ਖੇਤਾਂ ''ਚੋਂ ਮੋਟਰਾਂ-ਤਾਰਾਂ ਤੇ ਸਮਾਨ ਚੋਰੀ ਕਰਨ ਵਾਲੇ ਕਵਾੜੀਏ ਸਣੇ 7 ਗ੍ਰਿਫਤਾਰ
Thursday, Aug 14, 2025 - 07:57 PM (IST)

ਬੁਢਲਾਡਾ, (ਬਾਂਸਲ)- ਖੇਤਾਂ 'ਚੋਂ ਮੋਟਰਾਂ ਚੋਰੀ ਮਾਮਲੇ ਦੌਰਾਨ ਡੀ.ਐਸ.ਪੀ. ਬੁਢਲਾਡਾ ਸਿਕੰਦਰ ਸਿੰਘ ਚੀਮਾ ਨੇ ਅੱਜ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ 1 ਕਵਾੜੀਏ ਸਮੇਤ 2 ਮੋਟਰ ਅਤੇ 6 ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਸਦਰ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤਹਿਤ ਐਸ.ਐਚ.ਓ ਕੌਰ ਸਿੰਘ ਦੀ ਮਿਹਨਤ ਸਦਕਾ 4 ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਜਿਸ ਦੌਰਾਨ ਵਿੱਕੀ ਕਵਾੜੀਏ ਪਾਸੋਂ 37 ਕਿਲੋ ਤਾਂਬਾ ਬਰਾਮਦ ਕੀਤਾ ਗਿਆ। ਹੋਰ ਪੁੱਛ ਪੜਤਾਲ ਤੋਂ ਬਾਅਦ ਸ਼ਸ਼ੀ ਮਾਨਸਾ ਤੋਂ 27 ਕਿਲੋ ਤਾਂਬਾ ਬਰਾਮਦ ਕੀਤਾ। ਉਪਰੋਕਤ ਮਾਮਲੇ 'ਚ ਵਿਅਕਤੀ ਲਖਵਿੰਦਰ ਸਿੰਘ, ਲਵਪ੍ਰੀਤ ਸਿੰਘ, ਅਜੈਬ ਸਿੰਘ, ਰਵੀ ਸਿੰਘ, ਸ਼ਰਬਨਦੀਪ ਸਿੰਘ, ਵਿੱਕੀ ਸਿੰਘ, ਸ਼ਸ਼ੀਕਾਂਤ ਨੂੰ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਕਾਰਵਾਈ ਹਿੱਤ ਪੁੱਛ-ਗਿੱਛ ਕੀਤੀ ਜਾ ਰਹੀ ਹੈ।