ਬਰਨਾਲਾ ’ਚ ਅਵਾਰਾ ਕੁੱਤਿਆਂ ਦਾ ਕਹਿਰ! 6 ਮਹੀਨਿਆਂ ’ਚ ਚਾਰ ਹਜ਼ਾਰ ਲੋਕਾਂ ਨੂੰ ਵੱਢਿਆ

Monday, Jul 28, 2025 - 03:54 PM (IST)

ਬਰਨਾਲਾ ’ਚ ਅਵਾਰਾ ਕੁੱਤਿਆਂ ਦਾ ਕਹਿਰ! 6 ਮਹੀਨਿਆਂ ’ਚ ਚਾਰ ਹਜ਼ਾਰ ਲੋਕਾਂ ਨੂੰ ਵੱਢਿਆ

ਧਨੌਲਾ (ਰਾਈਆ)- ਜ਼ਿਲ੍ਹਾ ਬਰਨਾਲਾ ਅੰਦਰ ਅਵਾਰਾ ਕੁੱਤਿਆ ਦੀ ਵਧ ਰਹੀ ਭਰਮਾਰ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਹੁਣ ਤੱਕ ਸੈਂਕੜੇ ਲੋਕ ਅਵਾਰਾ ਕੁੱਤਿਆ ਦਾ ਸਿਕਾਰ ਬਣ ਚੁੱਕੇ ਹਨ ਤੇ ਬਣ ਰਹੇ ਹਨ।

ਜੇਕਰ ਸੂਤਰਾ ਤੋਂ ਮਿਲੇ ਅੰਕੜਿਆਂ ਤੇ ਨਜ਼਼ਰ ਮਾਰੀ ਜਾਵੇ ਤਾਂ ਜਨਵਰੀ 2025 ਤੋਂ ਜੂਨ ਤੱਕ ਘੱਟੋ-ਘੱਟ ਚਾਰ ਹਜ਼ਾਰ ਲੋਕਾਂ ਨੂੰ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਗਿਆ ਹੈ। ਜਿਨ੍ਹਾਂ ਨੂੰ ਇਲਾਜ ਲਈ ਜ਼ਿਲੇ ਦੇ ਹਸਪਤਾਲਾਂ ਸਿਵਲ ਹਸਪਤਾਲ ਬਰਨਾਲਾ, ਧਨੌਲਾ, ਤਪਾ, ਭਦੌੜ, ਮਹਿਲ ਕਲਾਂ, ਚੰਨਣਵਾਲ ਆਦਿ ਸਿਹਤ ਕੇਂਦਰਾ ’ਚੋਂ ਐਂਟੀ ਰੈਬਿਜ਼ ਵੈਕਸੀਨ ਲਗਾਈ ਗਈ। ਜੇਕਰ ਮਹੀਨਾਵਾਰ ਗੱਲ ਕੀਤੀ ਜਾਵੇ ਤਾਂ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋਏ ਲੋਕ ਸਿਵਲ ਹਸਪਤਾਲ ਬਰਨਾਲਾ ਅੰਦਰ ਹਰ ਮਹੀਨੇ 200 ਲੋਕ ਧਨੌਲਾ ਅੰਦਰ, 750 ਤਪਾ ਅੰਦਰ, 700 ਮਹਿਲ ਕਲਾਂ ਅੰਦਰ, 100 ਭਦੌੜ ਅੰਦਰ, 60 ਚੰਨਣਵਾਲ ਆਦਿ ਸਿਹਤ ਕੇਂਦਰ ਵਿਚ ਪਹੁੰਚ ਰਹੇ ਕਿਉਂਕਿ ਸਰਕਾਰੀ ਹਸਪਤਾਲ ਅੰਦਰ ਐਂਟੀ ਰੈਬਿਜ਼ ਵੈਕਸੀਨ ਸਿਰਫ 10 ਰੁਪਏ ਦੀ ਲਗਾਈ ਜਾ ਰਹੀ ਹੈ। ਪ੍ਰਾਈਵੇਟ ਹਸਪਤਾਲਾ ਅੰਦਰ ਇਸ ਦੀ ਕੀਮਤ 300 ਰੁਪਏ ਖਰਚ ਕਰਨੀ ਪੈਂਦੀ ਹੈ।

