ਪਿੰਡ ਬੀਰੋਕੇ ਕਲਾਂ ਵਿਖੇ 501 ਕੰਜਕਾਂ ਦਾ ਮਹੰਤਾਂ ਨੇ ਕੀਤਾ ਪੂਜਨ

10/17/2018 2:33:40 PM

ਬੁਢਲਾਡਾ (ਮਨਜੀਤ)—ਨੇੜਲੇ ਪਿੰਡ ਬੀਰੋਕੇ ਕਲਾਂ ਵਿਖੇ ਡੇਰਾ ਬਾਬਾ ਹਰੀ ਦਾਸ, ਡੇਰਾ ਬਾਬਾ ਪਰਮਾ ਨੰਦ ਜੀ ਵਿਖੇ ਸੰਤ ਸ੍ਰੇਸਰਾ ਨੰਦ ਜੀ ਦੀ ਸਰਪ੍ਰਸਤੀ ਹੇਠ ਹਰ ਸਾਲ ਦੀ ਤਰ੍ਹਾਂ ਨਵਰਾਤਰਿਆਂ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਿਛਲੇ 7 ਦਿਨਾਂ ਤੋਂ ਲਗਾਤਾਰ ਦੁਰਗਾ, ਸਰਪ੍ਰਸਤੀ ਦੇ ਪਾਠ ਕੀਤੇ ਗਏ। ਅੱਜ ਅਖੀਰਲੇ ਦਿਨ ਅਸ਼ਟਮੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਹਵਨ ਯੱਗ ਕੀਤਾ ਗਿਆ। ਇਸ ਉਪਰੰਤ 501 ਕੰਨਿਆ ਨੂੰ ਭੋਜਨ ਕਰਵਾ ਕੇ ਜਥਾਯੋਗ ਪੂਜਾ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਮਹੰਤ ਸਾਨਤਾ ਨੰਦ ਜੀ ਅਤੇ ਮਹੰਤ ਬਾਲਕ ਰਾਮ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਧੀਆਂ ਪੂਜਣ ਯੋਗ ਹਨ ਸਾਨੂੰ ਸਭ ਨੂੰ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਕਲਯੁੱਗ 'ਚ ਗਊ, ਗਰੀਬ ਅਤੇ ਧੀ ਦਾ ਸਮਾਜ ਨਿਰਾਦਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਘਰਾਂ ਵਿਚ ਧੀਆਂ ਦਾ ਸਤਿਕਾਰ ਹੁੰਦਾ ਹੈ ਉਹ ਘਰ ਹਮੇਸ਼ਾ ਹੀ ਤਰੱਕੀ ਕਰਦੇ ਹਨ ਅਤੇ ਉਨ੍ਹਾਂ ਘਰਾਂ ਵਿਚ ਕਦੇ ਵੀ ਦੁੱਖ ਤਕਲੀਫ ਨਹੀਂ ਆਉਂਦੀ।

ਇਸ ਮੌਕੇ ਵਿਸ਼ੇਸ ਤੌਰ 'ਤੇ ਜ਼ਿਲਾ ਕਾਂਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ ਅਤੇ ਬਲਾਕ ਕਾਂਗਰਸ ਮਾਨਸਾ ਦੇ ਪ੍ਰਧਾਨ ਚੁਸਪਿੰਦਰ ਸਿੰਘ ਭੁਪਾਲ ਵਿਸ਼ੇਸ ਤੌਰ 'ਤੇ ਸੰਤਾਂ ਤੋਂ ਆਸ਼ੀਰਵਾਦ ਲਿਆ ਅਤੇ ਕੀਤੇ ਪ੍ਰੋਗਰਾਮ ਦੀ ਉਪਰੋਕਤ ਨੇਤਾਵਾਂ ਨੇ ਭਰਪੂਰ ਪ੍ਰਸ਼ੰਸਾ ਕੀਤੀ। ਇਸੇ ਦੌਰਾਨ ਸ੍ਰ: ਮੋਫਰ ਦਾ ਡੇਰੇ ਦੇ ਮਹੰਤਾਂ ਅਤੇ ਪ੍ਰਬੰਧਕਾਂ ਵਲੋਂ ਸਰੋਪੇ ਪਾ ਕੇ ਸਨਮਾਨ ਵੀ ਕੀਤਾ।ਇਸ ਮੌਕੇ ਮਹੰਤ ਭੂਮਾ ਨੰਦ ਜੀ, ਮਹੰਤ ਅਮ੍ਰਿਤ ਮੁਨੀ ਜੀ ਮਾਨਸਾ, ਐਡਵੋਕੇਟ ਗੁਰਵਿੰਦਰ ਸਿੰਘ, ਐਡਵੋਕੇਟ ਬੂਟਾ ਸਿੰਘ ਬੀਰੋਕੇ, ਗੁਰਤੇਜ ਸਿੰਘ ਕਾਂਗਰਸੀ ਆਗੂ, ਪ੍ਰਧਾਨ ਤੀਰਥ ਸਿੰਘ ਸਵਿਟੀ, ਪ੍ਰਧਾਨ ਗੁਰਮੇਲ ਸਿੰਘ, ਬਾਲੂ ਸਿੰਘ, ਭੋਲਾ ਨੰਬਰਦਾਰ, ਛੋਟਾ ਪੰਡਤ, ਡਾ: ਮਿਸਰਾ ਸਿੰਘ ਤੋਂ ਇਲਾਵਾ ਹੋਰ ਵੀ ਇਸ ਧਾਰਮਿਕ ਸਮਾਗਮ 'ਚ ਸ਼ਾਮਲ ਹੋਏ।


Related News