ਰਕਬਾ ਵੱਧਣ ਦੇ ਬਾਵਜੂਦ ਜੀਰੀ ਦੀ ਆਮਦ 10 ਫੀਸਦੀ ਰਹੀ ਘੱਟ

11/01/2019 5:19:08 PM

ਬੁਢਲਾਡਾ (ਬਾਂਸਲ) - ਪਿਛਲੇ ਸਾਲ ਦੇ ਮੁਕਾਬਲੇ ਜੀਰੀ ਦੀ ਫਸਲ ਦਾ ਰਕਬਾ ਕਈ ਗੁਣਾ ਵੱਧਣ ਦੇ ਬਾਵਜੂਦ ਇਸ ਸਾਲ ਮਾਰਕਿਟ ਕਮੇਟੀ ਬੁਢਲਾਡਾ ਵਿਖੇ ਜੀਰੀ ਦੀ ਆਮਦ 10 ਫੀਸਦੀ ਘੱਟ ਰਹੀ। ਇਸ ਦਾ ਮੁੱਖ ਕਾਰਨ ਪੰਜਾਬ ਨਾਲ ਲੱਗਦੇ ਹਰਿਆਣਾ ਰਾਜ ਦੀਆਂ ਹੱਦਾ 'ਤੇ ਬਣੇ ਆਰਜੀ ਖਰੀਦ ਕੇਦਰਾਂ 'ਤੇ ਇਸ ਖੇਤਰ ਦੇ ਕਿਸਾਨਾਂ ਵਲੋਂ ਧੜਾਧੜ ਵੇਚੀ ਜਾ ਰਹੀ ਜੀਰੀ ਹੈ। ਬੁਢਲਾਡਾ ਸਬ ਡਵੀਜਨ ਅੰਦਰ ਪੈਂਦੇ 3 ਖਰੀਦ ਕੇਂਦਰ, ਜਿਸ 'ਚ ਪਿੰਡ ਅਚਾਨਕ, ਸ਼ੇਰਖਾਵਾਲਾ ਅਤੇ ਹਰਿਆਣਾ ਹੱਦ ਨਾਲ ਲੱਗਦੇ ਭਖੜਿਆਲ ਦੇ ਕੇਂਦਰਾਂ 'ਚ ਝੋਨੇ ਦੀ ਫਸਲ ਵਿਕਣ ਲਈ ਨਹੀਂ ਆਈ। ਇਸ ਨਾਲ ਰਕਬੇ ਦੇ ਮੁਤਾਬਕ ਘਾਟਾ ਹੋਰ ਵੱਧ ਸਕਦਾ ਹੈ, ਜਿਸ ਦਾ ਪ੍ਰਭਾਵ ਸ਼ੈਲਰ ਸੰਨਤ 'ਤੇ ਪਵੇਗਾ। 

ਪ੍ਰਾਪਤ ਵੇਰਵਿਆਂ ਅਨੁਸਾਰ ਮੁੱਖ ਮੰਡੀਆਂ ਸਣੇ 19 ਖਰੀਦ ਕੇਂਦਰਾਂ 'ਚ 66635 ਟਨ ਜੀਰੀ ਦੀ ਆਮਦ ਹੋ ਚੁੱਕੀ ਹੈ, ਜਿਸ 'ਚ ਵੱਖ-ਵੱਖ ਖਰੀਦ ਏਜੰਸੀਆ ਪਨਗਰੇਨ 19040 ਟਨ, ਮਾਰਕਫੈਡ 16310 ਟਨ, ਪਨਸਪ 9145 ਟਨ, ਵੇਅਰਹਾਉਸ ਕਾਰਪੋਰੇਸ਼ਨ 9950 ਟਨ, ਪ੍ਰਾਇਵੇਟ 7380 ਟਨ ਖਰੀਦੀ ਜਾ ਚੁੱਕੀ ਹੈ। ਮਾਰਕਿਟ ਕਮੇਟੀ ਦੇ ਪ੍ਰਬੰਧਕ ਐੱਸ. ਡੀ. ਐੱਮ. ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਬੁਢਲਾਡਾ ਖਰੀਦ ਕੇਂਦਰ ਅਧੀਨ 49960 ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬਾਸਪਤੀ ਝੋਨੇ ਦੀ ਆਮਦ 7380 ਟਨ, ਜੋ ਪਿਛਲੇ ਸਾਲ ਦੇ ਮੁਕਾਬਲੇ 2455 ਟਨ ਘੱਟ ਆਮਦ ਹੋਈ ਹੈ। ਬੁਢਲਾਡਾ ਮੰਡੀ ਦੇ ਮੁੱਖ ਯਾਰਡ 'ਚ ਮਾਰਕਫੈਡ ਵਲੋਂ 1700, ਪਨਸਪ ਵਲੋਂ 1720 ਟਨ, ਵੇਅਰਹਾਉਸ ਵਲੋਂ 1700 ਟਨ, ਪਨਗਰੇਨ ਵਲੋਂ 3000 ਟਨ, ਪ੍ਰਾਇਵੇਟ ਵਲੋਂ 7080 ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। 

