ਜਲਾਲਾਬਾਦ: ਜਾਅਲੀ ਸਰਟੀਫਿਕੇਟ ਬਣਾ ਕੇ ਕੁੱਝ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ’ਚ ਨੌਕਰੀ ਕਰਨ ਦਾ ਦੋਸ਼
Wednesday, Jan 21, 2026 - 09:12 PM (IST)
ਜਲਾਲਾਬਾਦ (ਆਦਰਸ਼, ਜਤਿੰਦਰ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪ੍ਰਮੁੱਖ ਸਕੱਤਰ ਡਾਇਰੈਕਟਰ ਸਮਾਜ ਨਿਆਂ ਅਧਿਕਾਰਤਾਂ ਅਤੇ ਘੱਟ ਗਿਣਤੀ ਵਿਭਾਗ ਨੂੰ ਲਿਖਤੀ ਸ਼ਿਕਾਇਤ 'ਤੇ ਮੀਡੀਆ ਨੂੰ ਦਿੱਤੇ ਬਿਆਨਾਂ ’ਚ ਜਾਣਕਾਰੀ ਦਿੰਦੇ ਹੋਏ ਵੱਸਣ ਸਿੰਘ ਪੁੱਤਰ ਇੰਦਰ ਸਿੰਘ ਪਿੰਡ ਚੱਕ ਬਜੀਦਾ ਢਾਣੀ ਮਾਂਘ ਸਿੰਘ ਵਾਲੀ ਨੇ ਕਥਿਤ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 31-08-2007 ਨੂੰ ਰਾਏ ਸਿੱਖ ਅਤੇ ਮਹਾਤਮ ਜਾਤੀ ਦੇ ਲੋਕਾਂ ਨੂੰ ਪੰਜਾਬ ’ਚ ਐਸ.ਸੀ ਜਾਤੀ ਦਾ ਸਰਟੀਫਿਕੇਟ ਬਣਾਉਣ ਦਾ ਅਧਿਕਾਰ ਦਿੱਤਾ ਗਿਆ।
ਸ਼ਿਕਾਇਤਕਰਤਾ ਨੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਲਾਕ ਜਲਾਲਾਬਾਦ ਦੇ ਕੁੱਝ ਪਿੰਡਾਂ ਨਾਲ ਸਬੰਧਿਤ ਵਿਅਕਤੀਆਂ ’ਚ ਸ਼ਾਮਲ ਮਹਿਲਾਵਾਂ ਵੱਲੋਂ 31-08-2007 ਤੋਂ ਪਹਿਲਾ ਹੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਐਸ.ਸੀ ਜਾਤੀ ਦੇ ਜਆਲੀ ਸਰਟੀਫਿਕੇਟ ਤਿਆਰ ਕਰ ਕੇ ਅਧਿਆਪਕਾਂ ਦੀਆਂ ਨੌਕਰੀਆਂ ਪ੍ਰਾਪਤ ਕਰ ਲਈਆਂ ਸਨ। ਉਕਤ ਲੋਕ ਕਾਫੀ ਸਮੇਂ ਤੋਂ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਸੇਵਾਵਾਂ ਨਿਭਾ ਰਹੇ ਹਨ ਅਤੇ ਕਈ ਅਧਿਆਪਕ ਸੂਬਾ ਸਰਕਾਰ ਪਾਸੋ ਪ੍ਰਮੋਟ ਹੋ ਕੇ ਉੱਚ ਅਹੁਦਿਆ ਸਣੇ ਅਤੇ ਕੁੱਝ ਅਧਿਆਪਕ ਸਕੂਲਾਂ ’ਚ ਪ੍ਰਿੰਸੀਪਲ ਦੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਜਿਸਦੇ ਕਾਰਨ ਯੋਗ ਉਮੀਦਵਾਰਾਂ ਦਾ ਹੱਕ ਮਾਰ ਕੇ ਅਧਿਆਪਕਾਂ ਦੀਆਂ ਨੌਕਰੀਆਂ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਦੀ ਕਿਸੇ ਵੀ ਸਰਕਾਰ ਵੱਲੋਂ ਜਾਂਚ ਨਹੀ ਕੀਤੀ ਗਈ।
