ਵਿਧਾਇਕ ਨੂੰ ਕੈਂਸਰ ਦਾ ਮਰੀਜ਼ ਦੱਸ ਕੇ ਸੋਸ਼ਲ ਮੀਡੀਆ ''ਤੇ ਝੂਠੀ ਪੋਸਟ ਪਾਉਣੀ ਪਈ ਮਹਿੰਗੀ

04/15/2020 4:42:13 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਹਲਕਾ ਭਦੌੜ ਦੇ ਐੱਮ.ਐੱਲ.ਏ. ਨੂੰ ਕੈਂਸਰ ਦਾ ਮਰੀਜ਼ ਦੱਸ ਕੇ ਉਸਦੀ ਪੋਸਟ ਸੋਸਲ ਮੀਡੀਆਂ 'ਤੇ ਪਾਉਣ ਦੇ ਦੋਸ਼ ਵਿਚ ਪੁਲਸ ਨੇ ਇਕ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਰੂੜੇਕੇ ਕਲਾਂ ਦੇ ਪੁਲਸ ਅਧਿਕਾਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਹਲਕਾ ਭਦੌੜ ਦੇ ਐੱਮ.ਐੱਲ.ਏ. ਪਿਰਮਲ ਸਿੰਘ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਕਿ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਕਲੇਰ ਵਾਸੀ ਤਪਾ ਮੰਡੀ ਨੇ 27 ਮਾਰਚ ਨੂੰ ਪ੍ਰੀਤ ਕਲੇਰ ਨਾਮ ਦੇ ਫੇਸਬੁੱਕ ਪੇਜ 'ਤੇ ਮੈਨੂੰ ਕੈਂਸਰ ਦਾ ਮਰੀਜ਼ ਦੱਸ ਕੇ ਲਿਖਿਆ ਕਿ ਵਿਧਾਇਕ ਬੀਕਾਨੇਰ ਇਲਾਜ ਲਈ ਦਾਖਲ ਹੈ। ਜੋ ਮੇਰੇ ਅਕਸ਼ ਨੂੰ ਖਰਾਬ ਕਰਨ ਅਤੇ ਮਾਣਹਾਨੀ ਦਾ ਵਿਸ਼ਾ ਸੀ। ਵਿਧਾਇਕ ਦੀ ਸ਼ਿਕਾਇਤ ਦੇ ਆਧਾਰ 'ਤੇ ਉਕਤ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Shyna

Content Editor

Related News