ਨਾਜਾਇਜ਼ ਮਾਈਨਿੰਗ ਕਰਨ ਵਾਲੇ ਅਣਪਛਾਤੇ ਵਿਅਕਤੀਆਂ ’ਤੇ ਪਰਚਾ ਦਰਜ
Thursday, Sep 10, 2026 - 04:09 PM (IST)
ਜਲਾਲਾਬਾਦ (ਬੰਟੀ) : ਥਾਣਾ ਵੈਰੋਕੇ ਪੁਲਸ ਨੇ ਨਾਜਾਇਜ਼ ਮਾਈਨਿੰਗ ਕਰਨ ਵਾਲੇ ਅਣਪਛਾਤੇ ਵਿਅਕਤੀਆਂ ’ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਚ. ਸੀ. ਪਾਇਲ ਬਜਾਜ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਕੱਚਾ ਕਾਲੇਵਾਲਾ ਕੋਲ ਪੁੱਜੀ ਤਾਂ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਕਈ ਅਣਪਛਾਤੇ ਵਿਅਕਤੀ ਟਰੈਕਟਰ-ਟਰਾਲੀਆਂ ਨਾਲ ਚੰਦਭਾਨ ਡਰੇਨ ਸੇਮ ਨਾਲੇ ’ਚੋਂ ਨਾਜਾਇਜ਼ ਮਾਈਨਿੰਗ ਕਰ ਕੇ ਰੇਤਾ ਚੋਰੀ ਕਰ ਕੇ ਵੇਚਦੇ ਹਨ।
ਇਸ ’ਤੇ ਰੇਡ ਮਾਰ ਕੇ ਇਕ ਸੋਨਾਲੀਕਾ 750 ਟਰੈਕਟਰ ਸਮੇਤ ਟਰਾਲੀ ਰੇਤ ਨਾਲ ਭਰੀ ਕਰੀਬ 300 ਫੁੱਟ, ਇਕ ਟਰੈਕਟਰ ਅਰਜਨ 555 ਡੀ. ਆਈ. 2023 ਮਾਡਲ ਸਮੇਤ ਟਰਾਲੀ, ਇਕ ਟਰੈਕਟਰ ਅਰਜਨ 605 ਡੀ. ਆਈ., ਇਕ ਜੇ. ਸੀ. ਬੀ. ਅਤੇ ਇਕ ਫੋਰਡ ਈਕੋਸਪੋਰਟ ਗੱਡੀ ਬਰਾਮਦ ਕੀਤੀ ਗਈ। ਪੁਲਸ ਨੇ ਅਣਪਛਾਤੇ ਵਿਅਕਤੀਆਂ ’ਤੇ ਧਾਰਾ 303(2) ਬੀ. ਐੱਨ. ਐੱਸ. ਅਤੇ 21 ਮਾਈਨਿੰਗ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ।