ਸ਼ਿਕਾਇਤਕਰਤਾ ਵੱਸਣ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਉਸਦੇ ਵੱਲੋਂ 16-10-2025 ਨੂੰ ਦਿੱਤੀ ਗਈ ਲਿਖਤੀ ਸ਼ਿਕਾਇਤ ’ਤੇ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾਂ ਅਫ਼ਸਰ ਫ਼ਾਜ਼ਿਲਕਾ ਵੀ ਸਿਆਸੀ ਦਬਾਅ ਦੇ ਹੇਠ ਜਾਂਚ ਕਰਨ ਦੀ ਬਿਜਾਏ ਕਾਰਵਾਈ ਠੰਡੇ ਬਸਤੇ ’ਚ ਪਾ ਦਿੱਤੀ ਗਈ। ਸ਼ਿਕਾਇਤਕਰਤਾ ਨੇ ਪੰਜਾਬ ਦੇ ਮੁੱਖ ਮੰਤਰੀ ਸਣੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਪਾਸੋ ਮੰਗ ਕੀਤੀ ਹੈ ਕਿ ਸਿਰਕੀਬੰਦ ਦੇ ਜਾਅਲੀ ਸਰਟੀਫਿਕੇਟ ਬਣਾ ਕੇ ਅਧਿਆਪਕਾਂ ਦੀ ਨੌਕਰੀ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਖ਼ਿਲ਼ਾਫ਼ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਿੱਖਿਆ ਵਿਭਾਗ ਪਾਸੋ ਤਨਖਾਹਾਂ ਦੇ ਰੂਪ ’ਚ ਲਈ ਗਈ ਕਰੋੜਾਂ ਦੀ ਰਾਸ਼ੀ ਉਕਤ ਵਿਅਕਤੀਆਂ ਵਸੂਲ ਕੀਤੀ ਜਾਵੇ। ਸ਼ਿਕਾਇਤਕਰਤਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਤੇ ਸਬੰਧਿਤ ਵਿਭਾਗ ਦੇ ਵੱਲੋਂ ਇਨਸਾਫ ਨਾ ਦਿੱਤਾ ਗਿਆ ਤਾਂ ਉਹ ਮਾਨਯੋਗ ਆਦਲਤ ਦਾ ਦਰਵਾਜਾ ਖੜਕਾਉਣ ਦੇ ਲਈ ਮਜਬੂਰ ਹੋਵੇਗਾ।
27 ਜਨਵਰੀ ਨੂੰ ਅਧਿਆਪਕਾਂ ਨੂੰ ਦਫ਼ਤਰ ਹਾਜ਼ਰ ਹੋਣ ਲਈ ਬੁਲਾਇਆ ਗਿਆ ਹੈ- ਅਸ਼ੋਕ ਕੁਮਾਰ
ਇਸ ਮਾਮਲੇ ਸਬੰਧੀ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾਂ ਅਫ਼ਸਰ ਫ਼ਾਜ਼ਿਲਕਾ ਅਸ਼ੋਕ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਦੇ ਅਧਾਰ ’ਤੇ ਅਧਿਆਪਕਾਂ ਨੂੰ ਦਫ਼ਤਰ ’ਚ ਹਾਜ਼ਰ ਹੋਣ ਲਈ 27 ਜਨਵਰੀ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਆਖਿਆ ਕਿ 8 ਅਧਿਆਪਕਾਂ ’ਚ ਸ਼ਾਮਲ ਮਹਿਲਾਵਾਂ ਦਾ ਰਿਕਾਡਰ ਵੀ ਡੀ.ਈ.ੳ ਅਲੀਮੈਂਟਰੀ ਪ੍ਰਾਇਮਰੀ ਪਾਸੋ ਮੰਗਵਾਇਆ ਗਿਆ ਹੈ ਅਤੇ ਜਿਸ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
