ਫਾਜ਼ਿਲਕਾ ਜ਼ਿਲ੍ਹੇ ਦੇ ਕਈ ਸਕੂਲਾਂ ''ਚ ਕੀਤੀ ਗਈ ਛੁੱਟੀ! ਮਾਪਿਆਂ ਨੂੰ ਝੱਲਣੀ ਪਈ ਮੁਸੀਬਤ, ਪੜ੍ਹੋ ਕਿਉਂ

Thursday, Sep 03, 2026 - 10:32 AM (IST)

ਫਾਜ਼ਿਲਕਾ ਜ਼ਿਲ੍ਹੇ ਦੇ ਕਈ ਸਕੂਲਾਂ ''ਚ ਕੀਤੀ ਗਈ ਛੁੱਟੀ! ਮਾਪਿਆਂ ਨੂੰ ਝੱਲਣੀ ਪਈ ਮੁਸੀਬਤ, ਪੜ੍ਹੋ ਕਿਉਂ

ਫਾਜ਼ਿਲਕਾ/ਚੰਡੀਗੜ੍ਹ : ਆਪਣੀਆਂ ਲਟਕਦੀਆਂ ਮੰਗਾਂ ਤੇ ਟਰਾਂਸਪੋਰਟ ਵਿਭਾਗ ਦੀਆਂ ਧੱਕੇਸ਼ਾਹੀਆਂ ਦੇ ਵਿਰੋਧ ’ਚ ਪੰਜਾਬ ਸਕੂਲ ਅਤੇ ਕਾਲਜ ਪ੍ਰਾਈਵੇਟ ਬੱਸ ਟਰਾਂਸਪੋਰਟ ਯੂਨੀਅਨ ਨੇ 3 ਸਤੰਬਰ ਮਤਲਬ ਕਿ ਅੱਜ ਪੰਜਾਬ ਭਰ ’ਚ ਸਕੂਲ ਅਤੇ ਕਾਲਜ ਬੱਸਾਂ ਮੁਕੰਮਲ ਤੌਰ ’ਤੇ ਬੰਦ ਰੱਖਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਕਈ ਸਕੂਲਾਂ ਦਾ ਕਹਿਣਾ ਹੈ ਕਿ ਸਕੂਲ ਵੈਨਾਂ 'ਚ ਹੀ ਬੱਚੇ ਸਕੂਲ ਆਉਂਦੇ ਹਨ ਅਤੇ ਵੈਨ ਡਰਾਈਵਰਾਂ ਦੀ ਹੜਤਾਲ ਕਾਰਨ ਉਨ੍ਹਾਂ ਨੇ ਸਕੂਲਾਂ 'ਚ ਛੁੱਟੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੋਹਾਲੀ 'ਚ CP-67 ਮਾਲ ਦੇ ਬਾਹਰ ਚੱਲੀਆਂ ਗੋਲੀਆਂ, ਦਹਿਸ਼ਤ ਨਾਲ ਕੰਬਿਆ ਪੂਰਾ ਇਲਾਕਾ (ਵੀਡੀਓ)

ਹੜਤਾਲ ਕਾਰਨ ਨਿੱਜੀ ਟਰਾਂਸਪੋਰਟ ਜ਼ਰੀਏ ਸਕੂਲ ਆਉਣ ਵਾਲੇ ਕਈ ਬੱਚੇ ਵੈਨ ਅਤੇ ਬੱਸਾਂ ਰਾਹੀਂ ਸਕੂਲ ਨਹੀਂ ਪਹੁੰਚ ਸਕੇ। ਅਜਿਹੇ ’ਚ ਮਾਪਿਆਂ ਨੂੰ ਖ਼ੁਦ ਆਪਣੇ ਬੱਚਿਆਂ ਨੂੰ ਸਕੂਲ ਛੱਡਣਾ ਪਿਆ ਅਤੇ ਵਾਪਸ ਲਿਆਉਣ ਦੀ ਪਰੇਸ਼ਾਨੀ ਵੀ ਲੈਣੀ ਪੈ ਰਹੀ ਹੈ। ਆਪਣੇ ਬੱਚੇ ਨੂੰ ਸਕੂਲ ਛੱਡਣ ਆਏ ਮੋਹਿਤ ਕੁਮਾਰ ਨੇ ਦੱਸਿਆ ਕਿ ਉਹ ਖ਼ੁਦ ਦੁਕਾਨਦਾਰ ਹਨ ਪਰ ਹੁਣ ਉਨ੍ਹਾਂ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਸ਼ਿਮਲਾ ਜਾਣ ਵਾਲਿਆਂ ਲਈ ਵੱਡਾ ਅਲਰਟ, 11 ਸਤੰਬਰ ਤੱਕ ਟਰੇਨਾਂ ਰੱਦ, ਰਿਫੰਡ ਨੂੰ ਲੈ ਕੇ ਰੇਲਵੇ ਨੇ...

ਉੱਧਰ ਬੱਚਿਆਂ ਗੁਰਵਿੰਦਰ ਸਿੰਘ ਅਤੇ ਹੋਰਾਂ ਨੇ ਕਿਹਾ ਕਿ ਉਹ ਵੀ ਸਕੂਲ ਵੈਨ ਦੀ ਹੜਤਾਲ ਕਾਰਨ ਲੇਟ ਹੋ ਗਏ ਹਨ। ਕਈ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਡਿਊਟੀ 'ਤੇ ਜਾਣਾ ਸੀ ਪਰ ਸਕੂਲ ਵੈਨਾਂ ਬੰਦ ਹੋਣ ਕਾਰਨ ਉਨ੍ਹਾਂ ਨੂੰ ਬੱਚਿਆਂ ਨੂੰ ਸਕੂਲ ਛੱਡਣ ਅਤੇ ਵਾਪਸ ਲਿਆਉਣ 'ਚ ਕਾਫੀ ਮੁਸ਼ਕਲ ਹੋ ਰਹੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News