ਕੈਨੇਡਾ ਤੇ ਜਰਮਨ ਦਾ ਵੀਜ਼ਾ ਲਵਾਉਣ ਦਾ ਝਾਂਸਾ ਦੇ ਕੇ ਟਰੈਵਲ ਏਜੰਟਾਂ ਨੇ ਠੱਗੇ 23 ਲੱਖ

Sunday, Apr 10, 2022 - 02:32 PM (IST)

ਕੈਨੇਡਾ ਤੇ ਜਰਮਨ ਦਾ ਵੀਜ਼ਾ ਲਵਾਉਣ ਦਾ ਝਾਂਸਾ ਦੇ ਕੇ ਟਰੈਵਲ ਏਜੰਟਾਂ ਨੇ ਠੱਗੇ 23 ਲੱਖ

ਲੁਧਿਆਣਾ (ਅਮਨ) : ਵਿਦੇਸ਼ ਜਾਣ ਦੀ ਲਾਲਸਾ 'ਚ 2 ਹੋਰ ਠੱਗੀ ਦੇ ਮਾਮਲੇ ਸਾਹਮਣੇ ਆਏ ਹਨ। ਪਹਿਲੇ ਮਾਮਲੇ ਵਿਚ ਥਾਣਾ ਨੰ. 5 'ਚ ਸ਼ਿਕਾਇਤਕਰਤਾ ਲਖਵੀਰ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਦਸਮੇਸ਼ ਨਗਰ ਲੁਧਿਆਣਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਸ ਨੇ ਆਪਣੀ ਬੇਟੀ ਨੂੰ ਕੈਨੇਡਾ ਭੇਜਣ ਲਈ ਟਰੈਵਲ ਏਜੰਟ ਵਿਜੇ ਕੁਮਾਰ ਫਿਲੌਰ ਜ਼ਿਲ੍ਹਾ ਜਲੰਧਰ ਨਾਲ ਸੰਪਰਕ ਕੀਤਾ। ਉਸ ਨੇ ਕੈਨੇਡਾ ਦਾ ਵੀਜ਼ਾ ਲਵਾਉਣ ਲਈ ਵੱਖ-ਵੱਖ ਸਮਿਆਂ ’ਤੇ 18 ਲੱਖ ਰੁਪਏ ਲੈ ਲਏ ਪਰ ਪੈਸੇ ਲੈਣ ਤੋਂ ਬਾਅਦ ਵੀ ਵੀਜ਼ਾ ਲਵਾਉਣ ਲਈ ਟਾਲ-ਮਟੋਲ ਕਰਦਾ ਰਿਹਾ। ਇਸ ਟਰੈਵਲ ਏਜੰਟ ਨੇ ਨਾ ਤਾਂ ਵੀਜ਼ਾ ਲਵਾਇਆ ਤੇ ਨਾ ਹੀ ਰਕਮ ਵਾਪਸ ਕੀਤੀ। ਪੁਲਸ ਜਾਂਚ ਅਧਿਕਾਰੀ ਕ੍ਰਿਸ਼ਨ ਲਾਲ ਨੇ ਜਾਂਚ ਉਪਰੰਤ ਮੁਲਜ਼ਮ ਟਰੈਵਲ ਏਜੰਟ ਵਿਜੇ ਕੁਮਾਰ ਪੁੱਤਰ ਹੰਸ ਰਾਜ ਵਾਸੀ ਪਿੰਡ ਬੱਕਾਪੁਰ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਖ਼ਿਲਾਫ਼ ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਕਲਯੁੱਗੀ ਸਹੁਰੇ ਦੀਆਂ ਸ਼ਰਮਨਾਕ ਕਰਤੂਤਾਂ ਤੋਂ ਅੱਕੀ ਨੂੰਹ, ਵੱਡਾ ਜਿਗਰਾ ਕਰਕੇ ਅੰਤ ਖੋਲ੍ਹ ਦਿੱਤੀ ਪੋਲ

ਇਸੇ ਤਰ੍ਹਾਂ ਦੂਜੇ ਮਾਮਲੇ ’ਚ ਥਾਣਾ ਮਾਡਲ ਟਾਊਨ ਵਿਚ ਸ਼ਿਕਾਇਤਕਰਤਾ ਵਿਨੋਦ ਕੁਮਾਰ ਪੁੱਤਰ ਹਰੀ ਕ੍ਰਿਸ਼ਨ ਵਾਰਡ ਨੰ. 5 ਪਾਇਲ ਜ਼ਿਲ੍ਹਾ ਲੁਧਿਆਣਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਸ ਨੇ ਆਪਣੇ ਬੇਟੇ ਨੂੰ ਜਰਮਨ ਭੇਜਣ ਲਈ ਟਰੈਵਲ ਏਜੰਟ ਅਮਨਦੀਪ ਸਿੰਘ ਅਤੇ ਉਸ ਦੇ ਮੈਨੇਜਰ ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ। ਇਨ੍ਹਾਂ ਟਰੈਵਲ ਏਜੰਟਾਂ ਨੇ ਜਰਮਨ ਭੇਜਣ ਬਦਲੇ ਵੱਖ-ਵੱਖ ਸਮਿਆਂ ’ਤੇ 4 ਲੱਖ 75 ਹਜ਼ਾਰ ਰੁਪਏ ਲੈ ਲਏ ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਇਨ੍ਹਾਂ ਨੇ ਵੀਜ਼ਾ ਲਵਾਇਆ ਤੇ ਨਾ ਹੀ ਪੈਸੇ ਵਾਪਸ ਕੀਤੇ। ਜਾਂਚ ਅਧਿਕਾਰੀ ਭੀਸ਼ਮ ਦੇਵ ਨੇ ਦੋਸ਼ੀ ਟਰੈਵਲ ਏਜੰਟਾਂ ਅਮਨਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਨਿਊ ਅਮਰ ਨਗਰ ਲੁਧਿਆਣਾ ਤੇ ਮੈਨੇਜਰ ਹਰਪ੍ਰੀਤ ਸਿੰਘ ਪੁੱਤਰ ਸਵ. ਹਰਵਿੰਦਰ ਸਿੰਘ ਵਾਸੀ 52 ਡੈਲਟਾ ਸਿਟੀ ਲੁਧਿਆਣਾ ਖ਼ਿਲਾਫ਼ ਇਮੀਗ੍ਰੇਸ਼ਨ ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ।

ਇਹ ਵੀ ਪੜ੍ਹੋ : ਮੋਗਾ ’ਚ ਖ਼ੌਫਨਾਕ ਵਾਰਦਾਤ, ਦਿਨ ਦਿਹਾੜੇ ਪਤੀ ਦੇ ਸਾਹਮਣੇ ਕੁਹਾੜੀ ਨਾਲ ਵੱਢ ਕੇ ਕਤਲ ਕੀਤੀ ਪਤਨੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Gurminder Singh

Content Editor

Related News