ਏਅਰ ਟਿਕਟਾਂ ਬੁੱਕ ਕਰਨ ਦੇ ਨਾਂ ''ਤੇ ਮਾਰੀ ਲੱਖਾਂ ਦੀ ਠੱਗੀ

08/24/2019 4:12:30 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸਿੰਗਾਪੁਰ, ਮਲੇਸ਼ੀਆ ਦੀਆਂ ਟਿਕਟਾਂ ਦੇ ਪੈਸੇ ਲੈਣ ਦੇ ਬਾਵਜੂਦ ਵੀ ਟਿਕਟਾਂ ਨਾ ਦੇ ਕੇ 5 ਲੱਖ ਤੋਂ ਵੀ ਜ਼ਿਆਦਾ ਠੱਗੀ ਮਾਰਨ ਦੇ ਦੋਸ਼ 'ਚ ਪੁਲਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ। ਥਾਣਾ ਬਰਨਾਲਾ ਦੇ ਪੁਲਸ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਸੰਤੋਖ ਕੁਮਾਰ ਮੈਨੇਜਰ ਐੱਸ. ਬੀ. ਆਈ. ਬਰਨਾਲਾ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਕਿ 2 ਜਨਵਰੀ ਨੂੰ ਮੈਂ ਕਲਕੱਤਾ ਤੋਂ ਸਿੰਗਾਪੁਰ, ਮਲੇਸ਼ੀਆ ਅਤੇ ਬਾਲੀ ਜਾਣ ਦੇ ਲਈ ਟ੍ਰੈਵਲ ਏਜੰਸੀ 'ਟਾਈਮ ਟੂ ਹੋਲੀਡੇਜ' ਦੇ ਮਾਲਕ ਅਸ਼ੋਕ ਕੁਮਾਰ ਵਾਸੀ ਮਰਹੇੜ ਜ਼ਿਲਾ ਕਾਂਗੜਾ ਹਿਮਾਚਲ ਦੇ ਖਾਤੇ ਵਿਚ 5 ਲੱਖ 40 ਹਜ਼ਾਰ ਰੁਪਏ ਟ੍ਰਾਂਸਫਰ ਕਰ ਦਿੱਤੇ ਸਨ। ਪਰ ਜਦੋਂ ਮੈਂ ਕਲਕੱਤਾ ਏਅਰਪੋਰਟ ਗਿਆ ਤਾਂ ਮੈਨੂੰ ਪਤਾ ਲੱਗਿਆ ਕਿ ਏਅਰ ਟਿਕਟਾਂ ਕੈਂਸਲ ਹੋ ਚੁੱਕੀਆਂ ਹਨ। ਇਸ ਤਰ੍ਹਾਂ ਕਰਕੇ ਉਸਨੇ ਮੇਰੇ ਨਾਲ 5 ਲੱਖ 40 ਹਜ਼ਾਰ ਰੁਪਏ ਦੀ ਠੱਗੀ ਮਾਰੀ। ਮੁਦੱਈ ਦੇ ਬਿਆਨਾਂ ਦੇ ਆਧਾਰ ਤੇ ਉਕਤ ਦੋਸ਼ੀ ਦੇ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Baljeet Kaur

Content Editor

Related News