ਅਧਿਆਪਕ ਆਗੂ ਵੀਰਪਾਲ ਕੌਰ ਦੇ ਘਰ ਪੁੱਜੀ ਪੁਲਸ, ਕੀਤਾ ਨਜ਼ਰਬੰਦ
Thursday, Aug 14, 2025 - 11:15 AM (IST)

ਬਠਿੰਡਾ (ਵਿਜੇ) : ਅਧਿਆਪਕ ਆਗੂ ਵੀਰਪਾਲ ਕੌਰ ਦੇ ਘਰ ਅੱਜ ਸਵੇਰੇ ਪੁਲਸ ਪਹੁੰਚੀ ਅਤੇ ਉਸ ਨੂੰ ਘਰ 'ਚ ਨਜ਼ਰਬੰਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਵੀਰਪਾਲ ਕੌਰ ਵੱਲੋਂ ਆਪਣੀਆਂ ਅਧਿਆਪਕ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 15 ਅਗਸਤ ਵਾਲੇ ਦਿਨ ਸਿੱਧੇ ਸਵਾਲ ਕਰਨੇ ਸਨ, ਜਿਸ ਨੂੰ ਲੈ ਕੇ ਪੁਲਸ ਨੇ ਉਸ ਨੂੰ ਡਿਟੇਨ ਕੀਤਾ ਹੋਇਆ ਹੈ।
ਇਸ ਤੋਂ ਪਹਿਲਾਂ 4 ਅਗਸਤ ਨੂੰ ਵੀ ਕਰੀਬ 6ਘੰਟੇ ਅਧਿਆਪਕ ਆਗੂ ਵੀਰਪਾਲ ਕੌਰ ਨੂੰ ਪੁਲਸ ਨੇ ਘੇਰੇ 'ਚ ਲਿਆ ਹੋਇਆ ਸੀ ਅਤੇ ਉਸ ਨੂੰ ਕਿਤੇ ਵੀ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।