ਵਾਹਨ ਚਾਲਕਾਂ ਲਈ ਆ ਗਈ ਅਹਿਮ ਖ਼ਬਰ, ਨਵੀਂ ਯੋਜਨਾ ਨਾਲ ਮਿਲੇਗਾ ਵੱਡਾ ਫ਼ਾਇਦਾ

Thursday, Aug 21, 2025 - 10:51 AM (IST)

ਵਾਹਨ ਚਾਲਕਾਂ ਲਈ ਆ ਗਈ ਅਹਿਮ ਖ਼ਬਰ, ਨਵੀਂ ਯੋਜਨਾ ਨਾਲ ਮਿਲੇਗਾ ਵੱਡਾ ਫ਼ਾਇਦਾ

ਬਠਿੰਡਾ (ਵਰਮਾ) : ਵਾਹਨ ਚਾਲਕਾਂ ਲਈ ਅਹਿਮ ਖ਼ਬਰ ਹੈ। ਦਰਅਸਲ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਰਾਸ਼ਟਰੀ ਰਾਜਮਾਰਗ ਫ਼ੀਸ (ਦਰਾਂ ਅਤੇ ਸੰਗ੍ਰਹਿ ਦਾ ਨਿਰਧਾਰਨ) ਨਿਯਮ, 2008 ’ਚ ਸੋਧ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨ. ਐੱਚ. ਏ. ਆਈ.) ਅਨੁਸਾਰ ਗੈਰ-ਵਪਾਰਕ ਕਾਰਾਂ, ਜੀਪਾਂ ਅਤੇ ਵੈਨਾਂ ਲਈ ਨਵਾਂ ਫਾਸਟ ਟੈਗ 3 ਹਜ਼ਾਰ ਰੁਪਏ ਦੀ ਅਦਾਇਗੀ ’ਤੇ ਸਾਲਾਨਾ ਪਾਸ ਪ੍ਰਾਪਤ ਕੀਤਾ ਜਾ ਸਕਦਾ ਹੈ, ਜੋ ਕਿ 15 ਅਗਸਤ 2025 ਤੋਂ ਲਾਗੂ ਕੀਤਾ ਗਿਆ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗੈਰ-ਵਪਾਰਕ ਵਾਹਨਾਂ ਲਈ ਸਾਲਾਨਾ ਪਾਸ ਯੋਜਨਾ ਹਾਈਵੇਅ ਦੀ ਵਰਤੋਂ ਨੂੰ ਵਧੇਰੇ ਕਿਫਾਇਤੀ ਅਤੇ ਸੜਕ ਉਪਭੋਗਤਾਵਾਂ ਲਈ ਸੁਵਿਧਾਜਨਕ ਬਣਾਉਣ ਵੱਲ ਇਕ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਐੱਨ. ਐੱਚ. ਏ. ਆਈ. ਦੀ ਲਾਗੂ ਕਰਨ ਵਾਲੀ ਇਕਾਈ ਹੋਣ ਦੇ ਨਾਤੇ ਇਸ ਯੋਜਨਾ ਦੀ ਸੁਚਾਰੂ ਸ਼ੁਰੂਆਤ ਤੇ ਨਿਰੰਤਰ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਸੜਕ ਉਪਭੋਗਤਾਵਾਂ ਦੀ ਸਰਗਰਮ ਭਾਗੀਦਾਰੀ ਜ਼ਰੂਰੀ ਹੈ।

ਇਹ ਵੀ ਪੜ੍ਹੋ : ਵਿਗੜੇ ਹਾਲਾਤ ਦਰਮਿਆਨ ਅਲਰਟ 'ਤੇ ਪੰਜਾਬ ਸਰਕਾਰ, ਸੂਬਾ ਵਾਸੀਆਂ ਲਈ ਕੀਤਾ ਵੱਡਾ ਐਲਾਨ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਟੋਲ ਪਲਾਜ਼ਿਆਂ ਜਿਵੇਂ ਕਿ ਜੀਦਾ, ਬੱਲੂਆਣਾ, ਸ਼ੇਖਪੁਰਾ ਤੇ ਲਹਿਰਾ ਬੇਗਾ ’ਤੇ ਤਾਇਨਾਤ ਪੁਲਸ ਕਰਮਚਾਰੀਆਂ ਨੂੰ ਫਾਸਟ ਟੈਗ ਅਧਾਰਤ ਸਾਲਾਨਾ ਪਾਸ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਅਤੇ ਟੋਲ ਪਲਾਜ਼ਿਆਂ ’ਤੇ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਆਵਾਜਾਈ ’ਚ ਵਿਘਨ ਨੂੰ ਰੋਕਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪਾਸ ਦੀ ਕੀਮਤ 3 ਹਜ਼ਾਰ ਰੁਪਏ ਸਾਲਾਨਾ ਹੋਵੇਗੀ ਅਤੇ ਇਸ ਦੇ ਨਾਲ 200 ਟੋਲ-ਫਰੀ ਯਾਤਰਾਵਾਂ ਜਾਂ ਰਾਸ਼ਟਰੀ ਰਾਜਮਾਰਗਾਂ (ਐੱਨ. ਐੱਚ.) ਅਤੇ ਰਾਸ਼ਟਰੀ ਐਕਸਪ੍ਰੈਸਵੇਅ (ਐੱਨ.ਈ.) ’ਤੇ ਅਧਿਕਾਰਤ ਟੋਲ ਪਲਾਜ਼ਿਆਂ ’ਤੇ ਇਕ ਸਾਲ ਦੀ ਵੈਧਤਾ ਹੋਵੇਗੀ। ਉਨ੍ਹਾਂ ਕਿਹਾ ਕਿ ਫਾਸਟ ਟੈਗ ਸਾਲਾਨਾ ਪਾਸ ਦਾ ਉਦੇਸ਼ ਨਿਯਮਤ ਯਾਤਰੀਆਂ ਨੂੰ ਕਈ ਟੋਲ ਭੁਗਤਾਨ ਕਰਨ ਅਤੇ ਵਾਰ-ਵਾਰ ਰੀਚਾਰਜ ਕਰਨ ਦੀ ਬਜਾਏ ਇਕ ਕਿਫਾਇਤੀ ਸਾਲਾਨਾ ਚਾਰਜ ਦਾ ਭੁਗਤਾਨ ਕਰਕੇ ਪੈਸੇ ਬਚਾਉਣ ਦੇ ਯੋਗ ਬਣਾਉਣਾ ਹੈ।

