ਅਾਵਾਰਾ ਸਾਨ੍ਹਾਂ ਨੇ ਭੰਨੀ ਕਾਰ, ਵਾਲ-ਵਾਲ ਬਚੇ ਕਾਰ ਚਾਲਕ

Saturday, Dec 01, 2018 - 03:28 AM (IST)

ਅਾਵਾਰਾ ਸਾਨ੍ਹਾਂ ਨੇ ਭੰਨੀ ਕਾਰ, ਵਾਲ-ਵਾਲ ਬਚੇ ਕਾਰ ਚਾਲਕ

ਫਿਰੋਜ਼ਪੁਰ, (ਕੁਮਾਰ)– ਫਿਰੋਜ਼ਪੁਰ ਦੇ ਆਸ-ਪਾਸ ਦੇ ਕਸਬਿਆਂ ’ਚ ਭੁੱਖੇ ਪਿਆਸੇ ਅਾਵਾਰਾ ਸਾਨ੍ਹ ਲੋਕਾਂ ਦੇ ਲਈ ਜਾਨਲੇਵਾ ਸਾਬਤ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਰਾਕੇਸ਼ ਕੁਮਾਰ ਵਾਸੀ ਗੁਰੂਹਰਸਹਾਏ ਅਤੇ ਪਰਵਿੰਦਰ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਜਦ ਕਾਰ ’ਚ ਕਿਤੇ ਜਾ ਰਹੇ ਸਨ ਤਾਂ ਅਚਾਨਕ ਭਿੜ੍ਹ ਕਰ ਰਹੇ ਦੋ  ਸਾਨ੍ਹ ਉਨ੍ਹਾਂ ਦੀ ਕਾਰ ਨਾਲ ਟਕਰਾ ਗਏ ਅਤੇ ਦੇਖਦੇ ਹੀ ਦੇਖਦੇ ਉਨ੍ਹਾਂ ਨੇ ਕਾਰ ਭੰਨ ਦਿੱਤੀ, ਜਦਕਿ ਰਾਕੇਸ਼ ਕੁਮਾਰ ਅਤੇ ਉਸਦਾ ਸਾਥੀ ਵਾਲ-ਵਾਲ ਬੱਚ ਗਏ। ਉਨ੍ਹਾਂ ਦੱਸਿਆ ਕਿ ਜੇਕਰ ਉਹ ਭੱਜ ਕੇ ਆਪਣੀ ਜਾਨ ਨਾ ਬਚਾਉਂਦੇ ਤਾਂ ਇਹ ਸਾਨ੍ਹ ਉਨ੍ਹਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਸਨ। ਉਨ੍ਹਾਂ ਨੇ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਸਡ਼ਕਾਂ ’ਤੇ ਘੁੰਮਦੇ ਸਾਨ੍ਹਾਂ ਦੀ ਸੰਭਾਲ ਕੀਤੀ ਜਾਵੇ ਅਤੇ ਲੋਕਾਂ ਦੀ ਜਾਨ ਦੇ ਨਾਲ ਖਿਲਵਾਡ਼ ਨਾ ਕੀਤਾ ਜਾਵੇ। 


Related News