ਕਾਰ ਸਵਾਰਾਂ ’ਤੇ ਕਾਤਲਾਨਾ ਹਮਲਾ, 1 ਗੰਭੀਰ ਜ਼ਖਮੀ
Saturday, Dec 01, 2018 - 01:43 AM (IST)

ਤਪਾ ਮੰਡੀ, (ਸ਼ਾਮ, ਗਰਗ)- ਟਰੱਕ ਯੂਨੀਅਨ ਨੇੜੇ ਸ਼ਾਮ 8 ਵਜੇ ਦੇ ਕਰੀਬ ਇਕ ਕਾਰ ਦੀ ਭੰਨ-ਤੋਡ਼ ਕਰ ਕੇ ਕਾਰ ਸਵਾਰਾਂ ’ਤੇ ਕਾਤਲਾਨਾ ਹਮਲਾ ਕਰ ਕੇ 1 ਨੂੰ ਗੰਭੀਰ ਰੂਪ ’ਚ ਜ਼ਖਮੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ ’ਚ ਦਾਖਲ ਜਸਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਦਰਾਜ ਫਾਟਕ ਤਪਾ ਨੇ ਦੱਸਿਆ ਕਿ ਉਹ ਤਿੰਨ ਹੋਰਨਾਂ ਸਾਥੀਆਂ ਹਰਮਨ ਸਿੰਘ,ਰਿੰਕੂ ਸਿੰਘ ਅਤੇ ਬਾਘ ਸਿੰਘ ਨਾਲ ਕਾਰ ’ਚ ਸਵਾਰ ਹੋ ਕੇ ਮੀਟ ਲੈਣ ਜਾ ਰਿਹਾ ਸੀ ਤਾਂ ਪਹਿਲਾਂ ਤੋਂ ਹੀ ਤਾਕ ’ਚ ਖਡ਼੍ਹੇ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਨੇ ਉਨ੍ਹਾਂ ’ਤੇ ਕਾਤਲਾਨਾ ਹਮਲਾ ਕਰ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਕੇ ਭੱਜ ਗਏ। ਇਸ ਹਮਲੇ ’ਚ ਉਸ ਦੀ ਕਾਰ ਦੀ ਵੀ ਭੰਨ-ਤੋਡ਼ ਕਰ ਦਿੱਤੀ। ਜ਼ਖਮੀ ਨੂੰ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੇ ਹਸਪਤਾਲ ਤਪਾ ’ਚ ਭਰਤੀ ਕਰਵਾਇਆ। ਐੱਸ. ਐੱਚ. ਓ. ਤਪਾ ਗੁਰਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਐੱਮ. ਐੱਲ. ਸੀ. ਆਉਣ ’ਤੇ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।