ਇਹ ਵੀ ਪੜ੍ਹੋ : ਪੰਜਾਬੀਓ 22, 23, 24, 25 ਤੇ 26 ਤਾਰੀਖ਼ ਲਈ ਵੱਡੀ ਚਿਤਾਵਨੀ, ਅਲਰਟ 'ਤੇ ਪੰਜਾਬ ਸਰਕਾਰ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਲਾਨਾ ਟੋਲ ਪਾਸ ਖ਼ਰੀਦਣ ਦੀ ਪ੍ਰਕਿਰਿਆ ਕਾਫੀ ਸਰਲ ਹੈ। ਇਸ ਪਾਸ ਨੂੰ ਸਬੰਧਿਤ ਵਿਅਕਤੀ ਘਰ ਬੈਠੇ ਆਨਲਾਈਨ ਵੀ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਸ ਨੂੰ ਰਾਜਮਾਰਗ ਯਾਤਰਾ ਐਪ ਜਾਂ ਐੱਨ. ਐੱਚ. ਏ. ਆਈ. ਦੀ ਅਧਿਕਾਰਤ ਵੈੱਬਸਾਈਟ ਰਾਹੀਂ ਵੀ ਖਰੀਦਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭੁਗਤਾਨ ਅਤੇ ਤਸਦੀਕ ਤੋਂ ਬਾਅਦ ਪਾਸ ਤੁਹਾਡੇ ਫਾਸਟ ਟੈਗ ਨਾਲ ਲਿੰਕ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪਾਸ ਸਿਰਫ ਰਾਸ਼ਟਰੀ ਰਾਜਮਾਰਗ ਅਤੇ ਰਾਸ਼ਟਰੀ ਐਕਸਪ੍ਰੈਸਵੇਅ ਦੇ ਟੋਲ ਪਲਾਜ਼ਿਆਂ ’ਤੇ ਹੀ ਵੈਧ ਹੋਵੇਗਾ। ਇਹ ਐਕਸਪ੍ਰੈਸਵੇਅ, ਸਟੇਟ ਹਾਈਵੇਅ, ਪਾਰਕਿੰਗ ਸਥਾਨਾਂ ਆਦਿ ’ਤੇ ਟੋਲ ਪਲਾਜ਼ਿਆਂ ’ਤੇ ਇਕ ਆਮ ਫਾਸਟ ਟੈਗ ਵਾਂਗ ਕੰਮ ਕਰੇਗਾ, ਜੋ ਰਾਜ ਸਰਕਾਰਾਂ ਜਾਂ ਸਥਾਨਕ ਸੰਸਥਾਵਾਂ ਰਾਹੀਂ ਪ੍ਰਬੰਧਿਤ ਹਨ ਅਤੇ ਉੱਥੇ ਲਾਗੂ ਹੋਣ ਅਨੁਸਾਰ ਉਪਭੋਗਤਾ ਫ਼ੀਸ ਲਈ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਇਹ ਪਾਸ ਵਪਾਰਕ ਵਾਹਨਾਂ ਜਿਵੇਂ ਕਿ ਟਰੱਕ, ਟੈਂਪੂ ਆਦਿ ਲਈ ਲਾਗੂ ਨਹੀਂ ਹੋਵੇਗਾ। ਉਨ੍ਹਾਂ ਨੂੰ ਮੌਜੂਦਾ ਟੋਲ ਅਨੁਸਾਰ ਹੀ ਟੋਲ ਦੇਣਾ ਪਵੇਗਾ। ਇਹ ਪਾਸ ਸਿਰਫ ਨਿੱਜੀ ਕਾਰਾਂ, ਜੀਪਾਂ, ਵੈਨਾਂ ਲਈ ਹੀ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News