ਭੇਦਭਰੀ ਹਾਲਤਾਂ ''ਚ ਨੌਜਵਾਨ ਨੇ ਲਿਆ ਫਾਹ

04/23/2019 9:25:27 PM

ਰਾਮਾਂ ਮੰਡੀ, (ਪਰਮਜੀਤ)— ਸਥਾਨਕ ਸ਼ਹਿਰ ਦੇ ਪਿੰਡ ਰਾਮਾਂ ਵਿਖੇ ਇਕ ਨੌਜਵਾਨ ਵਲੋਂ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਦੀ ਸੂਚਨਾ ਮਿਲਦੇ ਹੀ ਰਾਮਾਂ ਪੁਲਸ ਮੁਖੀ ਐੱਸ.ਐੱਚ.ਓ. ਸੁਖਵੀਰ ਕੌਰ ਤੇ ਜਾਂਚ ਅਧਿਕਾਰੀ ਏ. ਐੱਸ. ਆਈ. ਗੋਬਿੰਦ ਸਿੰਘ ਪੁਲਸ ਪਾਰਟੀ ਸਹਿਤ ਉਕਤ ਘਟਨਾ ਸਥਾਨ ਤੇ ਪਹੁੰਚੇ ਤੇ ਸ਼ਹਿਰ ਦੀ ਸਮਾਜਸੇਵੀ ਹੈਲਪਲਾਈਨ ਵੈੱਲਫੇਅਰ ਸੋਸਾਇਟੀ ਦੇ ਮੈਂਬਰ ਐਂਬੂਲੈਂਸ ਸਮੇਤ ਉਕਤ ਘਟਨਾ ਤੇ ਪਹੁੰਚ ਕੇ ਲਟਕ ਰਹੀ ਲਾਸ਼ ਨੂੰ ਉਤਾਰ ਕੇ ਉਸਦੀ ਬਾਰੀਕੀ ਨਾਲ ਜਾਂਚ ਕੀਤੀ। ਪਿੰਡ ਵਾਸੀ ਬਾਬਾ ਸਰਬੰਗੀ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਚੇਤ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਜੋ ਕਿ ਕਾਫੀ ਸਮੇਂ ਤੋਂ ਇਕੱਲਾ ਰਹਿ ਰਿਹਾ ਸੀ। ਜਿਸਦਾ ਪਿਤਾ ਤੇ ਮਾਤਾ ਇਸਨੂੰ ਛੱਡ ਕੇ ਚਲੇ ਗਏ ਸੀ। ਗੁਰਚੇਤ ਸਿੰਘ ਨੇ ਦੱਸਿਆ ਕਿ ਗੁਆਢੀਆਂ ਤੋਂ ਪਤਾ ਲੱਗਾ ਹੈ ਕਿ ਕਰੀਬ ਸ਼ਾਮ 4 ਵਜੇ ਇਹ ਨਸ਼ੇ ਦੀ ਹਾਲਤ 'ਚ ਡਿੱਗਿਆ ਹੋਇਆ ਆਇਆ ਸੀ ਤੇ ਬੱਚਿਆਂ ਦੇ ਰੌਲਾ ਪਾਉਣ 'ਤੇ ਪਤਾ ਲੱਗਿਆ ਕਿ ਉਸਨੇ ਫਾਹ ਲੈ ਲਿਆ ਹੈ।ਐੱਸ. ਐੱਚ. ਓ. ਸੁਖਵੀਰ ਕੌਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਰਾਜੂ ਸਿੰਘ ਪੁੱਤਰ ਮੇਜਰ ਸਿੰਘ ਵਜੋਂ ਹੋਈ ਹੈ, ਉਨ੍ਹਾਂ ਨੇ ਦੱਸਿਆ ਕਿ ਉਹ 4 ਭੈਣ ਭਰਾ ਹਨ। ਉਨ੍ਹਾਂ ਦੇ ਪਿਤਾ ਡਰਾਇਵਰ ਹਨ ਤੇ ਮਾਤਾ ਬਰੇਟੇ 'ਚ ਰਹਿੰਦੀ ਹੈ। ਪੁਲਸ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ, ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਹੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਫਿਲਹਾਲ ਹੈਲਪਲਾਈਨ ਵੈੱਲਫੇਅਰ ਸੁਸਾਇਟੀ ਰਾਮਾਂ ਦੀ ਮੱਦਦ ਨਾਲ ਲਾਸ਼ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਪੋਸਟ ਮਾਰਟਮ ਕਰਵਾਉਣ ਲਈ ਭੇਜ ਦਿੱਤਾ ਗਿਆ ਹੈ।


KamalJeet Singh

Content Editor

Related News