ਆਟਾ-ਦਾਲ ਸਕੀਮ ਦੇ ਕਾਰਡ ਕੱਟੇ ਜਾਣ ''ਤੇ ਔਰਤਾਂ ਨੇ ਕੀਤਾ ਸਰਕਾਰ ਦਾ ਪਿੱਟ ਸਿਆਪਾ

04/29/2020 3:19:32 PM

ਤਪਾ ਮੰਡੀ (ਸ਼ਾਮ,ਗਰਗ): ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਕਰਫਿਊ ਦੌਰਾਨ ਪੰਜਾਬ ਦੇ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਭੁੱਖਾ ਨਾ ਸੌਂਣ ਦੇਣ ਦੇ ਦਾਅਵੇ ਠੋਕੇ ਜਾ ਰਹੇ ਹਨ ਪਰ ਅਸਲ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਤਪਾ ਮੰਡੀ ਵਿਖੇ ਕੈਪਟਨ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਗਰੀਬੀ ਰੇਖਾ ਤੋਂ ਹੇਠਾਂ ਆਉਂਦੀਆਂ ਔਰਤਾਂ ਸੁਖਪਾਲ ਕੋਰ,ਕਰਮਜੀਤ ਕੋਰ,ਸੰਦੀਪ ਕੋਰ,ਜਸਵੀਰ ਕੋਰ,ਸੁਖਵਿੰਦਰ ਕੋਰ,ਪ੍ਰਮਿੰਦਰ ਕੋਰ,ਗੰਗਾ ਦੇਵੀ,ਨਿੱਕੀ ਕੌਰ ਨੇ ਕਿਹਾ ਕਿ ਵੱਖ-ਵੱਖ ਵਾਰਡਾਂ ਦੇ ਦਲਿਤ ਗਰੀਬ ਮਜਦੂਰਾਂ ਦੇ 200-300 ਦੇ ਆਟਾ-ਦਾਲ ਸਕੀਮ ਦੇ ਕਾਰਡ ਕੱਟ ਦਿੱਤੇ ਗਏ ਹਨ ਜੋ ਸਰਾਸਰ ਧੱਕਾ ਹੈ।

ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰਾਂ ਦਾਅਵੇ ਕਰ ਰਹੀਆਂ ਹਨ ਕਿ ਉਨ੍ਹਾਂ ਵਲੋਂ ਹਰ ਲੋੜਵੰਦ ਵਿਅਕਤੀ ਤੱਕ ਅਨਾਜ ਪਹੁੰਚਦਾ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਧੜਾਧੜ ਕਾਰਡ ਕੱਟ ਕੇ ਇਹ ਲੋਕ ਕੀ ਸਾਬਤ ਕਰਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਤੱਕ ਉਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਸਰਕਾਰੀ ਮਦਦ ਨਹੀਂ ਮਿਲੀ ਨਾ ਹੀ ਕੋਈ ਰਾਸ਼ਨ ਉਨ੍ਹਾਂ ਤੱਕ ਪਹੁੰਚਿਆ ਹੈ, ਹੁਣ ਜਦੋਂ ਉਨ੍ਹਾਂ ਨੂੰ ਕਣਕ ਮਿਲਣੀ ਸੀ ਤਾਂ ਉਨ੍ਹਾਂ ਦੇ ਕਾਰਡ ਕੱਟ ਦਿੱਤੇ ਗਏ ਹਨ। ਉਨ੍ਹਾਂ ਅਧਿਕਾਰੀਆਂ ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਵਲੋਂ ਇਹ ਹਦਾਇਤਾਂ ਆਈਆਂ ਸਨ ਕਿ ਧਨਾਢ ਲੋਕਾਂ ਦੇ ਕਾਰਡ ਕੱਟੇ ਜਾਣ ਪਰ ਇਨ੍ਹਾਂ ਵਲੋਂ ਇਨਕੁਆਰੀ ਕਰਨ ਦੀ ਬਜਾਏ ਦਫਤਰਾਂ 'ਚ ਬੈਠ ਕੇ ਕਾਰਡਾਂ ਤੇ ਕੈਂਚੀ ਚਲਾ ਦਿੱਤੀ ਗਈ ਅਤੇ ਆਪਣੇ ਚਹੇਤਿਆਂ ਦੇ ਕਾਰਡਾਂ ਨੂੰ ਹੱਥ ਤੱਕ ਨਹੀਂ ਲਗਾਇਆ। ਇਨ੍ਹਾਂ ਵਲੋਂ ਜਿਨ੍ਹਾਂ ਲੋਕਾਂ ਕੋਲ ਗੱਡੀਆਂ,ਜ਼ਮੀਨਾਂ ਅਤੇ ਪੈਸਾ ਹੈ ਉਨ੍ਹਾਂ ਦੇ ਕਾਰਡਾਂ ਨੂੰ ਕਿਉਂ ਨਹੀਂ ਕੱਟਿਆ ਗਿਆ ਜਦਕਿ ਮਜ਼ਦੂਰੀ ਕਰਕੇ ਆਪਣਾ ਪੇਟ ਪਾਲਣ ਵਾਲੇ ਗਰੀਬ ਪਰਿਵਾਰਾਂ ਦੇ ਕਾਰਡ ਕੱਟ ਦਿੱਤੇ ਗਏ ਹਨ। ਖੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ ਮੋਹਿਤ ਗੋਇਲ ਦਾ ਕਹਿਣਾ ਹੈ ਕਿ ਉਨ੍ਹਾਂ ਪਾਸ ਯੋਗ-ਅਯੋਗ ਦੀ ਰਿਪੋਰਟ ਨਗਰ ਕੌਸ਼ਲ ਵਲੋਂ ਹੋਕੇ ਆਈ ਹੈ।  ਉਸ ਅਨੁਸਾਰ ਕਾਰਡ ਕੱਟੇ ਗਏ ਹਨ।