ਦੇਸ਼ ’ਚ 6 ਕਰੋੜ ਤੋਂ ਵੀ ਵੱਧ ਅਵਾਰਾ ਕੁੱਤੇ : ਵਿੱਕੀ ਦਾਨਗੜ੍ਹੀਆ

ਸਮਾਜਸੇਵੀ ਵਿੱਕੀ ਦਾਨਗੜ੍ਹੀਆ ਨੇ ਦੱਸਿਆ ਕਿ ਭਾਰਤ ’ਚ ਅਵਾਰਾ ਕੁੱਤਿਆਂ ਦੇ ਹਮਲੇ ਦਿਨੋਂ-ਦਿਨ ਵਧਦੇ ਹੀ ਜਾ ਰਹੇ ਹਨ। ਇਕ ਅੰਕੜੇ ਅਨੁਸਾਰ ਦੇਸ਼ ’ਚ 6 ਕਰੋੜ ਤੋਂ ਵੀ ਵੱਧ ਅਵਾਰਾ ਕੁੱਤੇ ਪਾਏ ਗਏ ਹਨ, ਜਿਸ ਨਾਲ ਹਰ ਸਾਲ ਕਰੀਬ 2 ਕਰੋੜ ਲੋਕ ਜਾਨਵਰਾਂ ਵੱਲੋਂ ਕੀਤੇ ਹਮਲਿਆਂ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ’ਚੋਂ 92% ਮਾਮਲੇ ਕੁੱਤਿਆਂ ਦੇ ਵੱਢਣ ਦੇ ਸਾਹਮਣੇ ਆਉਂਦੇ ਹਨ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਦੀ ਮੰਨੀਏ ਤਾ ਸੰਸਾਰ ਭਰ ’ਚ ਰੇਬਿਜ਼ ਨਾਲ ਹੋਣ ਵਾਲੀਆਂ ਮੌਤਾਂ ’ਚੋਂ 36% ਮੌਤਾਂ ਭਾਰਤ ’ਚ ਹੀ ਹੁੰਦੀਆਂ ਹਨ, ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਸਾਲਾਨਾ 18,000 ਤੋਂ 20,000 ਲੋਕ ਰੇਬਿਜ਼ ਨਾਲ ਮੌਤ ਦੇ ਮੂੰਹ ਵਿਚ ਜਾਂਦੇ ਹਨ। ਰੇਬਿਜ਼ ਨਾਲ ਹੋਣ ਵਾਲੀਆ ਮੌਤਾਂ ਨੂੰ ਵੈਕਸੀਨ ਦੀ ਮਦਦ ਨਾਲ ਰੋਕਿਆ ਜਾ ਸਕਦਾ ਹੈ। ਇਹ ਵੈਕਸੀਨ ਸਰਕਾਰੀ ਹਸਪਤਾਲਾਂ ਵਿਚ ਉਪਲੱਬਧ ਹੈ।

ਇਹ ਖ਼ਬਰ ਵੀ ਪੜ੍ਹੋ - Punjab: ਸਾਰੀਆਂ ਹੱਦਾਂ ਟੱਪ ਗਿਆ ਬੰਦਾ! ਹਵਸ 'ਚ ਅੰਨ੍ਹੇ ਨੇ ਬੀਅਰ ਦੀ ਬੋਤਲ...

ਸਰਕਾਰਾਂ ਨੂੰ ਦੇਣਾ ਪਵੇਗਾ ਮੁਆਵਜ਼ਾ : ਜੈਪਾਲ ਗਰਗ

ਸਮਾਜਸੇਵੀਆ ਸੇਵਾ ਸਦਨ ਦੇ ਪ੍ਰਧਾਨ ਜੈਪਾਲ ਗਰਗ ਨੇ ਦੱਸਿਆ ਕਿ ਜੇਕਰ ਅਵਾਰਾ ਕੁੱਤਾ ਕਿਸੇ ਨੂੰ ਵੀ ਵੱਢਦਾ ਹੈ ਤਾਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸਰਕਾਰਾਂ ਨੂੰ ਮੁਆਵਜ਼ਾ ਦੇਣਾ ਪਵੇਗਾ। ਇਹ ਹੁਕਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤੇ ਹਨ। ਅਦਾਲਤ ਨੇ ਇਹ ਆਦੇਸ਼ 193 ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਜਾਰੀ ਕੀਤਾ ਹੈ। ਇਸ ਵਿਚ ਮਾਣਯੋਗ ਅਦਾਲਤ ਨੇ ਕਿਹਾ ਹੈ ਕਿ ਕੁੱਤੇ ਦੇ ਵੱਢਣ 'ਤੇ ਸੂਬਾ ਸਰਕਾਰਾਂ ਵੱਲੋਂ ਇਸ ਲਈ ਘੱਟੋ-ਘੱਟ 10 ਹਜ਼ਾਰ ਰੁਪਏ ਪ੍ਰਤੀ ਦੰਦ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ। ਇਸ ਦੇ ਨਾਲ ਹੀ ਜੇਕਰ ਕੋਈ ਕੁੱਤਾ ਕਿਸੇ ਵਿਅਕਤੀ ਦਾ ਮਾਸ ਨੋਚ ਲੈਂਦਾ ਹੈ ਤਾਂ ਹਰੇਕ 0.2 ਸੈਂਟੀਮੀਟਰ ਜ਼ਖ਼ਮ ਲਈ ਘੱਟੋ-ਘੱਟ 20,000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਅਵਾਰਾ ਕੁੱਤਿਆ ਦਾ ਸਿਕਾਰ ਹੋਏ ਵਿਅਕਤੀਆ ਦੀ ਪੜਤਾਲ ਕਰਨ ਲਈ ਗਠਿਤ ਕਮੇਟੀ ਆਪਣੀ ਅੰਤਿਮ ਰਿਪੋਰਟ ਦੇਵੇਗੀ।

