ਘਰੋਂ ਲਾਪਤਾ ਹੋਏ ਬੱਚੇ ਨੂੰ ਭਵਾਨੀਗੜ੍ਹ ਪੁਲਸ ਨੇ ਮਹਿਜ਼ 12 ਘੰਟਿਆਂ ''ਚ ਲੱਭਿਆ
Sunday, Mar 30, 2025 - 06:06 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ)- ਘਰੋਂ ਬਿਨਾਂ ਦੱਸੇ ਗਏ ਗੁੰਮ ਹੋਏ ਬੱਚੇ ਸਬੰਧੀ ਸਥਾਨਕ ਪੁਲਸ ਨੇ ਮੁਸਤੈਦੀ ਦਿਖਾਉਂਦਿਆਂ ਮਹਿਜ਼ 12 ਘੰਟਿਆਂ ਦੇ ਅੰਦਰ ਬੱਚੇ ਨੂੰ ਸਹੀ ਸਲਾਮਤ ਲੱਭ ਕੇ ਪਰਿਵਾਰ ਦੇ ਹਵਾਲੇ ਕੀਤਾ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਵਾਸੀ ਭਵਾਨੀਗੜ੍ਹ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਉਸਦਾ 16 ਸਾਲਾ ਬੱਚਾ ਬੀਤੀ 28 ਮਾਰਚ ਨੂੰ ਘਰੋਂ ਬਿਨਾਂ ਦੱਸੇ ਕਿਤੇ ਚਲਾ ਗਿਆ ਹੈ। ਪੁਲਸ ਨੇ ਇਤਲਾਹ ਮਿਲਣ 'ਤੇ ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਹਿਲ ਦੇ ਨਿਰਦੇਸ਼ਾਂ ਹੇਠ ਬਿਨਾਂ ਕਿਸੇ ਦੇਰੀ ਦੇ ਰਾਹੁਲ ਕੌਸ਼ਲ ਡੀ.ਐੱਸ.ਪੀ. ਭਵਾਨੀਗੜ੍ਹ, ਥਾਣਾ ਇੰਚਾਰਜ ਗੁਰਨਾਮ ਸਿੰਘ ਤੇ ਹੌਲਦਾਰ ਜਗਸੀਰ ਸਿੰਘ ਮੁੱਖ ਮੁਨਸ਼ੀ ਥਾਣਾ ਭਵਾਨੀਗੜ੍ਹ ਨੇ ਕਾਰਵਾਈ ਕਰਦਿਆਂ ਦਰਖਾਸਤੀ ਦੇ ਬੇਟੇ ਦੀ ਭਾਲ ਸਬੰਧੀ ਇੱਕ ਪੁਲਸ ਪਾਰਟੀ ਥਾਣੇਦਾਰ ਹਰਸ਼ਦੀਪ ਗਰਗ ਤੇ ਸਿਪਾਹੀ ਅਮ੍ਰਿਤ ਸਿੰਘ ਵੱਲੋਂ ਰੇਡ ਕੀਤੀ ਗਈ।
ਇਹ ਵੀ ਪੜ੍ਹੋ- ਸ਼ਰਮਨਾਕ ਹੋਇਆ ਪੰਜਾਬ: ਕਲਯੁਗੀ ਪਿਓ ਨੇ ਆਪਣੀ ਮਾਸੂਮ ਧੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਥਾਣਾ ਮੁਖੀ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਗੁੰਮ ਹੋਇਆ ਬੱਚਾ ਅੱਕ ਥੱਕ ਕੇ ਘਰੋਂ ਚਲਾ ਗਿਆ ਸੀ ਜਿਸਦੇ ਫੋਨ ਦੀ ਲੋਕੇਸ਼ਨ ਤੋਂ ਟ੍ਰੇਸ ਕੀਤਾ ਗਿਆ। ਪੁਲਸ ਦੀ ਟੈਕਨੀਕਲ ਟੀਮ ਨੂੰ ਬੱਚੇ ਦੇ ਫੋਨ ਦੀ ਲੋਕੇਸ਼ਨ ਜਲੰਧਰ ਵਿਖੇ ਦਿਖਾਈ ਦਿੱਤੀ ਜਿੱਥੇ ਪਹੁੰਚ ਕੇ ਪੁਲਸ ਨੇ ਦਰਖਾਸਤੀ ਦੇ ਬੇਟੇ ਨੂੰ 12 ਘੰਟਿਆਂ ਵਿਚ ਇੱਕ ਹੋਟਲ 'ਚੋਂ ਬਰਾਮਦ ਕੀਤਾ। ਇਸ ਮੌਕੇ ਬੱਚੇ ਦੇ ਪਿਤਾ ਸੁਖਵਿੰਦਰ ਸਿੰਘ ਨੇ ਪੁਲਸ ਦੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਅਧਿਕਾਰੀਆਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਪੇਪਰ ਦੇ ਕੇ ਪਰਤ ਰਹੇ 10ਵੀਂ ਦੇ 2 ਵਿਦਿਆਰਥੀਆਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8