ਆਪਰੇਸ਼ਨ ਸਿੰਦੂਰ ਨੂੰ ਲੈ ਕੇ ਲੋਕ ਸਭਾ ਵਿਚ ਮੀਤ ਹੇਅਰ ਦਾ ਠੋਕਵਾਂ ਜਵਾਬ

Tuesday, Jul 29, 2025 - 05:53 PM (IST)

ਆਪਰੇਸ਼ਨ ਸਿੰਦੂਰ ਨੂੰ ਲੈ ਕੇ ਲੋਕ ਸਭਾ ਵਿਚ ਮੀਤ ਹੇਅਰ ਦਾ ਠੋਕਵਾਂ ਜਵਾਬ

ਨਵੀਂ ਦਿੱਲੀ/ਸੰਗਰੂਰ- ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਯਾਨੀ ਮੰਗਲਵਾਰ ਨੂੰ ਲੋਕ ਸਭਾ 'ਚ ਭਾਸ਼ਣ ਦਿੱਤਾ। ਮੀਤ ਹੇਅਰ ਨੇ ਕਿਹਾ ਕਿ ਸੋਮਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਦੇ ਇਕ ਘੰਟਾ ਬੋਲਣ ਦੇ ਬਾਵਜੂਦ ਵੀ ਸਰਕਾਰ ਕੋਲ ਜੋ ਸਵਾਲ ਹਨ ਉਹ ਇਸੇ ਤਰ੍ਹਾਂ ਬਰਕਰਾਰ ਹਨ। ਉਨ੍ਹਾਂ ਨੇ ਆਪਰੇਸ਼ਨ ਸਿੰਦੂਰ ਬਾਰੇ ਗੱਲ ਕਰਦੇ ਹੋਏ ਕਿਹਾ,''ਮੈਂ ਪੰਜਾਬ ਤੋਂ ਹਾਂ, ਬਾਕੀ ਲੋਕਾਂ ਨੇ ਤਾਂ ਬਹੁਤ ਸਾਰੀਆਂ ਚੀਜ਼ਾਂ ਵਟਸਐੱਪ 'ਤੇ ਦੇਖੀਆਂ ਪਰ ਕਿਸ ਤਰ੍ਹਾਂ ਡਰੋਨ ਆ ਰਹੇ ਸਨ ਅਤੇ ਬਲੈਕ ਆਊਟ ਹੋ ਰਿਹਾ ਸੀ, ਸਾਇਰਨ ਵੱਜ ਰਹੇ ਸਨ, ਉਹ ਸਭ ਕੁਝ ਪੰਜਾਬ ਦੇ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਹੈ।'' 

ਮੀਤ ਹੇਅਰ ਨੇ ਕਿਹਾ ਕਿ ਸਾਡੇ ਦੇਸ਼ ਦੀ ਇਕ ਪਰੰਪਰਾ ਸੀ ਕਿ ਜੇ ਟਰੇਨ ਹਾਦਸਾ ਵੀ ਹੋ ਜਾਂਦਾ ਸੀ ਤਾਂ ਮਾਣਯੋਗ ਮੰਤਰੀ ਅਸਤੀਫ਼ਾ ਦੇ ਦਿੰਦੇ ਸੀ ਪਰ ਤੁਸੀਂ ਦੇਖੋ  ਕਿ 26 ਲੋਕਾਂ ਦੀ ਜਾਨ ਚਲੀ ਗਈ ਪਰ ਅਸਤੀਫ਼ਾ ਤਾਂ ਦੂਰ ਦੀ ਗੱਲ ਕਿਸੇ ਨੇ ਜ਼ਿੰਮੇਵਾਰੀ ਵੀ ਨਹੀਂ ਲਈ। ਉਨ੍ਹਾਂ ਕਿਹਾ,''ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਿਹਾ ਸੀ ਭਾਰਤ ਸ਼ੇਰ ਹੈ ਤੇ ਮੇਂਢਕ ਨਾਲ ਕੀ ਲੜਨਾ। ਚਲੋ ਠੀਕ ਹੈ ਮੰਨ ਲਿਆ। ਅਮਰੀਕਾ ਦੇ ਰਾਸ਼ਟਰਪਤੀ ਨੇ ਕਈ ਵਾਰ ਕਿਹਾ ਕਿ ਲੜਾਈ ਅਸੀਂ ਰੁਕਵਾਈ। ਅਮਰੀਕਾ ਨੂੰ ਕਿਹੜਾ ਜਾਨਵਰ ਦੱਸੋਗੇ?'' ਮੀਤ ਹੇਅਰ ਨੇ ਕਿਹਾ ਕਿ ਰਾਜਨਾਥ ਸਿੰਘ ਤੇ ਅਮਿਤ ਸ਼ਾਹ ਨੇ ਇਕ ਘੰਟਾ ਭਾਸ਼ਣ ਦਿੱਤਾ ਪਰ ਇਕ ਵਾਰ ਵੀ ਟਰੰਪ ਦਾ ਨਾਂ ਨਹੀਂ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News