ਕੁੱਤੇ ਨਹੀਂ ਮਾਰੇ ਜਾ ਸਕਦੇ : ਮੁਨੀਸ਼ ਕੁਮਾਰ ਬਾਂਸਲ

ਸਮਾਜਸੇਵੀਆ ਸਾਬਕਾ ਕੌਂਸਲਰ ਮੁਨੀਸ਼ ਕੁਮਾਰ ਬਾਂਸਲ ਨੇ ਦੱਸਿਆ ਕਿ ਕੁੱਤੇ ਕਾਰਨ ਬੰਦਾ ਤਾਂ ਮਰ ਸਕਦਾ ਪਰ ਬੰਦਿਆਂ ਨੂੰ ਬਚਾਉਣ ਲਈ ਕੁੱਤੇ ਨਹੀਂ ਮਾਰੇ ਜਾ ਸਕਦੇ ਕਿਉਂਕਿ ਨਗਰ ਨਿਗਮਾਂ, ਨਗਰ ਕੌਂਸਲਾਂ ਜਾਂ ਪੰਚਾਇਤਾਂ ਦੇ ਅਧਿਕਾਰੀ ਹੁਣ ਕੁੱਤੇ ਮਾਰ ਨਹੀਂ ਸਕਦੇ, ਉਨ੍ਹਾਂ ਦੀ ਗਿਣਤੀ ਵੱਧਣ ਤੋਂ ਰੋਕਣ ਲਈ ਉਨ੍ਹਾਂ ਦੀ ਨਸਬੰਦੀ ਕਰ ਸਕਦੇ ਹਨ। ਇਕ ਕੁੱਤੇ ਦੀ ਨਸਬੰਧੀ ਕਰਨ ਲਈ 2500 ਰੁਪਏ ਖਰਚ ਆਉਂਦੇ ਹਨ, ਜਿਨ੍ਹਾਂ ’ਚ 900 ਰੁਪਏ ਪਸ਼ੂ ਪਾਲਣ ਵਿਭਾਗ ਦੀ ਫੀਸ ਤੇ ਨਸਬੰਦੀ ਹੋਏ ਅਵਾਰਾ ਕੁੱਤੇ ਨੂੰ 5 ਦਿਨ ਸੰਭਾਲ ਕੇ ਰੱਖਣ ਲਈ 1600 ਰੁਪਏ ਖਰਚਾ ਆਉਂਦਾ ਹੈ। ਜੇਕਰ ਇਕ ਸ਼ਹਿਰ ਅੰਦਰ ਘੱਟੋ-ਘੱਟ 1000 ਕੁੱਤਿਆਂ ਦੀ ਨਸਬੰਦੀ ਕਰਨੀ ਪੈ ਜਾਵੇ ਤਾ ਇਹ 24 ਲੱਖ ਦਾ ਖਰਚਾ ਬਣਦਾ ਹੈ। ਜਦ ਕਿ ਪੰਜਾਬ ਦੀਆਂ ਨਗਰ ਕੌਂਸਲਾਂ ਦੀ ਆਰਥਿਕ ਹਾਲਤ ਪਹਿਲਾ ਹੀ ਮਾੜੀ ਤੇ ਡਾਵਾਂਡੋਲ ਹੈ। ਪੰਜਾਬ ਸਰਕਾਰ ਨੂੰ ਆਵਾਰਾ ਕੁੱਤਿਆ ਤੋਂ ਬਚਾਅ ਤੇ ਇਨ੍ਹਾਂ ਨੂੰ ਫੜ ਕੇ ਦੂਰ-ਦੁਰਾਡੇ ਦੇ ਜੰਗਲਾ ’ਚ ਛੱਡਣਾ ਚਾਹੀਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News