ਵਿਆਹੁਤਾ ਨੂੰ ਕੁੱਟਮਾਰ ਕੇ ਘਰੋਂ ਕੱਢਣ ਤੇ ਪਤੀ ਵਲੋਂ ਦੂਜਾ ਵਿਆਹ ਕਰਵਾ ਲੈਣ ਦੇ ਦੋਸ਼ ’ਚ 6 ਖਿਲਾਫ ਮਾਮਲਾ ਦਰਜ

Thursday, Sep 10, 2026 - 06:32 PM (IST)

ਵਿਆਹੁਤਾ ਨੂੰ ਕੁੱਟਮਾਰ ਕੇ ਘਰੋਂ ਕੱਢਣ ਤੇ ਪਤੀ ਵਲੋਂ ਦੂਜਾ ਵਿਆਹ ਕਰਵਾ ਲੈਣ ਦੇ ਦੋਸ਼ ’ਚ 6 ਖਿਲਾਫ ਮਾਮਲਾ ਦਰਜ

ਗੁਰੂਹਰਸਹਾਏ (ਸੁਨੀਲ ਵਿੱਕੀ, ਪਵਨ ਸਿੱਕਰੀ)- ਦਾਜ ਦੀ ਮੰਗ ਨੂੰ ਲੈ ਕੇ ਵਿਆਹੁਤਾ ਨੂੰ ਕੁੱਟਮਾਰ ਕੇ ਘਰੋਂ ਕੱਢਣ ਅਤੇ ਪਤੀ ਵਲੋਂ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾਉਣ ਦੇ ਦੋਸ਼ ਹੇਠ ਥਾਣਾ ਲੱਖੋਕੇ ਬਹਿਰਾਮ ਦੀ ਪੁਲਸ ਨੇ ਸਹੁਰਾ ਪਰਿਵਾਰ ਦੇ 6 ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ-ਖਡੂਰ ਸਾਹਿਬ : ਇਲੈਕਟ੍ਰੋਨਿਕਸ ਸ਼ੋਰੂਮ 'ਤੇ ਚੱਲੀਆਂ ਗੋਲੀਆਂ, ਦੁਕਾਨਦਾਰਾਂ 'ਚ ਦਹਿਸ਼ਤ ਦਾ ਮਾਹੌਲ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਤ੍ਰਿਲੋਕ ਸਿੰਘ ਨੇ ਦੱਸਿਆ ਕਿ ਪੀੜਤਾ ਦਲਬੀਰ ਕੌਰ ਪਤਨੀ ਸੁਖਦੇਵ ਸਿੰਘ ਪੁੱਤਰੀ ਪਾਲ ਸਿੰਘ ਵਾਸੀ ਮਰਖਾਈ (ਥਾਣਾ ਮੱਲਾਂਵਾਲਾ) ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਪਤੀ ਸੁਖਦੇਵ ਸਿੰਘ ਉਰਫ ਗੋਰਾ, ਸੱਸ ਪ੍ਰਕਾਸ਼ ਕੌਰ, ਸਹੁਰਾ ਤਰਸੇਮ ਸਿੰਘ ਪੁੱਤਰ ਮੁਖਤਿਆਰ ਸਿੰਘ, ਕੁਲਬੀਰ ਕੌਰ ਪਤਨੀ ਹਰਮਨ ਪੁੱਤਰੀ ਤਰਸੇਮ ਸਿੰਘ ਵਾਸੀ ਚੱਕ ਕੰਧੇਸ਼ਾਹ, ਬਲਵਿੰਦਰ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਪਿੱਪਲੀ ਚੱਕ ਉਰਫ ਚੱਕ ਮੇਘਾ ਵਿਰਾਨ ਅਤੇ ਪ੍ਰਭਜੀਤ ਕੌਰ ਪਤਨੀ ਪ੍ਰਤਾਪ ਸਿੰਘ ਵਾਸੀ ਮਾਛੀਕੇ (ਖੇਮਕਰਨ) ਨੇ ਦਾਜ ਦੀ ਮੰਗ ਨੂੰ ਲੈ ਕੇ ਉਸ ਨਾਲ ਕੁੱਟਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਉਸ ਦੇ ਪਤੀ ਨੇ ਤਲਾਕ ਦਿੱਤੇ ਬਿਨਾਂ ਹੀ ਦੂਜਾ ਵਿਆਹ ਕਰਵਾ ਲਿਆ। ਪੁਲਸ ਵਲੋਂ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਗੁਰਦੁਆਰਿਆਂ 'ਚ ਹੋ ਗਈ ਅਨਾਊਂਸਮੈਂਟ, ਪੁਲਸ ਨੇ ਕੀਤਾ ਅਲਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News