ਬੈਂਕ ਆਫ ਬੜੌਦਾ ਫਿਰੋਜ਼ਪੁਰ ਸ਼ਹਿਰ ਦੇ ਕਰਮਚਾਰੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

01/02/2021 1:15:12 PM

ਫਿਰੋਜ਼ਪੁਰ (ਕੁਮਾਰ): ਬੈਂਕ ਆਫ ਬੜੌਦਾ ਫਿਰੋਜ਼ਪੁਰ ਸ਼ਹਿਰ ਦੇ ਇਕ ਕਰਮਚਾਰੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਬੈਂਕ ਨੂੰ 2 ਦਿਨ ਲਈ ਬੰਦ ਕਰ ਦਿੱਤਾ ਗਿਆ ਹੈ। ਬੈਂਕ ਦੇ ਬਾਹਰ ਬ੍ਰਾਂਚ ਮੈਨੇਜਰ ਵਲੋਂ ਨੋਟਿਸ ਲਿਖ ਕੇ ਲਗਾਇਆ ਗਿਆ ਹੈ ਕਿ ਬੈਂਕ ਦੇ ਇਕ ਕਰਮਚਾਰੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੇ ਕਾਰਨ ਬੈਂਖ 2 ਅਤੇ 3 ਜਨਵਰੀ ਨੂੰ ਬੰਦ ਰਹੇਗਾ। 

PunjabKesari

ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵਲੋਂ ਹੁਣ ਤੱਕ ਇਸ ਵਾਇਰਸ ਦੇ ਕੁੱਲ 4528 ਪਾਜ਼ੇਟਿਵ ਰੋਗੀ ਮਿਲ ਚੁੱਕੇ ਹਨ, ਜਿਨ੍ਹਾਂ ’ਚੋਂ 4350 ਰੋਗੀ  ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। 142 ਲੋਕਾਂ ਦੀ ਜ਼ਿਲ੍ਹੇ ’ਚ ਮੌਤ ਹੋ ਚੁੱਕੀ ਹੈ ਅਤੇ ਐਕਟਿਵ ਰੋਗੀਆਂ ਦੀ ਗਿਣਤੀ 36 ਹੈ। 


Shyna

Content Editor

Related News