਸ ਪੀ ਰਿਹਾ ਸੀ ਤਾਂ ਇੱਕ ਸਕਾਰਪੀਓ ਗੱਡੀ ਆਈ, ਜਿਸ ਵਿੱਚ ਇੱਕ ਸਰਦਾਰ ਵਿਅਕਤੀ ਅਮਰੀਕ ਸਿੰਘ ਅਤੇ 5 ਮੋਨੇ ਵਿਅਕਤੀ ਸਵਾਰ ਸਨ।

ਇਹ ਵੀ ਪੜ੍ਹੋ : ਵਿਦੇਸ਼ ਗਏ 25 ਸਾਲਾ ਨੌਜਵਾਨ ਦੀ ਭੇਦ ਭਰੇ ਹਾਲਾਤ ’ਚ ਹੋਈ ਮੌਤ, ਪਰਿਵਾਰ ਨੇ ਕਤਲ ਦਾ ਕੀਤਾ ਸ਼ੱਕ ਜ਼ਾਹਿਰ

ਅਮਰੀਕ ਸਿੰਘ ਕਾਰ ’ਚੋਂ ਉਤਰ ਕੇ ਉਸ ਕੋਲ ਆਇਆ ਤਾਂ 2 ਅਣਪਛਾਤੇ ਵਿਅਕਤੀਆਂ ਨੇ ਉਸਨੂੰ ਫੜ ਲਿਆ ਅਤੇ ਅਮਰੀਕ ਸਿੰਘ ਨੇ ਉਸਨੂੰ ਮਾਰਨ ਦੀ ਨੀਅਤ ਨਾਲ ਉਸ ’ਤੇ ਸਿੱਧੀ ਗੋਲੀ ਚਲਾ ਦਿੱਤੀ, ਜੋ ਉਸਦੀ ਲੱਤ ’ਚ ਵੱਜੀ ਅਤੇ ਆਰਪਾਰ ਹੋ ਗਈ। ਫਿਰ ਨਾਮਜ਼ਦ ਵਿਅਕਤੀਆਂ ਨੇ ਪਿਸਤੌਲ ਦਾ ਬੱਟ ਉਸਦੇ ਮੂੰਹ ’ਤੇ ਮਾਰਿਆ ਅਤੇ ਉਸਨੂੰ ਮਾਰਨ ਦੀ ਨੀਅਤ ਨਾਲ ਦੋ ਹੋਰ ਫਾਇਰ ਕੀਤੇ ਅਤੇ ਜਦੋਂ ਉਸ ਦੀ ਪਤਨੀ ਨੇ ਰੌਲਾ ਪਾਇਆ ਤਾਂ ਉਹ ਸਾਰੇ ਭੱਜ ਗਏ। ਸ਼ਿਕਾਇਤਕਰਤਾ ਅਨੁਸਾਰ ਬਸੰਤ ਵਾਲੇ ਦਿਨ ਉਸਦੇ ਲੜਕੇ ਦਾ ਅਮਰੀਕ ਸਿੰਘ ਨਾਲ ਝਗੜਾ ਹੋਇਆ ਸੀ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News