ਉਨ੍ਹਾਂ ਦੱਸਿਆ ਕਿ ਮੰਡੀਆਂ 'ਚ ਕਿਸਾਨ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾ ਰਹੀ। ਸੁੱਕੇ ਅਤੇ ਸਾਫ ਸੁਥਰੇ ਝੋਨੇ ਵਾਲੇ ਕਿਸਾਨ ਨੂੰ 1 ਘੰਟੇ 'ਚ ਹੀ ਵਾਪਸ ਘਰ ਭੇਜ ਦਿੱਤਾ ਜਾਂਦਾ ਹੈ।ਖਰੀਦ ਕੇਂਦਰਾਂ 'ਚ ਕਿਸਾਨ ਕਾਫੀ ਰਾਹਤ ਮਹਿਸੂਸ ਕਰ ਰਿਹਾ ਹੈ। ਉਨ੍ਹਾ ਨਾਲ ਲੱਗਦੇ ਹਰਿਆਣਾ ਖੇਤਰ 'ਚ ਜਾ ਰਹੇ ਝੋਨੇ ਦੀ ਫਸਲ ਦੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸੰਬੰਧੀ ਪੰਜਾਬ ਸਰਕਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮਾਰਕਿਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ ਨੇ ਦੱਸਿਆ ਕਿ ਬੁਢਲਾਡਾ ਮੁੱਖ ਮੰਡੀ 'ਚ 48159 ਟਨ, ਬਰੇ 3175 ਟਨ, ਫਫੜੇ ਭਾਈਕੇ 'ਚ 12344 ਟਨ, ਬੱਛੂਆਣਾ 9982 ਟਨ, ਬੀਰੋਕੇ ਕਲਾ 11861 ਟਨ, ਭਾਦੜਾ 6164 ਟਨ, ਕੁਲਾਣਾ 1205 ਟਨ, ਰਾਮਗੜ੍ਹ 1116 ਟਨ, ਦੋਦੜਾ 6056 ਟਨ, ਕਣਕਵਾਲ ਚਹਿਲਾ 3564 ਟਨ, ਬੋੜਾਵਾਲ 9188 ਟਨ, ਰੱਲੀ 5177 ਟਨ, ਬੀਰੋਕੇ ਖੁਰਦ 5071 ਟਨ, ਅਹਿਮਦਪੁਰ 2448 ਟਨ, ਦਾਤੇਵਾਸ 2960 ਟਨ, ਟਾਹਲੀਆਂ 15060 ਟਨ, ਕੁਲੈਹਰੀ 1834 ਟਨ, ਗੁੜੱਦੀ 5546 ਟਨ, ਹੀਰੋ ਖੁਰਦ 9078 ਟਨ ਝੋਨੇ ਦੀ ਆਮਦ ਹੋ ਚੁੱਕੀ ਹੈ।  

ਜੀਰੀ ਦੀ ਆਮਦ ਘੱਟਣ ਕਾਰਨ ਸ਼ੈਲਰ ਸੰਨਤ ਹੋਵੇਗੀ ਪ੍ਰਭਾਵਿਤ
ਦੁਸਰੇ ਪਾਸੇ ਖੇਤੀ ਰਕਬੇ ਮੁਤਾਬਕ ਝੋਨੇ ਦੀ ਆਮਦ ਘੱਟਣ ਕਾਰਨ ਸ਼ੈਲਰ ਸੰਨਤ 'ਤੇ ਪੈਣ ਵਾਲੇ ਪ੍ਰਭਾਵ 'ਤੇ ਚਿੰਤਾ ਪ੍ਰਗਟ ਕਰਦਿਆਂ ਸ਼ੈਲਰ ਐਸ਼ੋਸ਼ੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਸ਼ੈਲਰ ਸੰਨਤ ਨੂੰ ਇਸ ਸਾਲ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਹਰਿਆਣੇ ਦੀਆਂ ਮੰਡੀਆਂ 'ਚ ਜਾ ਰਹੇ ਝੋਨੇ ਸੰਬੰਧੀ ਪ੍ਰਸ਼ਾਸਨ ਨੂੰ ਪਿਛਲੇ ਸਾਲ ਵੀ ਜਾਣੂ ਕਰਵਾਇਆ ਗਿਆ ਸੀ, ਜਿਸ ਦੇ ਬਾਵਜੂਦ ਕਿਸਾਨ ਹਰਿਆਣੇ ਦੀਆਂ ਮੰਡੀਆ ਵੱਲ ਆਪਣੀ ਫਸਲ ਵੇਚਣ ਲਈ ਤੇਜ਼ੀ ਨਾਲ ਵੱਧ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ।


rajwinder kaur

Content Editor

Related News