ਬੈਂਕ ਦੇ ਸੋਨਾ ਚੋਰੀ ਮਾਮਲੇ ਤੋਂ ਬਾਅਦ ਲੋਕਰ ਚੈਕ ਕਰਨ ਲਈ ਲੱਗੀਆਂ ਲਾਈਨਾਂ
Saturday, Aug 02, 2025 - 05:34 PM (IST)

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਪੰਜਾਬ ਨੈਸ਼ਨਲ ਬੈਂਕ ਦੇ ਹੀ ਚਪੜਾਸੀ ਵੱਲੋਂ 37 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ਤੋਂ ਬਾਅਦ ਬੈਂਕ ਦੇ ਖਾਤਾ ਧਾਰਕਾਂ ਵਿਚ ਹਾਹਾਕਾਰ ਮੱਚ ਗਿਆ। ਇਸ ਕਾਰਨ ਅੱਜ ਬੈਂਕ ਖੁੱਲ੍ਹਦਿਆਂ ਹੀ ਖਾਤਾਧਾਰਕ ਆਪਣਾ ਲੋਕਰ ਚੈੱਕ ਕਰਨ ਲਈ ਬੈਂਕ ਵਿਚ ਪਹੁੰਚ ਗਏ, ਜਿੱਥੇ ਲੰਬੀਆਂ ਕਤਾਰਾਂ 'ਚ ਔਰਤਾਂ ਅਤੇ ਮਰਦ ਸ਼ਾਮਲ ਸਨ। ਬੈਂਕ ਦੇ ਮੈਨੇਜਰ ਸੰਜੈ ਕੁਮਾਰ ਨੇ ਦੱਸਿਆ ਕਿ ਬੈਂਕ ਧਾਰਕਾਂ ਦੇ ਲੋਕਰ ਬਿਲਕੁੱਲ ਸੁਰੱਖਿਅਤ ਹਨ। ਪੁਲਸ ਮਾਮਲੇ ਦੀ ਜਾਂਚ 'ਚ ਜੁੱਟੀ ਹੋਈ ਹੈ।