ਵਾਰਡ ਨੰਬਰ 1 ਦੀ ਸਮਾਜ ਸੇਵੀ ਆਗੂ ਸੁਖਪ੍ਰੀਤ ਕੌਰ ਨੇ ਦੱਸਿਆ ਕਿ ਨਗਰ ਕੌਂਸਲ ਤਪਾ ਦੇ ਮੁਲਾਜ਼ਮਾਂ ਨੇ ਸਰਵੇ ਗਲਤ ਕਰਨ ਕਰਕੇ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਕੱਟੇ ਗਏ ਹਨ। ਕਿਉਂਕਿ ਮੁਲਾਜ਼ਮਾਂ ਨੇ ਸਰਵੇ ਦਫ਼ਤਰ 'ਚ ਬੈਠ ਕਰ ਦਿੱਤਾ ਆਪਣੀ ਮਰਜ਼ੀ ਨਾਲ ਨੀਲੇ ਕਾਰਡ ਪੀੜਤਾਂ ਦੇ ਵਿਰੁੱਧ ਗਲਤ ਤਾਰੀਕੇ ਨਾਲ ਸਰਵੇ  ਰਿਪੋਰਟ ਤਿਆਰ ਕਰਕੇ ਫੂਡ ਖੁਰਾਕ ਸਪਲਾਈ ਵਿਭਾਗ ਤਪਾ ਦੇ ਦਫ਼ਤਰ ਵਿੱਚ ਭੇਜ ਦਿੱਤੀ ਗਈ ਜਿਸ ਦੇ ਕਾਰਨ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਕੱਟੇ ਗਏ ਗਲਤ ਸਰਵੇ ਤੇ ਰਿਪਰੋਟ ਤਿਆਰ ਵਾਲਿਆਂ ਬਾਰੇ ਐਸ ਮਹਿਲਾ ਕਮਸ਼ਿਨਰ ਦੀ ਮੈਂਬਰ ਮੈਡਮ ਪੂਨਮ ਕਾਂਗੜਾ ਨੂੰ ਲਿਖੀ ਚਿੱਠੀ ਭੇਜੀ ਦਿੱਤੀ ਗਈ ਹੈ ਤੇ ਅਧਿਕਾਰੀਆਂ ਤੇ ਮੁਲਾਜ਼ਮਾਂ ਵਿਰੁੱਧ ਕਰਵਾਈ ਕਰਨ ਬਾਰੇ ਲਿਖਿਆ ਹੈ, ਜਿਸ ਵੀ ਮੁਲਾਜ਼ਮਾਂ ਨੇ ਗਲਤ ਸਰਵੇ ਕੀਤਾ ਉਸ ਦੇ ਵਿਰੁੱਧ ਕਰਵਾਈ ਕੀਤੀ ਜਾਵੇ। ਨਗਰ ਕੌਸ਼ਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਘਰ-ਘਰ ਜਾਕੇ ਸਾਰੀ ਰਿਪੋਰਟ ਤਿਆਰ ਕਰਕੇ ਖੁਰਾਕ ਸਪਲਾਈ ਦਫਤਰ ਤਪਾ ਭੇਜੀ ਗਈ ਹੈ।


Shyna

Content Editor

Related News