ਤਿੰਨ ਸਾਲ ਪਹਿਲਾਂ ਫੌਜ ''ਚ ਭਰਤੀ ਹੋਏ ਜਵਾਨ ਦੀ ਡੇਂਗੂ ਨਾਲ ਮੌਤ

2020-09-24T10:43:28.813

ਬੁਢਲਾਡਾ (ਆਨੰਦ): ਪਿੰਡ ਗੁਰਨੇ ਖੁਰਦ ਦੇ ਜਲੰਧਰ ਕੈਂਟ ਵਿਖੇ ਤਾਇਨਾਤ ਫੌਜੀ ਦੀ ਡੇਂਗੂ ਨਾਲ ਸੈੱਲ ਘਟਣ ਕਰ ਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦਾ ਬੀਤੀ ਦਿਨ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ 14 ਸਿੱਖ ਰੈਜਮੈਂਟ ਦੇ ਜਲੰਧਰ ਕੈਂਟ ਵਿਖੇ ਤਾਇਨਾਤ ਬਲਵਿੰਦਰ ਸਿੰਘ (23) ਪੁੱਤਰ ਗੁਰਦਿਆਲ ਸਿੰਘ ਜੋ ਕਿ ਤਿੰਨ ਸਾਲ ਪਹਿਲਾਂ ਹੀ ਫੌਜ 'ਚ ਭਰਤੀ ਹੋਇਆ ਸੀ। ਸਸਕਾਰ ਮੌਕੇ ਰੈਜਮੈਂਟ ਦੇ ਸੂਬੇਦਾਰ ਤੇਜਾ ਸਿੰਘ ਨੇ ਮ੍ਰਿਤਕ ਪਰਿਵਾਰ ਨੂੰ ਤਿਰੰਗਾ ਝੰਡਾ ਭੇਟ ਕੀਤਾ।


Shyna

Content Editor

Related News