ਮਾਮਲਾ ਪ੍ਰਾਈਵੇਟ ਕੰਪਨੀ ਦੀ ਬੱਸ ਹੇਠਾਂ ਭੈਣ-ਭਰਾ ਦੇ ਮਾਰੇ ਜਾਣ ਦਾ, ਪਰਿਵਾਰ ਵਲੋਂ ਪ੍ਰਦਰਸ਼ਨ

04/03/2021 6:20:19 PM

ਜੈਤੋ (ਸਤਵਿੰਦਰ)- ਬੀਤੇ ਦਿਨੀਂ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਹੇਠਾਂ ਆਉਣ ਕਾਰਨ ਮੌਤ ਦੇ ਮੂੰਹ ਵਿਚ ਜਾ ਪਏ ਭੈਣ-ਭਰਾ ਦੇ ਪਿੰਡ ਵਾਸੀਆਂ ਨੇ ਪ੍ਰਾਈਵੇਟ ਬੱਸ ਕੰਪਨੀ ਖ਼ਿਲਾਫ਼ ਕਿਸਾਨ ਯੂਨੀਅਨ ਉਗਰਾਹਾਂ ਅਤੇ ਖੇਤ ਮਜ਼ਦੂਰ ਯੂਨੀਅਨ ਦੀ ਹਮਾਇਤ ਨਾਲ ਸਥਾਨਕ ਬਠਿੰਡਾ ਰੋਡ ’ਤੇ ਧਰਨਾ ਦੇ ਕੇ ਆਵਾਜਾਈ ਬੰਦ ਰੱਖੀ। ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਦਲ ਸਿੰਘ ਵਾਲਾ ਦੇ ਦੋ ਨੌਜਵਾਨ ਭੈਣ-ਭਰਾ ਆਕਾਸ਼ਦੀਪ ਸਿੰਘ, ਹਰਜਿੰਦਰ ਕੌਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰੀਦਕੋਟ ਦੇ ਨਜ਼ਦੀਕ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਹੇ ਸਨ ਕਿ ਅਚਾਨਕ ਸਾਹਮਣਿਉਂ ਆ ਰਹੀ ਤੇਜ਼ ਰਫ਼ਤਾਰ ਬੱਸ ਦੀ ਲਪੇਟ ਵਿਚ ਆ ਕੇ ਮੌਤ ਦੇ ਮੂੰਹ ਵਿੱਚ ਜਾ ਪਏੇ।

ਪੀੜਤ ਪਰਿਵਾਰ ਨੇ ਪ੍ਰਾਈਵੇਟ ਬੱਸ ਕੰਪਨੀ ਮਾਲਕਾਂ ਕੋਲੋਂ ਯੋਗ ਮੁਆਵਜ਼ਾ ਅਤੇ ਇਕ ਸਰਕਾਰੀ ਨੌਕਰੀ ਦੀ ਮੰਗ ਰੱਖੀ। ਧਰਨੇ ਦੌਰਾਨ ਬੱਸ ਕੰਪਨੀ ਦੇ ਨੁਮਾਇੰਦੇ ਵੀ ਪੀੜਤ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਨ ਲਈ ਪੁੱਜੇ। ਧਰਨੇ ਦੇ ਨਾਲ-ਨਾਲ ਖ਼ਬਰ ਲਿਖੇ ਜਾਣ ਤੱਕ ਦੋਹਾਂ ਧਿਰਾਂ ਵਿਚਾਲੇ ਗੱਲਬਾਤ ਦਾ ਦੌਰ ਜਾਰੀ ਸੀ।


Gurminder Singh

Content Editor

Related News