ਕੇਜਰੀਵਾਲ ਲਈ ਪੰਜਾਬ ’ਚੋਂ ਕੋਈ ਰਾਜ ਸਭਾ ਮੈਂਬਰ ਖਾਲੀ ਕਰੇਗਾ ਸੀਟ!
Tuesday, Feb 11, 2025 - 11:24 AM (IST)
ਲੁਧਿਆਣਾ (ਮੁੱਲਾਂਪੁਰੀ)- ਦਿੱਲੀ ਵਿਧਾਨ ਸਭਾ ਚੋਣਾਂ ਨਤੀਜਿਆਂ ਮਗਰੋਂ ਸਾਬਕਾ ਮੁੱਖ ਮੰਤਰੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਭਵਿੱਖ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਜਨਮ ਲੈ ਰਹੀਆਂ ਹਨ। ਇੱਥੋਂ ਤੱਕ ਕਿ ਲੁਧਿਆਣੇ ਦੀ ਖਾਲੀ ਹੋਈ ਪੱਛਮੀ ਸੀਟ ਤੋਂ ਕੇਜਰੀਵਾਲ ਤੋਂ ਚੋਣ ਲੜਾਉਣ ਦੀ ਵੀ ਚਰਚਾ ਹੈ, ਪਰ ਕੇਜਰੀਵਾਲ ਇਹ ਜ਼ੋਖਮ ਭਰਿਆ ਕਦਮ ਪੰਜਾਬ ’ਚ ਖਾਸ ਕਰ ਕੇ ਲੁਧਿਆਣੇ ’ਚ ਜਿੱਥੇ ਹਿੰਦੂ ਭਾਈਚਾਰਾ ਵੱਡੀ ਤਦਾਦ ’ਚ ਬੈਠਾ ਹੈ, ਉੱਥੇ ਉਹ ਚੋਣ ਲੜਨ ਤੋਂ ਤੌਬਾ ਕਰਨਗੇ, ਕਿਉਂਕਿ ਭਾਜਪਾ ਇੱਥੇ 2022 ’ਚ ਦੂਜੇ ਨੰਬਰ ’ਤੇ ਆਈ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਨੂੰ ਜਲਦ ਮਿਲਣਗੇ 1100-1100 ਰੁਪਏ!
ਹੁਣ ਇਕ ਹੋਰ ਚਰਚਾ ਸਿਆਸੀ ਹਲਕਿਆਂ ’ਚ ਛਿੜ ਗਈ ਹੈ ਕਿ ਪੰਜਾਬ ’ਚ ਚੁਣੇ ਗਏ 7 ਮੈਂਬਰ ਰਾਜ ਸਭਾ ’ਚੋਂ ਕੋਈ ਇਕ ਮੈਂਬਰ ਫਿਰਾਕਦਿਲੀ ਦਿਖਾ ਕੇ ਕੇਜਰੀਵਾਲ ਲਈ ਰਾਜ ਸਭਾ ਜਾਣ ਲਈ ਰਾਹ ਪੱਧਰਾ ਕਰ ਸਕਦਾ ਹੈ। ਇਹ ਐੱਮ. ਪੀ. ਮੈਂਬਰ ਰਾਜ ਸਭਾ ਕੌਣ ਹੋਵੇਗਾ, ਇਹ ਅਜੇ ਸਿਆਸੀ ਹਲਕਿਆਂ ’ਚ ਬੁਝਾਰਤ ਹੈ ਪਰ ਸਿਆਸੀ ਮਾਹਿਰਾਂ ਨੇ ਇਹ ਜ਼ਰੂਰ ਕਿਹਾ ਕਿ ਜੇਕਰ ਇੰਝ ਹੋਇਆ ਤਾਂ ਕੇਜਰੀਵਾਲ ਮੈਂਬਰ ਰਾਜ ਸਭਾ ਬਣ ਕੇ ਦੇਸ਼ ’ਚ ਚੱਲ ਰਹੀ ਭਾਜਪਾ ਦੀ ਮੋਦੀ ਸਰਕਾਰ ਨੂੰ ਘੇਰਨ ਲਈ ਲੋਕਾਂ ਦੇ ਸਵਾਲ ਅਤੇ ਦੇਸ਼ ਅਤੇ ਪੰਜਾਬ ਦੇ ਮਸਲੇ ਚੁੱਕਣ ’ਚ ਸਫਲ ਹੋ ਸਕਦੇ ਹਨ।
ਇੱਥੇ ਇਹ ਦੱਸਣਾ ਉੱਚਿਤ ਹੋਵੇਗਾ ਕਿ ਦਿੱਲੀ ’ਚ ਵੀ ਸਾਰੇ ਮੌਜੂਦਾ ਮੈਂਬਰ ਰਾਜ ਸਭਾ ’ਚ ‘ਆਪ’ ਦੇ ਹੀ ਹਨ ਪਰ ਉੱਥੇ ਉਨ੍ਹਾਂ ’ਚੋਂ ਕਿਸੇ ਦਾ ਅਸਤੀਫਾ ਦੇਣਾ ਭਾਜਪਾ ਲਈ ਦੇਸੀ ਘਿਓ ਹੋਵੇਗਾ। ਭਾਵ, ਉੱਥੇ ਭਾਜਪਾ ਆਪਣਾ ਮੈਂਬਰ ਰਾਜ ਸਭਾ ਬਣਾ ਦੇਵੇਗੀ, ਕਿਉਂਕਿ ਉੱਥੇ ਮੈਂਬਰਾਂ ਦੀ ਗਿਣਤੀ ਭਾਜਪਾ ਦੀ ਜ਼ਿਆਦਾ ਹੈ, ਇਸ ਲਈ ਜੇਕਰ ਕੁਝ ਹੋਇਆ ਤਾਂ ਪੰਜਾਬ ’ਚ ਹੀ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8