ਮੁੱਦਕੀ ਵਿਖੇ ਕੈਂਪ ਲਗਾ ਕੇ ਕੋਰੋਨਾ ਵਾਇਰਸ ਮਹਾਮਾਰੀ ਬਾਰੇ ਕੀਤਾ ਗਿਆ ਜਾਗਰੂਕ
Tuesday, Jun 02, 2020 - 11:43 AM (IST)

ਮੁੱਦਕੀ (ਰੰਮੀ ਗਿੱਲ): ਮਾਤਾ ਜਸਵੀਰ ਕੌਰ ਸੇਵਾ ਵੈੱਲਫ਼ੇਅਰ ਸੁਸਾਇਟੀ ਮੁੱਦਕੀ ਵਲੋਂ ਹੋਮੀਓਪੈਥਿਕ ਮਹਿਕਮਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮੁੱਖ ਅਫਸਰ ਡਾ. ਬਲਿਹਾਰ ਸਿੰਘ, ਡਾ. ਪਰਮਜੀਤ ਕੌਰ ਹੋਮੀਓਪੈਥੀ ਮੈਡੀਕਲ ਅਫਸਰ ਜ਼ੀਰਾ ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਪੱਤੀ ਜੈਦ ਮੁੱਦਕੀ ਵਿਖੇ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਹਾਜ਼ਰ ਡਾ. ਬਲਿਹਾਰ ਸਿੰਘ ਨੇ ਲੋਕਾਂ ਨੂੰ ਕੋਰੋਨਾ ਤੋਂ ਇਲਾਵਾ ਫਲਾਂ ਤੇ ਸਬਜ਼ੀਆਂ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਹਾਜ਼ਰ ਲੋਕਾਂ ਨੂੰ ਕੋਰੋਨਾ ਮਹਾਮਾਰੀ ਦੌਰਾਨ ਇਮਊਨਿਟੀ (ਰੋਗ ਪ੍ਰਤੀਰੋਧਿਕ ਸ਼ਕਤੀ) ਵਧਾਉਣ ਵਾਸਤੇ ਹੋਮੀਓਪੈਥਿਕ ਵਿਭਾਗ ਪੰਜਾਬ ਵਲੋਂ ਇਮਊਨਿਟੀ ਬੂਸਟਰ ਆਰਸੈਨਿਕ ਐਲਬਮ 30 ਹੋਮੀਓਪੈਥਿਕ ਦਵਾਈ ਦੀ ਵਰਤੋਂ ਕਰਨ ਸਬੰਧੀ ਵੀ ਜਾਗਰੂਕ ਕੀਤਾ ਗਿਆ।
ਇਸੇ ਦੌਰਾਨ ਡਾ. ਬਲਿਹਾਰ ਸਿੰਘ, ਡਾ. ਪਰਮਜੀਤ ਕੌਰ, ਜਗਜੀਤ ਸਿੰਘ ਬਰਾੜ (ਬੌਬੀ ਬਰਾੜ) ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐੱਨ.ਆਰ.ਆਈ. ਵਿੰਗ ਨਿਊਜ਼ੀਲੈਂਡ, ਗੁਰਪ੍ਰੀਤ ਸਿੰਘ ਭਦਰੂ ਚੇਅਰਮੈਨ ਭਾਈ ਬਾਲਾ ਜੀ ਸੰਧੂ ਵੈੱਲਫ਼ੇਅਰ ਟਰੱਸਟ ਫਿਰੋਜ਼ਪੁਰ, ਐਡਵੋਕੇਟ ਪਰਵਿੰਦਰਦੀਪ ਸਿੰਘ ਤੋਂ ਇਲਾਵਾ ਅਕਾਲੀ ਦਲ ਮੁੱਦਕੀ ਦੇ ਪ੍ਰਧਾਨ ਮਹਿੰਦਰ ਸਿੰਘ ਸਿੱਧੂ, ਕਮੇਟੀ ਮੈਂਬਰ ਹਰਜੀਤ ਸਿੰਘ ਬਰਾੜ ਨੰਬਰਦਾਰ ਮੁੱਦਕੀ, ਰਜੇਸ਼ ਗੁਪਤਾ, ਗੁਰਦੇਵ ਸਿੰਘ ਫੌਜੀ, ਸਿਮਰਨਜੀਤ ਸਿੰਘ ਸਿੰਮਾ, ਅਮਰ ਸਿੰਘ ਗੌਲਣ, ਗੁਰਸੇਵਕ ਸਿੰਘ ਮਾਹੀ, ਅੰਗਰੇਜ ਸਿੰਘ ਬਰਾੜ, ਸੁਰਿੰਦਰਜੀਤ ਸਿੰਘ ਆਦਿ ਵਲੋਂ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੈਂਪ 'ਚ ਹਾਜ਼ਰ ਲੋਕਾਂ ਨੂੰ ਇਮਊਨਿਟੀ ਵਧਾਉਣ ਵਾਸਤੇ ਹੋਮੀਓਪੈਥਿਕ ਦਵਾਈ ਵੰਡੀ ਗਈ।