ਬਠਿੰਡਾ 'ਚ ਮਨਾਈ ਗਈ ਬਸੰਤ ਪੰਚਮੀ

02/10/2019 2:30:34 PM

ਮਾਨਸਾ (ਅਮਿਤ)—ਬਠਿੰਡਾ 'ਚ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਅੱਜ ਵੀ ਪਤੰਗ ਉਡਾਉਣ ਲਈ ਕਈ ਲੋਕ ਘਰਾਂ ਦੀ ਛੱਤਾਂ 'ਤੇ ਡੀਜੇ ਲਗਾ ਕੇ ਬਸੰਤ ਦਾ ਆਨੰਦ ਲੈਂਦੇ ਹੋਏ ਨਜ਼ਰ ਆਏ ਹਨ। ਬਠਿੰਡਾ ਦੀ ਬਸੰਤ ਬਹੁਤ ਹੀ ਮਸ਼ਹੂਰ ਹੈ ਅਤੇ ਇਸ ਬਸੰਤ 'ਤੇ ਲੋਕ ਖਾਸ ਤੌਰ 'ਤੇ ਡੀਜੇ ਲਗਾਉਂਦੇ ਹਨ ਅਤੇ ਇਕੱਠੇ ਪਰਿਵਾਰ ਦੇ ਸਾਰੇ ਲੋਕ ਇਸ ਤਿਉਹਾਰ 'ਚ ਖੁਸ਼ੀ ਮਨਾਉਂਦੇ ਹਨ। ਅੱਜ ਵੀ ਬਠਿੰਡਾ 'ਚ ਬਸੰਤ ਨੂੰ ਲੈ ਕੇ ਰੌਣਕ ਦੇਖਣ ਨੂੰ ਮਿਲੀ। 

ਜਾਣਕਾਰੀ ਮੁਤਾਬਕ ਲੋਕ ਆਪਣੀਆਂ ਘਰਾਂ ਦੀਆਂ ਛੱਤਾਂ 'ਤੇ ਪਤੰਗ ਉਡਾਉਂਦੇ ਹੋਏ ਨਜ਼ਰ ਆਏ। ਇਸ ਬਾਰੇ 'ਚ ਸ਼ਹਿਰ ਦੇ ਲੋਕਾਂ ਨੇ ਕਿਹਾ ਕਿ ਇਹ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਅੱਜ ਬਸੰਤ ਪੰਚਮੀ ਹੈ ਬਸੰਤ ਪੰਚਮੀ 'ਤੇ ਪਤੰਗ ਉਡਾਏ ਜਾਂਦੇ ਹਨ। ਕਈ ਤਰ੍ਹਾਂ ਦੇ ਪਤੰਗ ਆਸਮਾਨ 'ਚ ਉਡਦੇ ਹਨ ਅਤੇ ਦੇਰ ਸ਼ਾਮ ਤੱਕ ਇਹ ਪਤੰਗਬਾਜੀ ਹੁੰਦੀ ਰਹਿੰਦੀ ਹੈ।


Shyna

Content Editor

Related News