ਹੈਰੋਇਨ ਸਮੇਤ ਫੜੇ 8 ਮੁਲਜ਼ਮ ਗ੍ਰਿਫ਼ਤਾਰ, ਮਾਮਲਾ ਦਰਜ

Tuesday, Sep 01, 2026 - 05:59 PM (IST)

ਹੈਰੋਇਨ ਸਮੇਤ ਫੜੇ 8 ਮੁਲਜ਼ਮ ਗ੍ਰਿਫ਼ਤਾਰ, ਮਾਮਲਾ ਦਰਜ

ਫਿਰੋਜ਼ਪੁਰ (ਮਲਹੋਤਰਾ) : ਜ਼ਿਲਾ ਪੁਲਸ ਨੇ ਵੱਖ-ਵੱਖ ਜਗ੍ਹਾ ਤੋਂ ਹੈਰੋਇਨ ਸਮੇਤ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐਸ.ਐਸ.ਪੀ. ਭੁਪਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਪੂਰੇ ਜ਼ਿਲੇ ਵਿਚ ਨਸ਼ਿਆਂ ਖਿਲਾਫ ਚਲਾਈ ਗਈ ਸਖਤ ਮੁਹਿੰਮ ਦੇ ਅਧੀਨ ਥਾਣਾ ਕੁੱਲਗੜੀ ਪੁਲਸ ਨੇ ਰਵੀ ਪੁੱਤਰ ਲਾਲ ਚੰਦ ਵਾਸੀ ਬਸਤੀ ਸ਼ੇਖਾਂਵਾਲੀ ਨੂੰ 2.50 ਗ੍ਰਾਮ ਹੈਰੋਇਨ ਸਮੇਤ, ਥਾਣਾ ਮੱਲਾਂਵਾਲਾ ਪੁਲਸ ਨੇ ਜਸਪਾਲ ਉਰਫ ਜੱਸਾ ਪੁੱਤਰ ਸਾਧੂ ਅਤੇ ਕਾਰਜ ਪੁੱਤਰ ਅਜੀਜ ਪਿੰਡ ਜੈਮਲ ਵਾਲਾ ਨੂੰ 8 ਗ੍ਰਾਮ ਹੈਰੋਇਨ, ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਕੁਲਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਗੁਰੂ ਰਾਮ ਦਾਸ ਨਗਰ ਅਤੇ ਮਹਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸੁੰਨਵਾਂ ਰੋਡ ਫਾਜ਼ਿਲਕਾ ਨੂੰ 4 ਗ੍ਰਾਮ ਹੈਰੋਇਨ, ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਅਜੈ ਪੁੱਤਰ ਬੱਗਾ ਵਾਸੀ ਬਸਤੀ ਆਵਾ ਨੂੰ 5 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। 

ਇਸੇ ਤਰ੍ਹਾਂ ਥਾਣਾ ਕੈਂਟ ਪੁਲਸ ਨੇ ਸੰਜੈ ਪੁੱਤਰ ਵੀਰ ਵਾਸੀ ਸੰਤ ਲਾਲ ਰੋਡ ਅਤੇ ਕਾਲਾ ਪੁੱਤਰ ਬਾਜ ਸਿੰਘ ਵਾਸੀ ਬਜ਼ੀਦਪੁਰ ਨੂੰ ਹੈਰੋਇਨ ਲੱਗੀ ਸਿਲਵਰ ਪੰਨੀ, ਲਾਈਟਰ ਅਤੇ 20 ਰੁਪਏ ਦੇ ਨੋਟ ਸਮੇਤ ਗ੍ਰਿਫਤਾਰ ਕੀਤਾ ਹੈ। ਸਾਰੇ ਦੋਸ਼ੀਆਂ ਖ਼ਿਲਾਫ ਸਬੰਧਤ ਪੁਲਸ ਥਾਣਿਆਂ ਵਿਚ ਐਨ.ਡੀ.ਪੀ.ਐਸ. ਐਕਟ ਦੇ ਅਧੀਨ ਪਰਚੇ ਦਰਜ ਕਰ ਲਏ ਗਏ ਹਨ।


author

Gurminder Singh

Content Editor

Related News