ਬੱਸ ਬੈਕ ਕਰਦੇ ਸਮੇਂ ਆਪਣੀ ਹੀ ਬੱਸ ਦੇ ਕੰਡਕਟਰ ਨੂੰ ਕੁਚਲਿਆ, ਮੌਤ

08/20/2019 8:34:28 PM

ਲੁਧਿਆਣਾ (ਰਿਸ਼ੀ)— ਬੱਸ ਸਟੈਂਡ ਦੀ ਪਾਰਕਿੰਗ 'ਚ ਬੱਸ ਲਵਾਉਂਦੇ ਸਮੇਂ ਡਰਾਈਵਰ ਨੇ ਆਪਣੀ ਹੀ ਬੱਸ ਦਾ ਕੰਡਕਟਰ ਕੁਚਲ ਦਿੱਤਾ। ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਕੇਸ ਦਰਜ ਕਰ ਕੇ ਬੱਸ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦੀ ਪਛਾਣ ਪਟਿਆਲਾ ਦੇ ਰਹਿਣ ਵਾਲੇ ਕੁਲਦੀਪ ਸਿੰਘ (40) ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਐੱਸ.ਐੱਚ.ਓ. ਰੀਚਾ ਅਨੁਸਾਰ ਮ੍ਰਿਤਕ ਦੀ ਪਛਾਣ ਕੰਡਕਟਰ ਮਨਪ੍ਰੀਤ ਸਿੰਘ (25) ਨਿਵਾਸੀ ਪਟਿਆਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਦੁਪਹਿਰ 2 ਵਜੇ ਇਕ ਪ੍ਰਾਈਵੇਟ ਬੱਸ ਪਾਰਕਿੰਗ 'ਚ ਖੜ੍ਹੀ ਸੀ। ਉਸ ਸਮੇਂ ਇਕ ਸਰਕਾਰੀ ਬੱਸ ਉਥੇ ਪੁੱਜ ਗਈ। ਮ੍ਰਿਤਕ ਆਪਣੀ ਬੱਸ ਨੂੰ ਪਾਰਕਿੰਗ 'ਚ ਲਵਾ ਰਿਹਾ ਸੀ ਕਿ ਬੱਸ ਬੇਕਾਬੂ ਹੋ ਗਈ ਤੇ ਕੰਡਕਟਰ ਨੂੰ ਹੇਠਾਂ ਕੁਚਲ ਦਿੱਤਾ। ਪੁਲਸ ਅਨੁਸਾਰ ਬੁੱਧਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। 


KamalJeet Singh

Content Editor

Related News