ਹੈਰੋਇਨ ਸਮੇਤ ਇਕ ਕਾਬੂ
Saturday, Dec 20, 2025 - 04:44 PM (IST)
ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਸਿਟੀ ਪੁਲਸ ਨੇ 7.13 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਐੱਸਆਈ ਅਮਨਦੀਪ ਕੌਰ ਨੇ ਦੱਸਿਆ ਕਿ ਜਦ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਹਿਸਾਨ ਵਾਲਾ ਰੋਡ ਤੇ ਸਥਿਤ ਸੂਏ ਦੀ ਪੱਟੜੀ ਤੇ ਪੁੱਜੀ ਤਾਂ ਉਥੇ ਮੰਗਤ ਸਿੰਘ ਪੁੱਤਰ ਅਸ਼ੋਕ ਸਿੰਘ ਵਾਸੀ ਪਿੰਡ ਬਲੂਆਣਾ ਨੂੰ ਕਾਬੂ ਕੀਤਾ ਤੇ ਤਲਾਸ਼ੀ ਕਰਨ ਤੇ ਉਸ ਕੋਲੋਂ 7.13 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਤੇ ਧਾਰਾ 21/61/85 ਐਨਡੀਪੀਐਸ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।
