ਪੰਜਾਬ ਦੇ ਜ਼ਿਲ੍ਹੇ ਦਾ ਬਦਲਿਆ ਜਾਵੇਗਾ ਨਾਂ? ''ਆਪ'' ਵਿਧਾਇਕ ਨੇ CM ਮਾਨ ਕੋਲ ਚੁੱਕਿਆ ਮੁੱਦਾ

Thursday, Jul 31, 2025 - 12:14 PM (IST)

ਪੰਜਾਬ ਦੇ ਜ਼ਿਲ੍ਹੇ ਦਾ ਬਦਲਿਆ ਜਾਵੇਗਾ ਨਾਂ? ''ਆਪ'' ਵਿਧਾਇਕ ਨੇ CM ਮਾਨ ਕੋਲ ਚੁੱਕਿਆ ਮੁੱਦਾ

ਮਾਲੇਰਕੋਟਲਾ (ਜ਼ਹੂਰ)- ਵਿਧਾਇਕ ਅਮਰਗੜ੍ਹ ਜਸਵੰਤ ਸਿੰਘ ਗੱਜਣਮਾਜਰਾ ਨੇ ਸੋਸ਼ਲ ਮੀਡੀਆ ’ਤੇ ਵਾਈਰਲ ਪੱਤਰ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤ ਹੀ ਸਤਿਕਾਰਯੋਗ ਨਵਾਬ ਸ਼ੇਰ ਮੁਹੰਮਦ ਖਾਂ ਜਿਨ੍ਹਾਂ ਨੇ ਦਸਮ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਬਜ਼ਾਦਿਆਂ ਦੀ ਖਾਤਰ ਹਾਅ ਦਾ ਨਾਅਰਾ ਮਾਰਿਆ, ਜਿਸ ਲਈ ਸਿੱਖ ਕੌਮ ਕਦੇ ਵੀ ਉਨ੍ਹਾਂ ਦਾ ਯੋਗਦਾਨ ਭੁੱਲਾ ਨਹੀਂ ਸਕਦੀ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਅਰਧ ਸਰਕਾਰੀ ਪੱਤਰ ਲਿਖਿਆ ਗਿਆ ਹੈ, ਜਿਸ ’ਚ ਮਾਲੇਰਕੋਟਲਾ ਦੇ ਨਾਂ ਅੱਗੇ ‘ਹਾਅ ਦਾ ਨਾਅਰਾ’ ਲਗਾਉਣ ਦੀ ਅਪੀਲ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ: ਦੁਕਾਨਾਂ ਤੇ ਪਲਾਟਾਂ ਬਾਰੇ ਮਾਨ ਸਰਕਾਰ ਦਾ ਵੱਡਾ ਐਲਾਨ

ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਦਿਲਾਂ ਅੰਦਰ ਸਦਾ ਨਵਾਬ ਸ਼ੇਰ ਮੁਹੰਮਦ ਖਾਂ ਦਾ ਸਤਿਕਾਰ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਸ਼ੇਰ ਮੁਹੰਮਦ ਖਾਂ ਜਿਨ੍ਹਾਂ ਨੇ ਹਾਅ ਦਾ ਨਾਅਰਾ ਮਾਰਿਆ, ਦੀ ਸਦੀਵੀਂ ਯਾਦ ਬਣਾਈ ਰੱਖਣ ਲਈ ਮਾਲੇਰਕੋਟਲਾ ਜ਼ਿਲੇ ਦੇ ਨਾਂ ਅੱਗੇ ‘ਹਾਅ ਦਾ ਨਾਅਰਾ’ ਜ਼ਿਲ੍ਹਾ ਮਾਲੇਰਕੋਟਲਾ ਜੋੜਨ ਦੀ ਅਪੀਲ ਮੁੱਖ ਮੰਤਰੀ ਨੂੰ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੱਗ ਗਈ ਨਵੀਂ ਪਾਬੰਦੀ! ਸਵੇਰੇ 7 ਵਜੇ ਤੋਂ ਬਾਅਦ...

ਉਨ੍ਹਾਂ ਕਿਹਾ ਕਿ ਪਹਿਲਾਂ ਬਣੇ ਸ਼ਹੀਦ ਭਗਤ ਸਿੰਘ ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼ਹੀਦ ਊਧਮ ਸਿੰਘ ਨਗਰ ਦੀ ਤਰ੍ਹਾਂ ਸ਼ੇਰ ਮੁਹੰਮਦ ਖਾਂ ਦੀ ਸਦੀਵੀਂ ਯਾਦ ਲਈ ਹਾਅ ਦਾ ਨਾਅਰਾ ਵੀ ਇਕ ਸਨੇਹਪੂਰਵਕ ਸੁਨੇਹਾ ਹੋਵੇਗਾ। ਇਸ ਲਈ ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਦੁਆਰਾ ਜ਼ਿਲ੍ਹੇ ਦੇ ਨਾਂ ’ਚ 'ਹਾਅ ਦਾ ਨਾਅਰਾ' ਜੋੜਣ ਕਰਨ ਨਾਲ ਸ਼ੇਰ ਮੁਹੰਮਦ ਖਾਂ ਦੀ ਮਨੁੱਖਤਾ ਪ੍ਰਤੀ ਯੋਗਦਾਨ ਸਦਾ ਲੋਕਾਂ ਲਈ ਪ੍ਰੇਰਨਾ ਬਣਿਆ ਰਹੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News