ਟਰੈਕਟਰ ਚਾਲਕ ਤੇ ਮੋਟਰਸਾਈਕਲ ਚਾਲਕ ਵਿਚਕਾਰ ਝਗੜਾ, ਇਕ ਜ਼ਖ਼ਮੀ

Friday, Feb 07, 2025 - 06:19 PM (IST)

ਟਰੈਕਟਰ ਚਾਲਕ ਤੇ ਮੋਟਰਸਾਈਕਲ ਚਾਲਕ ਵਿਚਕਾਰ ਝਗੜਾ, ਇਕ ਜ਼ਖ਼ਮੀ

ਫਾਜ਼ਿਲਕਾ (ਨਾਗਪਾਲ)-ਉਪ ਮੰਡਲ ਫਾਜ਼ਿਲਕਾ ਅਧੀਨ ਆਉਂਦੇ ਪਿੰਡ ਸਲੇਮਸ਼ਾਹ ਵਿਖੇ ਇਕ ਟਰੈਕਟਰ ਚਾਲਕ ਅਤੇ ਮੋਟਰਸਾਈਕਲ ਚਾਲਕ ਵਿਚਕਾਰ ਝਗੜਾ ਹੋਣ ਦੀ ਖ਼ਬਰ ਹੈ। ਇਸ ਝਗੜੇ ’ਚ ਇਕ ਜਣਾ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਟਰੈਕਟਰ ਚਾਲਕ ਜਸਪ੍ਰੀਤ ਸਿੰਘ ਟਰੈਕਟਰ ’ਤੇ ਘਰ ਜਾ ਰਿਹਾ ਸੀ। ਰਸਤੇ ’ਚ, ਇਕ ਵਿਅਕਤੀ ਮੋਟਰਸਾਈਕਲ ਖੜ੍ਹੀ ਕਰਕੇ ਗੋਲਗੱਪੇ ਖਾ ਰਿਹਾ ਸੀ। ਜਦੋਂ ਉਸ ਨੇ ਉਸ ਨੂੰ ਮੋਟਰਸਾਈਕਲ ਪਾਸੇ ਕਰਨ ਲਈ ਕਿਹਾ ਤਾਂ ਉਸ ਨੇ ਜਾਣ ਬੁੱਝ ਕੇ ਮੋਟਰਸਾਈਕਲ ਟਰੈਕਟਰ ਦੇ ਸਾਹਮਣੇ ਖੜ੍ਹਾ ਕਰ ਦਿੱਤਾ। ਜਿੱਥੇ ਤੀਜਾ ਵਿਅਕਤੀ ਆਇਆ ਅਤੇ ਉਸ ਨੇ ਜਸਪ੍ਰੀਤ ਦੇ ਸਿਰ ’ਤੇ ਵਾਰ ਕੀਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਨੌਜਵਾਨਾਂ ਨੂੰ ਅਮਰੀਕਾ ਭੇਜਣ ਵਾਲੇ ਏਜੰਟਾਂ 'ਤੇ ਕਾਰਵਾਈ ਸ਼ੁਰੂ, ਪਰਚਾ ਦਰਜ, ਸੀਲ ਕਰ 'ਤੇ ਦਫ਼ਤਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News